ਦਿੱਲੀ ''ਚ ਸਾਹਮਣੇ ਆਏ ਕੋਰੋਨਾ ਦੇ 4,291 ਨਵੇਂ ਮਾਮਲੇ, ਇਨਫੈਕਸ਼ਨ ਦਰ ਘੱਟ ਕੇ ਹੋਈ 9.56 ਫੀਸਦੀ

01/27/2022 9:17:49 PM

ਨਵੀਂ ਦਿੱਲੀ-ਦਿੱਲੀ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 4291 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 34 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ ਜਦਕਿ ਇਨਫੈਕਸ਼ਨ ਦਰ ਘੱਟ ਕੇ 9.56 ਫੀਸਦੀ ਹੋ ਗਈ। ਸਿਹਤ ਵਿਭਾਗ ਵੱਲੋਂ ਵੀਰਵਾਰ ਨੂੰ ਸਾਂਝੇ ਕੀਤੇ ਗਏ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ। ਸਿਹਤ ਬੁਲੇਟਿਨ ਮੁਤਾਬਕ ਰਾਸ਼ਟਰੀ ਰਾਜਧਾਨੀ 'ਚ ਨਵੇਂ ਮਾਮਲਿਆਂ ਨਾਲ ਇਨਫੈਕਟਿਡਾਂ ਦੀ ਕੁੱਲ ਗਿਣਤੀ 18,15,288 ਅਤੇ ਮ੍ਰਿਤਕਾਂ ਦੀ ਗਿਣਤੀ 25,744 ਹੋ ਗਈ ਹੈ।

ਇਹ ਵੀ ਪੜ੍ਹੋ : ਚਰਨਜੀਤ ਚੰਨੀ ਨੇ ਰਾਹੁਲ ਗਾਂਧੀ ਨੂੰ ਕੀਤੀ CM ਚਿਹਰਾ ਐਲਾਨਣ ਦੀ ਅਪੀਲ,ਕਿਹਾ-ਹਰ ਫ਼ੈਸਲਾ ਹੋਵੇਗਾ ਮਨਜ਼ੂਰ (ਵੀਡੀਓ)

ਇਕ ਦਿਨ ਪਹਿਲਾਂ ਕੋਵਿਡ ਲਈ ਕੁੱਲ 44,903 ਨਮੂਨਿਆਂ ਦੀ ਜਾਂਚ ਕੀਤੀ ਗਈ। ਦਿੱਲੀ 'ਚ ਬੁੱਧਵਾਰ ਨੂੰ ਇਨਫੈਕਸ਼ ਦੇ 7498 ਮਾਮਲੇ ਸਾਹਮਣੇ ਆਏ ਸਨ ਅਤੇ 29 ਲੋਕਾਂ ਦੀ ਮੌਤ ਹੋਈ ਸੀ ਅਤੇ ਇਨਫੈਕਸ਼ਨ ਦਰ 10.59 ਫੀਸਦੀ ਦਰਜ ਕੀਤੀ ਗਈ ਸੀ। ਦਿੱਲੀ 'ਚ 13 ਜਨਵਰੀ ਨੂੰ ਸਭ ਤੋਂ ਜ਼ਿਆਦਾ 28,867 ਮਾਮਲੇ ਆਉਣ ਤੋਂ ਬਾਅਦ ਰੋਜ਼ਾਨਾ ਦੇ ਮਾਮਲਿਆਂ 'ਚ ਕਮੀ ਆਉਣ ਲੱਗੀ। ਮਹਾਮਾਰੀ ਦੀ ਮੌਜੂਦਾ ਲਹਿਰ ਦੌਰਾਨ 14 ਜਨਵਰੀ ਨੂੰ ਇਨਫੈਕਸ਼ਨ ਦਰ 30.6 ਫੀਸਦੀ 'ਤੇ ਪਹੁੰਚ ਗਈ ਸੀ।

ਇਹ ਵੀ ਪੜ੍ਹੋ : ਰੂਸ ਨੇ ਅਮਰੀਕਾ ਤੇ ਉਸ ਦੇ ਸਹਿਯੋਗੀਆਂ ਨੂੰ ਮੰਗਾਂ ਨਾ ਮੰਨੇ ਜਾਣ 'ਤੇ ਜਵਾਬੀ ਕਾਰਵਾਈ ਦੀ ਦਿੱਤੀ ਚਿਤਾਵਨੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 

Karan Kumar

This news is Content Editor Karan Kumar