ਵਿਗਿਆਨ ਦਾ ਚਮਤਕਾਰ: 5 ਸਾਲ ਦੀ ਬੱਚੀ ਦੇ ਸਰੀਰ ’ਚ ਧੜਕਨ ਲੱਗਾ 41 ਸਾਲਾ ਕਿਸਾਨ ਦਾ ਦਿਲ

12/01/2021 1:49:51 PM

ਇੰਦੌਰ (ਭਾਸ਼ਾ)— ਮੈਡੀਕਲ ਜਗਤ ’ਚ ਬੇਹੱਦ ਹੈਰਾਨ ਕਰ ਦੇਣ ਵਾਲੇ ਮਾਮਲੇ ਸਾਹਮਣੇ ਆਉਂਦੇ ਹਨ। ਮੱਧ ਪ੍ਰਦੇਸ਼ ਦੇ ਇੰਦੌਰ ’ਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 41 ਸਾਲਾ ਕਿਸਾਨ ਦੇ ਮਰਨ ਉਪਰੰਤ ਅੰਗਦਾਨ ਤੋਂ ਮਿਲੇ ਦਿਲ ਨੂੰ 5 ਸਾਲ ਦੀ ਬੱਚੀ ਦੇ ਸਰੀਰ ’ਚ ਟਰਾਂਸਪਲਾਂਟ ਕੀਤਾ ਗਿਆ। ਦਿਲ ਨੂੰ ਹਵਾਈ ਮਾਰਗ ਤੋਂ ਮੁੰਬਈ ਭੇਜੇ ਕੇ ਉੱਥੋਂ ਦੇ ਇਕ ਹਸਪਤਾਲ ’ਚ ਦਾਖ਼ਲ 5 ਸਾਲ ਦੀ ਬੱਚੀ ਦੇ ਸਰੀਰ ਟਰਾਂਸਪਲਾਂਟ ਕੀਤਾ ਗਿਆ। ਅਧਿਕਾਰੀਆਂ ਮੁਤਾਬਕ ਅੰਗ ਟਰਾਂਸਪਲਾਂਟ ਤੋਂ ਪਹਿਲਾਂ ਇਹ ਬੱਚੀ ਦਿਲ ਦੀ ਗੰਭੀਰ ਬੀਮਾਰੀ ਨਾਲ ਜੂਝ ਰਹੀ ਸੀ ਅਤੇ ਕਿਸਾਨ ਦੇ ਮਰਨ ਉਪਰੰਤ ਅੰਗਦਾਨ ਤੋਂ ਉਸ ਨੂੰ ਨਵੀਂ ਜ਼ਿੰਦਗੀ ਮਿਲਣ ਦੀ ਉਮੀਦ ਹੈ।

ਇਹ ਵੀ ਪੜ੍ਹੋ :  ਮਿਸਾਲ: ਪਿਤਾ ਨੇ ਕੰਨਿਆਦਾਨ ’ਚ ਦਿੱਤੇ 75 ਲੱਖ ਰੁਪਏ, ਧੀ ਨੇ ਇਸ ਨੇਕ ਕੰਮ ਲਈ ਕੀਤੇ ਦਾਨ

ਬੱਚੀ ਨੂੰ ਟਰਾਂਸਪਲਾਂਟ ਕੀਤਾ ਗਿਆ ਦਿਲ—

ਇੰਦੌਰ ਦੇ ਸਰਕਾਰੀ ਮਹਾਤਮਾ ਗਾਂਧੀ ਮੈਮੋਰੀਅਲ ਮੈਡੀਕਲ ਕਾਲਜ ਦੇ ਡੀਨ ਡਾ. ਸੰਜੇ ਦੀਕਸ਼ਿਤ ਨੇ ਦੱਸਿਆ ਕਿ ਮੁੰਬਈ ਦੇ ਹਸਪਤਾਲ ’ਚ ਗੰਭੀਰ ਹਾਲਤ ’ਚ ਦਾਖ਼ਲ 5 ਸਾਲ ਦੀ ਬੱਚੀ ਅਜਿਹੀ ਬੀਮਾਰੀ ਦੀ ਸ਼ਿਕਾਰ ਸੀ, ਜਿਸ ’ਚ ਉਸ ਦਾ ਦਿਲ ਅਤੇ ਇਸ ਦੇ ਆਲੇ-ਦੁਆਲੇ ਦੀ ਥਾਂ ਆਮ ਰੂਪ ਤੋਂ ਵੱਡੀ ਹੋ ਗਈ ਸੀ, ਜੋ ਕਿ ਕਿਸਾਨ ਦੇ ਮਰਨ ਉਪਰੰਤ ਅੰਗਦਾਨ ਤੋਂ ਮਿਲੇ ਦਿਲ ਦਾ ਆਕਾਰ ਆਮ ਦੇ ਮੁਕਾਬਲੇ ਛੋਟਾ ਸੀ। ਦੀਕਸ਼ਿਤ ਨੇ ਦੱਸਿਆ ਕਿ ਅੰਗਾਂ ਦੇ ਇਸ ਅਜਬ-ਗਜਬ ਸੰਜੋੋਗ ਦੇ ਚੱਲਦੇ ਹੀ ਬੱਚੀ ਦੇ ਸਰੀਰ ਵਿਚ ਇਕ ਬਾਲਗ ਵਿਅਕਤੀ ਦਾ ਦਿਲ ਟਰਾਂਸਪਲਾਂਟ ਕੀਤਾ ਜਾ ਸਕਿਆ। ਮੁੰਬਈ ਦੇ ਹਸਪਤਾਲ ’ਚ ਡਾਕਟਰ ਬੱਚੀ ਦੀ ਹਾਲਤ ’ਤੇ ਨਜ਼ਰ ਰੱਖ ਰਹੇ ਹਨ।

ਇਹ ਵੀ ਪੜ੍ਹੋ : ਵਿਆਹ ਮਗਰੋਂ ਵੀ ਸਕੂਲ ਸਮੇਂ ਦੇ ਪ੍ਰੇਮੀ ਨਾਲ ਘੱਟ ਨਹੀਂ ਹੋਇਆ ਪਿਆਰ, ਪਤਨੀ ਨੇ ਹੱਥੀਂ ਉਜਾੜ ਲਿਆ ਘਰ

ਇੰਦੌਰ ਤੋਂ ਹਵਾਈ ਮਾਰਗ ਰਾਹੀਂ ਮੁੰਬਈ ਲਿਆਂਦਾ ਗਿਆ ਦਿਲ—
ਅਧਿਕਾਰੀਆਂ ਨੇ ਦੱਸਿਆ ਕਿ ਖੁਮ ਸਿੰਘ ਸੋਲੰਕੀ (41) ਦੇ ਮਰਨ ਉਪਰੰਤ ਅੰਗਦਾਨ ਤੋਂ ਮਿਲੇ ਦਿਲ ਨੂੰ ਬੱਚੀ ਦੇ ਸਰੀਰ ’ਚ ਟਰਾਂਸਪਲਾਂਟ ਕਰਨ ਲਈ ਇੰਦੌਰ ਤੋਂ ਮੰਗਲਵਾਰ ਸ਼ਾਮ ਹਵਾਈ ਮਾਰਗ ਰਾਹੀਂ ਮੁੰਬਈ ਰਵਾਨਾ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਦੇਵਾਸ ਜ਼ਿਲ੍ਹੇ ਦੇ ਪਿਪਲੀਆ ਲੋਹਾਰ ਪਿੰਡ ਦੇ ਕਿਸਾਨ ਸੋਲੰਕੀ 28 ਨਵੰਬਰ ਨੂੰ ਸੜਕ ਹਾਦਸੇ ਵਿਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਇੰਦੌਰ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਇਲਾਜ ਦੇ ਬਾਵਜੂਦ ਕਿਸਾਨ ਦੀ ਸਿਹਤ ਵਿਗੜਦੀ ਚੱਲੀ ਗਈ ਅਤੇ ਡਾਕਟਰਾਂ ਨੇ ਮੰਗਲਵਾਰ ਨੂੰ ਉਨ੍ਹਾਂ ਨੂੰ ਦਿਮਾਗੀ ਰੂਪ ਨਾਲ ਮਿ੍ਰਤਕ ਐਲਾਨ ਕਰ ਦਿੱਤਾ। 

ਇਹ ਵੀ ਪੜ੍ਹੋ : ਦੋ ਕਿਸਾਨਾਂ ਦੀ ਅਨੋਖੀ ਸੁੱਖਣਾ: ਇਕ ਪਹਿਨ ਰਿਹੈ ਕਾਲੇ ਕੱਪੜੇ, ਦੂਜੇ ਨੇ ਛੱਡੀ ਚੱਪਲ ਪਾਉਣੀ, ਜਾਣੋ ਕੀ ਹੈ ਮਾਮਲਾ

ਕਿਸਾਨ ਦਾ ਪਰਿਵਾਰ ਅੰਗਦਾਨ ਲਈ ਹੋਇਆ ਰਾਜੀ—
ਅਧਿਕਾਰੀਆਂ ਮੁਤਾਬਕ ਸੋਲੰਕੀ ਦਾ ਪਰਿਵਾਰ ਸੋਗ ’ਚ ਡੁੱਬਿਆ ਹੋਣ ਦੇ ਬਾਵਜੂਦ ਅੰਗਦਾਨ ਲਈ ਰਾਜੀ ਹੋ ਗਿਆ ਅਤੇ ਇਸ ਤੋਂ ਬਾਅਦ ਸਰਜਨਾਂ ਨੇ ਕਿਸਾਨ ਦੇ ਮਿ੍ਰਤਕ ਸਰੀਰ ’ਚੋਂ ਉਨ੍ਹਾਂ ਦਾ ਦਿਲ, ਜਿਗਰ, ਦੋਵੇਂ ਗੁਰਦੇ ਅਤੇ ਦੋਵੇਂ ਫ਼ੇਫੜੇ ਕੱਢ ਲਏ। ਉਨ੍ਹਾਂ ਦੱਸਿਆ ਕਿ ਸੋਲੰਕੀ ਦਾ ਜਿਗਰ ਅਤੇ ਦੋਵੇਂ ਗੁਰਦੇ ਇੰਦੌਰ ਦੇ ਤਿੰਨ ਲੋੜਵੰਦ ਮਰੀਜ਼ਾਂ ਨੂੰ ਟਰਾਂਸਪਲਾਂਟ ਕੀਤੇ ਗਏ, ਜਦਕਿ ਉਨ੍ਹਾਂ ਦੇ ਦੋਵੇਂ ਫ਼ੇਫੜੇ ਹੈਦਰਾਬਾਦ ਦੇ ਇਕ ਹਸਪਤਾਲ ’ਚ ਦਾਖ਼ਲ 38 ਸਾਲਾ ਮਰੀਜ਼ ਨੂੰ ਟਰਾਂਸਪਲਾਂਟ ਕੀਤੇ ਗਏ। 

ਇਹ ਵੀ ਪੜ੍ਹੋ : ਕੁਰੂਕਸ਼ੇਤਰ ’ਚ ਭਗਵਾਨ ਸ਼੍ਰੀ ਕ੍ਰਿਸ਼ਨ ਵਿਰਾਟ ਰੂਪ ’ਚ ਹੋਏ ਬਿਰਾਜਮਾਨ, ਲੋਕਾਂ ਲਈ ਬਣੇ ਖਿੱਚ ਦਾ ਕੇਂਦਰ

ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

Tanu

This news is Content Editor Tanu