ਜੇਵੀਅਰ ਲੇਬਰ ਰਿਲੇਸ਼ੰਸ ਇੰਸਟੀਚਿਊਟ 'ਚ 40 ਲੋਕ ਕੋਰੋਨਾ ਪਾਜ਼ੇਟਿਵ, ਸਾਰਿਆਂ ਨੂੰ ਕੀਤਾ ਇਕਾਂਤਵਾਸ

04/11/2021 2:41:29 AM

ਨਵੀਂ ਦਿੱਲੀ - ਕੋਰੋਨਾ ਵਾਇਰਸ ਦੇ ਮਾਮਲੇ ਹੁਣ ਐਜੁਕੇਸ਼ਨ ਸੰਸਥਾਨਾਂ ਵਿੱਚ ਇੱਕ ਤੋਂ ਬਾਅਦ ਇੱਕ ਆਉਣ ਲੱਗੇ ਹਨ। ਦੇਸ਼ ਦੇ ਸਭ ਤੋਂ ਵੱਡੇ ਮੈਨੇਜਮੈਂਟ ਸੰਸਥਾਨ ਜੇਵੀਅਰ ਲੇਬਰ ਰਿਲੇਸ਼ੰਸ ਇੰਸਟੀਚਿਊਟ ਵਿੱਚ 40 ਤੋਂ ਜ਼ਿਆਦਾ ਵਿਦਿਆਰਥੀ ਅਤੇ ਪ੍ਰੋਫੈਸਰ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਕੋਰੋਨਾ ਤੋਂ ਪੀੜਤ ਪਾਏ ਜਾਣ ਤੋਂ ਬਾਅਦ ਕਾਲਜ ਨੂੰ ਸੀਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- 106 ਸਾਲਾ ਬੁੱਢੀ ਜਨਾਨੀ ਨੇ ਲਵਾਇਆ ਕੋਰੋਨਾ ਟੀਕਾ, ਬੋਲੀਂ- ਮੈਨੂੰ ਨਹੀਂ ਹੋਈ ਕੋਈ ਪ੍ਰੇਸ਼ਾਨੀ

ਜ਼ਿਲ੍ਹੇ ਦੇ ਸਰਵਿਲਾਂਸ ਅਹੁਦਾ ਅਧਿਕਾਰੀ ਡਾ. ਸਾਹਿਰ ਪਾਲ ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਦੂਜੀ ਲਹਿਰ ਤੋਂ ਬਾਅਦ ਜਮਸ਼ੇਦਪੁਰ ਵਿੱਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਡਾ. ਸਾਹਿਰ ਪਾਲ ਨੇ ਕਿਹਾ ਕਿ ਸ਼ਨੀਵਾਰ ਨੂੰ ਦੇਸ਼ ਦੇ ਸਭ ਤੋਂ ਵੱਡੇ ਸਿੱਖਿਅਕ ਸੰਸਥਾਨ ਦੇ ਇਕੱਠੇ 40 ਤੋਂ ਜ਼ਿਆਦਾ ਵਿਦਿਆਰਥੀ ਅਤੇ ਪ੍ਰੋਫੈਸਰ ਕੋਰੋਨਾ ਪਾਜ਼ੇਟਿਵ ਪਾਏ ਗਏ। ਇਨ੍ਹਾਂ ਸਾਰਿਆਂ ਨੂੰ ਇਕਾਂਤਵਾਸ ਵਿੱਚ ਭੇਜਿਆ ਗਿਆ ਹੈ।

ਜਮਸ਼ੇਦਪੁਰ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਕੋਰੋਨਾ ਤੋਂ ਪੀੜਤ 256 ਨਵੇਂ ਮਰੀਜ਼ ਮਿਲੇ ਸਨ। ਜ਼ਿਲ੍ਹਾ ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਕੋਰੋਨਾ ਨੂੰ ਲੈ ਕੇ ਸਾਵਧਾਨੀ ਬਰਤਣ ਦੀ ਅਪੀਲ ਕੀਤੀ ਹੈ। ਕੋਰੋਨਾ ਤੋਂ ਬਚਾਅ ਨੂੰ ਲੈ ਕੇ ਮਾਸਕ ਲਗਾਉਣਾ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ। ਮਾਸਕ ਨਹੀਂ ਲਗਾਉਣ 'ਤੇ ਐੱਫ.ਆਈ.ਆਰ. ਵੀ ਦਰਜ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਵਿਆਹ 'ਚ 50 ਅਤੇ ਸਸਕਾਰ 'ਚ 20 ਲੋਕ, ਵੱਧਦੇ ਕੋਰੋਨਾ ਤੋਂ ਬਾਅਦ ਦਿੱਲੀ 'ਚ ਲੱਗੀਆਂ ਨਵੀਆਂ ਪਾਬੰਦੀਆਂ

ਜ਼ਿਕਰਯੋਗ ਹੈ ਕਿ ਕੋਰੋਨਾ ਦਾ ਕਹਿਰ ਹੁਣ ਵਿਦਿਅਕ ਅਦਾਰੇ ਵਿੱਚ ਵੀ ਆਪਣਾ ਕਹਿਰ ਫੈਲਾਅ ਰਿਹਾ ਹੈ। ਦੋ ਦਿਨ ਪਹਿਲਾਂ ਦੇਹਰਾਦੂਨ ਦੇ ਪ੍ਰਸਿੱਧ ਦੂਨ ਸਕੂਲ ਵਿੱਚ 8 ਬੱਚੇ ਅਤੇ 5 ਟੀਚਰ ਕੋਰੋਨਾ ਪਾਜ਼ੇਟਿਵ ਹੋ ਗਏ ਸਨ। ਇਹ ਸਾਰੇ ਬੱਚੇ 9ਵੀਂ ਜਮਾਤ ਦੇ ਹਨ। ਸਕੂਲ ਵਿੱਚ 8 ਵਿਦਿਆਰਥੀ ਅਤੇ 5 ਅਧਿਆਪਕ ਕੋਰੋਨਾ ਪਾਜ਼ੇਟਿਵ ਹੋ ਗਏ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 

Inder Prajapati

This news is Content Editor Inder Prajapati