4 ਸਾਲਾ ਬੱਚੀ ਨਾਲ ਸਕੂਲ ਵੈਨ ਦੇ ਡਰਾਇਵਰ ਨੇ ਕੀਤਾ ਜ਼ਬਰ ਜਨਾਹ

Thursday, Jul 27, 2017 - 01:34 AM (IST)

ਨਵੀਂ ਦਿੱਲੀ—ਦਿੱਲੀ ਦੇ ਬਾਬਾ ਹਰੀਦਾਸ ਨਗਰ ਖੇਤਰ 'ਚ 4 ਸਾਲ ਦੀ ਇਕ ਬੱਚੀ ਨਾਲ ਉਸ ਦੇ ਸਕੂਲ ਦੇ ਵੈਨ ਚਾਲਕ ਨੇ ਕਥਿਤ ਤੌਰ 'ਤੇ ਜ਼ਬਰ ਜਨਾਹ ਕੀਤਾ। ਦੋਸ਼ੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਲੜਕੀ ਦੇ ਮਾਤਾ-ਪਿਤਾ ਨੇ ਇਕ ਮਹੀਨੇ ਪਹਿਲਾਂ ਹੀ ਸਕੂਲ ਵੈਨ ਦੀ ਸੇਵਾ ਸ਼ੁਰੂ ਕੀਤੀ ਸੀ ਅਤੇ ਇਸ ਬੱਚੀ ਨੂੰ ਸਭ ਤੋਂ ਆਖਰ 'ਚ ਡਰਾਇਵਰ ਛੱਡਦਾ ਸੀ। ਪੁਲਸ ਨੇ ਦੱਸਿਆ ਕਿ ਬੱਚੀ ਘਰ ਵਾਪਸ ਪਰਤੀ ਤਾਂ ਉਸ ਨੇ ਆਪਣੀ ਮਾਂ ਨੂੰ ਇਸ ਬਾਰੇ ਦੱਸਿਆ, ਜਿਸ ਤੋਂ ਬਾਅਦ ਉਸ ਨੂੰ ਰਾਵ ਤੁਲਾ ਰਾਮ ਹਸਪਤਾਲ ਲਿਜਾਇਆ ਗਿਆ। ਅਧਿਕਾਰੀ ਨੇ ਦੱਸਿਆ ਕਿ ਬੱਚੀ ਨੂੰ ਦੀਨ ਦਿਆਲ ਉਪਾਧਿਆ ਹਸਪਤਾਲ ਭੇਜ ਜਿੱਤਾ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੂੰ ਮੰਗਲਵਾਰ ਰਾਤ ਨੂੰ ਬਾਬਾ ਹਰੀਦਾਸ ਨਗਰ ਤੋਂ ਗ੍ਰਿਫਤਾਰ ਕਰ ਲਿਆ ਗਿਆ। ਦੋਸ਼ੀ ਦਾ ਵਿਆਹ ਹੋਇਆ ਹੈ ਅਤੇ ਉਸ ਦੀ ਇਕ ਲੜਕੀ ਵੀ ਹੈ।


Related News