4 ਸਾਲਾ ਬੱਚੀ ਨੇ ਏ.ਆਰ. ਰਹਿਮਾਨ ਦੇ ਅੰਦਾਜ ''ਚ ਵੰਦੇ ਮਾਤਰਮ ਗਾ ਕੇ ਜਿੱਤਿਆ ਲੋਕਾਂ ਦਾ ਦਿਲ

10/31/2020 7:12:30 PM

ਨਵੀਂ ਦਿੱਲੀ : ਮਿਜ਼ੋਰਮ ਦੀ ਰਹਿਣ ਵਾਲੀ ਸਿਰਫ਼ 4 ਸਾਲਾ ਗਾਇਕਾ ਸੋਸ਼ਲ ਮੀਡੀਆ 'ਤੇ ਆਪਣੀ ਗਾਇਕੀ ਦੇ ਜ਼ਰੀਏ ਧੂੰਮਾ ਪਾ ਰਹੀ ਹੈ। ਇੰਟਰਨੈਟ 'ਤੇ ਇਸ 4 ਸਾਲਾ ਬੱਚੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਉਹ ਦੇਸ਼ ਭਗਤੀ ਗੀਤ ਵੰਦੇ ਮਾਤਰਮ ਗਾਉਂਦੀ ਨਜ਼ਰ ਆ ਰਹੀ ਹੈ। ਵੀਡੀਓ ਦੇਖ ਲੋਕ ਮਿਜ਼ੋਰਮ ਗਰਲ ਦੀਆਂ ਤਾਰੀਫਾਂ ਕਰਦੇ ਨਹੀਂ ਥੱਕ ਰਹੇ ਹਨ। ਵੀਡੀਓ 'ਚ ਨਾ ਸਿਰਫ ਮਾਸੂਮ ਗਾਇਕਾ ਦੀ ਆਵਾਜ਼ ਸੁਣਨ 'ਚ ਵਧੀਆ ਲੱਗ ਰਹੀ ਹੈ ਸਗੋਂ ਉਸ ਦਾ ਕਿਰਦਾਰ ਵੀ ਬਹੁਤ ਪ੍ਰਭਾਵਸ਼ਾਲੀ ਹੈ। ਜੋ ਵੀ ਇਸ ਵੀਡੀਓ ਨੂੰ ਦੇਖੇਗਾ ਉਹ ਭਾਵੁਕ ਹੋ ਜਾਵੇਗਾ।

ਇਹ ਵੀ ਪੜ੍ਹੋ: 'ਅੱਲ੍ਹਾ ਖ਼ਿਲਾਫ਼ ਗੁਸਤਾਖੀ ਭਰੀ ਹਰਕਤ ਕੀਤੀ, ਸਿਰ ਕਲਮ ਕਰ ਦਿਆਂਗੇ'

ਮਿਜ਼ੋਰਮ ਦੇ ਸੀ.ਐੱਮ. ਨੇ ਕੀਤੀ ਤਾਰੀਫ਼
35 ਸਕਿੰਡ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਯੂਜ਼ਰਸ ਕਾਫ਼ੀ ਪਸੰਦ ਕਰ ਰਹੇ ਹਨ। ਇਸ ਮਾਸੂਮ ਗਾਇਕਾ ਦਾ ਨਾਮ ਐਸਥਰ ਹੇਮਟੇ ਹੈ ਜਿਸ ਦੀ ਮਿੱਠੀ ਆਵਾਜ਼ ਦੀ ਮਿਜ਼ੋਰਮ ਦੇ ਮੁੱਖ ਮੰਤਰੀ ਜੋਰਾਮਥੰਗਾ ਨੇ ਵੀ ਤਾਰੀਫ਼ ਕੀਤੀ ਹੈ। ਸੀ.ਐੱਮ. ਨੇ ਬੱਚੀ ਦੇ ਵੀਡੀਓ ਨੂੰ ਆਪਣੇ ਅਧਿਕਾਰਿਕ ਅਕਾਉਂਟ ਰਾਹੀਂ ਸ਼ੇਅਰ ਕੀਤਾ ਅਤੇ ਉਸਦੇ ਗੀਤ ਦੀ ਪ੍ਰਸ਼ੰਸਾ ਕੀਤੀ ਹੈ।

ਹੇਮਟੇ ਨੇ ਆਸਕਰ ਜੇਤੂ ਗਾਇਕ ਏ.ਆਰ. ਰਹਿਮਾਨ ਵੱਲੋਂ ਗਾਏ ਗਏ ਰਾਸ਼ਟਰੀ ਗੀਤ ਨੂੰ ਆਪਣੀ ਆਵਾਜ਼ 'ਚ ਗਾ ਕੇ ਹਰ ਕਿਸੇ ਨੂੰ ਮੋਹ ਲਿਆ ਹੈ। ਵੀਡੀਓ 'ਚ ਛੋਟੀ ਸਿੰਗਰ ਸਕੂਲ ਡ੍ਰੈੱਸ 'ਚ ਕਿਸੇ ਉੱਚੇ ਸਥਾਨ 'ਤੇ ਖੜ੍ਹੀ ਨਜ਼ਰ ਆ ਰਹੀ ਹੈ। ਹੇਮਟੇ ਨੇ 25 ਅਕਤੂਬਰ ਨੂੰ ਇਹ ਵੀਡੀਓ ਆਪਣੇ ਅਧਿਕਾਰਿਕ Youtube ਚੈਨਲ 'ਤੇ ਸ਼ੇਅਰ ਕੀਤਾ ਸੀ ਜਿਸ ਨੂੰ ਹੁਣ ਤੱਕ ਸਾਢੇ ਚਾਰ ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ।

Inder Prajapati

This news is Content Editor Inder Prajapati