ਰਾਮ ਨੌਮੀ : ਪੱਛਮੀ ਬੰਗਾਲ ''ਚ ਭਾਜਪਾ ਟੀ.ਐੈੱਮ.ਸੀ. ''ਚ ਘਮਾਸਾਨ, ਤਲਵਾਰਾਂ ਨਾਲ ਕੱਢੀ ਰੈਲੀ

Sunday, Mar 25, 2018 - 03:33 PM (IST)

ਕਲਕੱਤਾ— ਪੱਛਮੀ ਬੰਗਾਲ 'ਚ ਰਾਮਨੌਮੀ ਦੇ ਮੌਕੇ 'ਤੇ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਵਿਚਕਾਰ ਘਮਾਸਾਨ ਸ਼ੁਰੂ ਹੋ ਗਿਆ ਹੈ। ਵੀਰਵਾਰ ਸਵੇਰੇ ਪੁਰੂਲੀਆ ਇਲਾਕੇ 'ਚ ਬਜਰੰਗ ਦਲ ਦੇ ਮੈਂਬਰਾਂ ਨੇ ਤਲਵਾਰ ਲਹਿਰਾਉਂਦੇ ਹੋਏ ਰੈਲੀ ਕੱਢੀ। ਰੈਲੀ 'ਚ ਬਜਰੰਗ ਦਲ ਦੇ ਮੈਂਬਰ ਹੱਥ 'ਚ ਤਲਵਾਰ ਲੈ ਕੇ ਸ਼੍ਰੀਰਾਮ ਦੇ ਨਾਅਰੇ ਲਗਾ ਰਹੇ ਸਨ। ਪੁਲਸ ਨੇ ਅਜੇ ਤੱਕ ਮਾਮਲਾ 'ਚ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪ੍ਰਸ਼ਾਸ਼ਨ ਵੱਲੋਂ ਰੈਲੀ ਨੂੰ ਆਗਿਆ ਨਹੀਂ ਦਿੱਤੀ ਗਈ ਸੀ।


ਉੱਧਰ ਸਿਲੀਗੁੜੀ 'ਚ ਵੀ ਰਾਮ ਨੌਮੀ ਮੰਦਰ ਮਹਾਉਤਸਵ ਸਮਿਤੀ ਨੇ ਤਲਵਾਰਾਂ ਨਾਲ ਰੈਲੀ ਕੱਢੀ। ਇਸ ਤੋਂ ਪਹਿਲਾਂ ਸ਼ਨੀਵਾਰ ਰਾਤ ਨੂੰ ਬਰਧਮਾਨ ਜਿਲੇ 'ਚ ਭਾਜਪਾ ਕਾਰਜਕਰਤਾ ਵੱਲੋਂ ਲਗਾਏ ਗਏ ਰਾਮਨੌਮੀ ਦੇ ਪੰਡਾਲ 'ਚ ਕੁਝ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ ਸੀ। ਇਸ 'ਚ 4 ਲੋਕ ਜ਼ਖਮੀ ਹੋ ਗਏ ਸਨ। ਇਸ ਵਾਰਦਾਤ 'ਚ ਭਾਜਪਾ ਨੇ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਦਾ ਹੱਥ ਦੱਸਿਆ ਹੈ। ਫਿਲਹਾਲ ਪੁਲਸ ਇਸ ਮਾਮਲੇ 'ਚ ਜਾਂਚ ਕਰ ਰਹੀ ਹੈ।


ਦੱਸਣਾ ਚਾਹੁੰਦੇ ਹਾਂ ਕਿ ਦੋ ਦਿਨ ਪਹਿਲਾਂ ਹੀ ਭਾਜਪਾ ਪ੍ਰਦੇਸ਼ ਮੁਖੀ ਦਿਲੀਪ ਘੋਸ਼ ਨੇ ਕਿਹਾ ਸੀ ਕਿ ਰੈਲੀਆਂ 'ਚ ਪਰੰਪਰਿਕ ਹਿੰਦੂ ਹਥਿਆਰ ਵੀ ਹੋਣਗੇ ਪਰ ਉਸ ਦੀ ਲੋਕੇਸ਼ਨ ਅਤੇ ਗਿਣਤੀ ਨਹੀਂ ਦੱਸੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਰੈਲੀਆਂ ਦੋਵਾਂ ਹੀ ਤਰ੍ਹਾਂ ਨਾਲ ਹਥਿਆਰਾਂ ਨਾਲ ਬਿਨਾਂ ਹਥਿਆਰਾਂ ਦੇ ਵੀ। ਇਹ ਪਾਰਟੀ ਦਾ ਸਥਾਨਕ ਅਗਵਾਈ ਅਤੇ ਸੰਗਠਨ ਤੈਅ ਕਨਰਗੇ। ਜੇਕਰ ਪ੍ਰਸ਼ਾਸ਼ਨ ਜ਼ਬਰਦਸਤੀ ਰੈਲੀਆਂ ਨੂੰ ਰੋਕਣ ਦਾ ਯਤਨ ਕਰੇਗਾ ਤਾਂ ਝੜਪ ਹੋਣ ਦੇ ਆਸਾਰ ਹਨ।


Related News