ਆਂਧਰਾ ਪ੍ਰਦੇਸ਼ : ਰਾਮ ਨੌਮੀ ਉਤਸਵ ''ਤੇ ਹਾਦਸਾ, 4 ਦੀ ਮੌਤ ਤੇ 70 ਜ਼ਖਮੀ

Saturday, Mar 31, 2018 - 01:36 AM (IST)

ਕੜਪਾ— ਆਂਧਰਾ ਪ੍ਰਦੇਸ਼ 'ਚ ਕੜਪਾ ਜ਼ਿਲੇ 'ਚ ਰਾਮ ਨੌਮੀ ਦੇ ਜਲੂਸ ਦੌਰਾਨ ਵੱਡਾ ਹਾਦਸਾ ਹੋ ਗਿਆ। ਹਾਦਸੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਤੇ 70 ਲੋਕ ਜ਼ਖਮੀ ਹੋ ਗਏ। ਸੂਤਰਾਂ ਮੁਤਾਬਕ ਪ੍ਰੋਗਰਾਮ 'ਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਵੀ ਮੌਜੂਦ ਸਨ। ਜ਼ਖਮੀਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।

PunjabKesari
ਸ਼ੁਰੂਆਤੀ ਜਾਣਕਾਰੀ ਮੁਤਾਬਕ ਪੰਡਾਲ ਡਿੱਗਣ ਨਾਲ ਇਹ ਹਾਦਸਾ ਹੋਇਆ। ਤੇਜ਼ ਹਵਾ ਤੇ ਬਰਸਾਤ ਦੇ ਕਾਰਨ ਜਲੂਸ 'ਚ ਲੱਗੇ ਪੰਡਾਲ ਲੋਕਾਂ ਦੇ ਉਪਰ ਡਿੱਗ ਗਏ। ਇਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ। ਰਾਮ ਨੌਮੀ ਉਤਸਵ 'ਚ ਹਿੱਸਾ ਲੈਣ ਲਈ ਚੰਦਰਬਾਬੂ ਨਾਇਡੂ ਤੇ ਉਨ੍ਹਾਂ ਦੇ ਸਮਰਥਕ ਵੀ ਪਹੁੰਚੇ ਸਨ। ਸੂਚਨਾ ਮਿਲਣ ਤੱਕ ਰਾਹਤ ਕਾਰਜ ਜਾਰੀ ਸੀ।

PunjabKesari
ਜਾਣਕਾਰੀ ਮੁਤਾਬਕ ਕੜਪਾ ਜ਼ਿਲੇ ਦੇ ਵੋਂਟੀਮਿੱਟਾ ਦੇ ਇਤਿਹਾਸਿਕ ਕੋੜਨਡ੍ਰਾਮਾ ਸਵਾਮੀ ਮੰਦਰ 'ਚ ਪੰਡਾਲ ਡਿੱਗਣ ਨਾਲ ਇਹ ਹਾਸਦਾ ਹੋਇਆ। ਹਾਦਸੇ 'ਚ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਥੇ ਤੇਜ਼ ਤੂਫਾਨ 'ਚ ਵੀ ਪਹੁੰਚਣ 'ਤੇ ਚੰਦਰਬਾਬੂ ਨੇ ਸ਼ਰਧਾਲੂਆਂ ਦੀ ਸ਼ਲਾਘਾ ਕੀਤੀ ਸੀ।


Related News