ਕ੍ਰਿਸ਼ਨਾ ਨਦੀ ''ਚ ਡੁੱਬੇ ਇੰਜੀਨੀਅਰਿੰਗ ਦੇ ਚਾਰ ਵਿਦਿਆਰਥੀਆਂ ਦੀਆਂ ਮਿਲੀਆਂ ਲਾਸ਼ਾਂ

06/24/2018 3:47:52 PM

ਅਮਰਾਵਤੀ— ਆਂਧਰਾ ਪ੍ਰਦੇਸ਼ ਦੇ ਅਮਰਾਵਤੀ 'ਚ ਕ੍ਰਿਸ਼ਨਾ ਨਦੀ 'ਚ ਡੁੱਬੇ ਇੰੰਜੀਨੀਅਰਿੰਗ ਦੇ ਚਾਰ ਵਿਦਿਆਰਥੀਆਂ ਦੀਆਂ ਲਾਸ਼ਾਂ ਅੱਜ ਬਰਾਮਦ ਕੀਤੀਆਂ ਗਈਆਂ ਹਨ। ਵਿਦਿਆਰਥੀਆਂ ਦੀ ਤਲਾਸ਼ ਲਈ ਨੌਸੈਨਾ, ਐਨ.ਡੀ.ਆਰ.ਐਫ ਅਤੇ ਐਸ.ਡੀ.ਆਰ.ਐਫ ਨੇ ਮੁਹਿੰਮ ਚਲਾਈ ਸੀ। ਕ੍ਰਿਸ਼ਨਾ ਨਦੀ ਦੇ ਸੰਗਮ 'ਚ ਸ਼ਨੀਵਾਰ ਸ਼ਾਮ ਨੂੰ ਵਹਿ ਗਏ ਸਨ। 


ਇਹ ਚਾਰੋਂ ਵਿਦਿਆਰਥੀ ਘੁੰਮਣ ਨਿਕਲੇ ਸਨ। ਰਾਸ਼ਟਰੀ ਆਫਤ ਕੰਟਰੋਲ ਬਲ ਦੇ ਇਲਾਵਾ ਫਾਇਰ ਬਿਗ੍ਰੇਡ ਅਤੇ ਗੋਤਾਖੋਰਾਂ ਨੇ ਘਟਨਾ ਦੇ ਤੁਰੰਤ ਬਾਅਦ ਤਲਾਸ਼ ਮੁਹਿੰਮ ਚਲਾਈ। ਨੌਸੈਨਾ ਦੇ ਗੋਤਾਖੋਰ ਵੀ ਅੱਜ ਸਵੇਰੇ ਤਲਾਸ਼ ਮੁਹਿੰਮ 'ਚ ਸ਼ਾਮਲ ਹੋ ਗਏੇ। ਸੰਯੁਕਤ ਕੋਸ਼ਿਸ਼ਾਂ ਨਾਲ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਕਿਸ਼ਨ ਰੇਡੀ, ਸ਼੍ਰੀਨਾਦ ਐਨ, ਰਾਜ ਕੁਮਾਰ ਪਿੱਲਾ ਅਤੇ ਪ੍ਰਵੀਨ ਕੇ.ਕੇ ਰੂਪ 'ਚ ਹੋਈ ਹੈ। ਇਨ੍ਹਾਂ 'ਚ ਇਕ ਵਿਦਿਆਰਥੀ ਨਦੀ 'ਚ ਫਿਸਲ ਗਿਆ। ਜਿਸ ਦੇ ਬਾਅਦ ਬਾਕੀ ਦੇ ਤਿੰਨ ਵਿਦਿਆਰਥੀਆਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਨਦੀ ਦੇ ਤੇਜ਼ ਵਹਾਅ ਕਾਰਨ ਉਹ ਵੀ ਵਹਿ ਗਏ। ਕ੍ਰਿਸ਼ਨਾ ਦੇ ਜ਼ਿਲਾ ਅਧਿਕਾਰੀ ਵਿਜੈ ਕ੍ਰਿਸ਼ਨਨ ਨੇ ਸ਼ਨੀਵਾਰ ਨੂੰ ਦੱਸਿਆ ਕਿ ਵਿਦਿਆਰਥੀ ਪਾਣੀ ਦੇ ਵਹਾਅ ਦੀ ਤੇਜ਼ੀ ਦਾ ਅੰਦਾਜ਼ਾ ਨਹੀਂ ਲਗਾ ਸਕੇ। ਮੁੱਖਮੰਤਰੀ ਐਨ.ਚੰਦਰਬਾਬੂ ਨਾਇਡੂ ਨੇ ਘਟਨਾ 'ਤ ਦੁੱਖ ਪ੍ਰਗਟ ਕੀਤਾ ਹੈ।