4 ਦਿਨ ਪਹਿਲਾ ਹੋਏ ਲਾਪਤਾ ਵਿਅਕਤੀ ਦੀ ਡੈਮ ''ਚ ਮਿਲੀ ਤੈਰਦੀ ਲਾਸ਼

08/19/2017 10:19:24 AM

ਬੰਗਾਣਾ— ਹਿਮਾਚਲ ਦੇ ਬੰਗਾਣਾ ਨਜ਼ਦੀਕ ਜੋਗੀਪੰਗਾ ਦੇ ਬੌਲ ਪਿੰਡ ਦੇ ਚੈਕ ਡੈਮ 'ਚ ਬੀਤੇ ਸ਼ੁੱਕਰਵਾਰ ਨੂੰ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਬੌਲ ਪਿੰਡ ਦਾ ਮ੍ਰਿਤਕ ਜਨਕ ਰਾਜ (40) ਪਿਛਲੇ 4 ਦਿਨਾਂ ਤੋਂ ਅਚਾਨਕ ਘਰ ਤੋਂ ਲਾਪਤਾ ਸੀ। ਉਸ ਦੇ ਘਰਦਿਆਂ ਨੇ ਆਲੇ-ਦੁਆਲੇ ਇਲਾਕੇ ਦੀ ਕਾਫੀ ਛਾਣਬੀਣ ਕੀਤੀ ਪਰ ਕੋਈ ਸਬੂਤ ਨਹੀਂ ਮਿਲਿਆ। ਬੀਤੇ ਸ਼ੁੱਕਰਵਾਰ ਸਵੇਰੇ ਬੌਲ ਪਿੰਡ ਦੇ ਨਜ਼ਦੀਕ ਚੈਕ ਡੈਮ 'ਚ ਇਕ ਵਿਅਕਤੀ ਦੀ ਲਾਸ਼ ਤੈਰਦੀ ਮਿਲੀ, ਜਿਸ ਦੀ ਸੂਚਨਾ ਬੰਗਾਣਾ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਡੀ. ਐੈੱਸ. ਪੀ. ਬੰਗਾਣਾ ਕਮਾਲ ਨੈਨ ਪੁਲਸ ਟੀਮ ਨਾਲ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਚੈਕ ਡੈਮ ਚੋਂ ਲਾਸ਼ ਨੂੰ ਕਢਵਾ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਘਟਨਾ ਬਾਰੇ ਪੁਲਸ ਸਮੇਤ ਹੋਰ ਲੋਕਾਂ ਦੇ ਬਿਆਨ ਵੀ ਇਸ ਘਟਨਾ ਬਾਰੇ 'ਚ ਕੁਝ ਸਾਫ ਨਹੀਂ ਹੋਇਆ। ਡੀ. ਐੈੱਸ. ਪੀ. ਮੁਤਾਬਕ ਬੌਲ ਦੇ ਚੈਕ ਡੈਮ 'ਚ ਜਨਕ ਰਾਜ ਡੁੱਬਣ ਦੀ ਘਟਨਾ ਦੀ ਪੁਲਸ ਗੰਭੀਰਤਾ ਨਾਲ ਛਾਣਬੀਣ ਕਰ ਰਹੀ ਹੈ।