4 ਬੱਚਿਆਂ ਨੇ ਖਾਧੇ ਸੜਕ ਕਿਨਾਰੇ ਪਏ ਚਾਵਲ, 2 ਦੀ ਮੌਤ, 1 ਗੰਭੀਰ

12/10/2017 5:41:02 PM

ਲਖੀਮਪੁਰ— ਭੁੱਖ ਨਾਲ ਤੜਪ ਰਹੇ ਚਾਰ ਬੱਚਿਆਂ ਨੂੰ ਸੜਕ ਕਿਨਾਰੇ ਪਲਾਸਟਿਕ ਲਿਫਾਫੇ 'ਚ ਚਾਵਲ ਮਿਲ ਗਏ। ਚਾਰਾਂ ਬੱਚਿਆਂ ਨੇ ਉਸ ਨੂੰ ਵੰਡ ਕੇ ਖਾ ਲਿਆ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ 2 ਬੱਚਿਆਂ ਦੀ ਮੌਤ ਹੋ ਗਈ ਅਤੇ ਇਕ ਬੱਚੇ ਦੀ ਹਾਲਤ ਗੰਭੀਰ ਹੈ। 
ਮਾਮਲਾ ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੇ ਸਿਕਟੀਆ ਪਿੰਡ ਦਾ ਹੈ। ਚਾਰੋਂ ਬੱਚੇ ਗਰੀਬ ਪਰਿਵਾਰ ਦੇ ਹਨ। ਇੱਥੇ ਰਹਿਣ ਵਾਲੇ ਲਕਸ਼ਮੀਕਾਂਤ ਨੇ ਦੱਸਿਆ ਕਿ ਸ਼ਾਮ ਨੂੰ ਉਸ ਦੀ ਬੇਟੀ ਸੋਨੀ ਦੇਵੀ, ਉਸ ਦੀ ਸਹੇਲੀ ਮਮਤਾ, ਰਾਧਾ ਅਤੇ ਦਿਲੀਪ ਵੀਰਵਾਰ ਸ਼ਾਮ ਖੇਡ ਰਹੇ ਸਨ। ਖੇਡਦੇ ਹੋਏ ਉਨ੍ਹਾਂ ਨੂੰ ਰੋਡ ਦੇ ਕਿਨਾਰੇ ਇਕ ਪਲਾਸਟਿਕ ਦਾ ਪੈਕਟ ਮਿਲਿਆ, ਜਿਸ 'ਚ ਚਾਵਲ ਸਨ। ਚਾਰੋਂ ਭੁੱਖੇ ਸਨ, ਉਨ੍ਹਾਂ ਨੇ ਆਪਸ 'ਚ ਵੰਡ ਕੇ ਖਾ ਲਏ। ਸਭ ਤੋਂ ਛੋਟੇ ਦਿਲੀਪ ਨੇ ਜ਼ਿਆਦਾ ਚਾਵਲ ਨਹੀਂ ਖਾਧੇ ਅਤੇ ਬਾਕੀ ਤਿੰਨਾਂ ਨੇ ਬਰਾਬਰ ਵੰਡ ਕੇ ਚਾਵਲ ਖਾਧੇ। ਥੋੜੀ ਦੇਰ ਬਾਅਦ ਉਨ੍ਹਾਂ ਨੇ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਦੀ ਹਾਲਤ ਵਿਗੜ ਗਈ। ਚਾਰਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਜਿੱਥੇ 2 ਦੀ ਮੌਤ ਹੋ ਗਈ ਅਤੇ 1 ਦੀ ਹਾਲਤ ਗੰਭੀਰ ਹੈ। ਜ਼ਿਲਾ ਪ੍ਰਸ਼ਾਸਨ ਕਿਸਾਨਾਂ ਨੂੰ ਸਿੱਖਿਅਤ ਕਰੇਗਾ ਕਿ ਉਹ ਇਸ ਤਰ੍ਹਾਂ ਦੇ ਖਾਣੇ ਦੀਆਂ ਚੀਜਾਂ 'ਚ ਜ਼ਹਿਰ ਮਿਲਾ ਕੇ ਖੇਤਾਂ ਦੇ ਆਸਪਾਸ ਰੱਖਣਾ ਬੰਦ ਕਰਨ।