ਬਾਲ ਵਿਆਹ: 4 ਭਾਜਪਾ ਨੇਤਾਵਾਂ ਦੇ ਖਿਲਾਫ ਕੇਸ ਦਰਜ

09/25/2017 10:30:26 AM

ਟੀਕਮਗੜ੍ਹ— ਨਾਬਾਲਗ ਆਦਿ ਲੜਕੀ ਦਾ ਵਿਆਹ ਕਰਵਾਉਣ ਦੇ ਦੋਸ਼ 'ਚ ਸਥਾਨਕ ਅਦਾਲਤ ਨੇ ਮੱਧ ਪ੍ਰਦੇਸ਼ ਦੇ ਸਾਬਕਾ ਮੰਤਰੀ ਹਰਿਸ਼ੰਕਰ ਖਟੀਕ ਸਮੇਤ ਚਾਰ ਸਥਾਨਕ ਭਾਜਪਾ ਨੇਤਾਵਾਂ ਦੇ ਖਿਲਾਫ ਬਾਲ ਵਿਆਹ ਵਿਰੋਧੀ ਐਕਟ ਦੇ ਅਧੀਨ ਕੇਸ ਦਰਜ ਕੀਤਾ ਹੈ। ਅਦਾਲਤ ਨੇ ਇਨ੍ਹਾਂ ਚਾਰਾਂ ਨੂੰ 12 ਅਕਤੂਬਰ ਨੂੰ ਅਦਾਲਤ 'ਚ ਹਾਜ਼ਰ ਹੋਣ ਲਈ ਸੰਮੰਨ ਵੀ ਜਾਰੀ ਕੀਤਾ ਹੈ। 
ਕਰੀਬ ਸਾਢੇ 5 ਸਾਲ ਪਹਿਲਾਂ ਮੁੱਖ ਮੰਤਰੀ ਕੰਨਿਆਦਾਨ ਯੋਜਨਾ ਦੇ ਅਧੀਨ ਇਸ ਨਾਬਾਲਗ ਲੜਕੀ ਦਾ ਵਿਆਹ, ਵਿਆਹੇ ਵਿਅਕਤੀ ਨਾਲ ਕਰਵਾ ਦਿੱਤਾ ਗਿਆ ਸੀ। ਜ਼ਿਲਾ ਅਦਾਲਤ ਦੇ ਜੁਡੀਸ਼ੀਅਲ ਮੈਜਿਸਟਰੇਟ ਅਮਰ ਸਿੰਘ ਸਿਸੌਦੀਆ ਨੇ ਕਾਂਗਰਸ ਨੇਤਾ ਯਾਦਵੇਂਦਰ ਸਿੰਘ ਦੀ ਪਟੀਸ਼ਨ 'ਤੇ ਸਾਬਕਾ ਆਦਿਮ ਜਾਤੀ ਕਲਿਆਣ ਮੰਤਰੀ ਖਟੀਕ ਸਮੇਤ ਭਾਜਪਾ ਦੇ 4 ਨੇਤਾਵਾਂ ਨੂੰ ਨਾਬਾਲਗ ਲੜਕੀ ਦਾ ਵਿਆਹ ਕਰਵਾਉਣ ਦੇ ਮਾਮਲੇ 'ਚ ਉਨ੍ਹਾਂ ਨੂੰ 12 ਅਕਤੂਬਰ ਨੂੰ ਅਦਾਲਤ 'ਚ ਪੇਸ਼ ਹੋਣ ਦੇ ਸੰਮੰਨ ਜਾਰੀ ਕੀਤੇ। ਇਨ੍ਹਾਂ ਚਾਰੋਂ ਭਾਜਪਾ ਨੇਤਾਵਾਂ ਦੇ ਖਿਲਾਫ ਬਾਲ ਵਿਆਹ ਵਿਰੋਧੀ ਐਕਟ ਦੀ ਧਾਰਾ 10 ਅਤੇ 11 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।