ਬਾਂਡੀਪੋਰਾ ''ਚ ਪੀ.ਐੈੱਸ.ਏ. ਤਹਿਤ ਚਾਰ ਲੋਕ ਗ੍ਰਿ੍ਰਫਤਾਰ

02/19/2018 3:48:52 PM

ਸ਼੍ਰੀਨਗਰ— ਨਾਰਥ ਕਸ਼ਮੀਰ ਦੇ ਬਾਂਡੀਪੋਰਾ ਦੇ ਹਾਜਿਨ 'ਚ ਪੁਲਸ ਨੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਨੂੰ ਜਨ ਸੁਰੱਖਿਆ ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਮੁਸਲਿਮ ਲੀਗ ਦਾ ਇਕ ਨੇਤਾ ਵੀ ਸ਼ਾਮਲ ਹੈ।
ਪੁਲਸ ਨੇ ਜਿਨ੍ਹਾਂ 4 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ ਉਨ੍ਹਾਂ ਦੀ ਪਛਾਣ ਰਈਸ ਅਹਿਮਦ ਬਾਬਾ ਨਿਵਾਸੀ ਆਸ਼ਾਮ, ਹੁਰੀਅਤ ਨੇਤਾ ਮੁਹੰਮਦ ਅਸਦੁੱਲਾ ਪਰਰ ਨਿਵਾਸੀ ਹਾਜਿਨ, ਮੁਹੰਮਦ ਅਜ਼ਹਰ ਪਰਰ ਨਿਵਾਸੀ ਚੰਦਰਗੀਰਾ, ਗੁਲਾਮ ਮੁਹਿਊਦੀਨ ਨਿਵਾਸੀ ਪਰਿਬਲ ਹਾਜਿਨ ਦੇ ਰੂਪ 'ਚ ਕੀਤੀ ਗਈ ਹੈ।
ਮੁਸਲਿਮ ਲੀਗ ਨੇਤਾ ਪਰਰ ਨੂੰ ਜੂਨ 2015 'ਚ ਵੀ ਜਨ ਸੁਰੱਖਿਆ ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ ਇਹ ਛੇਵੀਂ ਵਾਰ ਹਿਰਾਸਤ 'ਚ ਲਿਆ ਗਿਆ ਹੈ। ਸੂਤਰਾਂ ਅਨੁਸਾਰ ਸਾਰੇ ਨੂੰ ਕੋਟ ਭੱਲਾਵਾਲ ਜੇਲ ਜੰਮੂ 'ਚ ਰੱਖਿਆ ਗਿਆ ਹੈ।


Related News