ਦਿੱਲੀ ’ਚ ਗ੍ਰਿਫ਼ਤਾਰ ਅੱਤਵਾਦੀਆਂ ਦੇ 4 ਸਾਥੀ ਅਜੇ ਵੀ ਫਰਾਰ, ਤਲਾਸ਼ ’ਚ ਜੁਟੀਆਂ ਸੁਰੱਖਿਆ ਏਜੰਸੀਆਂ

01/18/2023 2:27:18 AM

ਨਵੀਂ ਦਿੱਲੀ (ਨਵੋਦਿਆ ਟਾਈਮਜ਼) : ਦਿੱਲੀ ’ਚ ਕਿਸੇ ਵੱਡੀ ਅੱਤਵਾਦੀ ਸਾਜ਼ਿਸ਼ ਦਾ ਖਤਰਾ ਅਜੇ ਟਲਿਆ ਨਹੀਂ ਹੈ। ਪੁਲਸ ਨੂੰ ਸ਼ੱਕ ਹੈ ਕਿ ਅਜੇ 4 ਹੋਰ ਅੱਤਵਾਦੀ ਦਿੱਲੀ ’ਚ ਲੁਕੇ ਹੋਏ ਹਨ। ਦੂਜੇ ਪਾਸੇ ਜਹਾਂਗੀਰਪੁਰੀ ਤੋਂ ਸਪੈਸ਼ਲ ਸੈੱਲ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਨੌਸ਼ਾਦ ਅਤੇ ਜਗਜੀਤ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਹੈ ਕਿ ਉਹ ਗੂਗਲ ਮੈਪ ਰਾਹੀਂ ਉੱਤਰਾਖੰਡ ਤੋਂ ਦਿੱਲੀ ਹਥਿਆਰ ਲੈ ਕੇ ਆਏ ਸਨ। ਇਸ ਆਪ੍ਰੇਸ਼ਨ ਨੂੰ ਪੂਰਾ ਕਰਨ ’ਚ ਕਰੀਬ 2 ਮਹੀਨੇ ਦਾ ਸਮਾਂ ਲੱਗਾ। ਇਸ ਦੌਰਾਨ ਅੱਤਵਾਦੀਆਂ ਨੂੰ ਪਾਕਿਸਤਾਨ ਤੋਂ ਇਨ੍ਹਾਂ ਦੇ ਮਾਸਟਰ ਨੇ ਸਿਗਨਲ ਐਪ ’ਤੇ ਨਿਰਦੇਸ਼ ਦਿੱਤੇ ਅਤੇ ਗੂਗਲ ਮੈਪ ਰਾਹੀਂ ਹਥਿਆਰਾਂ ਨਾਲ ਭਰੇ ਬੈਗ ਦੀ ਲੋਕੇਸ਼ਨ ਭੇਜੀ ਸੀ। ਪੂਰੇ ਆਪ੍ਰੇਸ਼ਨ ਨੂੰ ਡਰਾਪ ਡੈੱਡ ਵਿਧੀ ਰਾਹੀਂ ਗੁਪਤ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਤਾਂ ਜੋ ਏਜੰਸੀਆਂ ਨੂੰ ਕੋਈ ਸੁਰਾਗ ਨਾ ਮਿਲ ਸਕੇ।

ਇਹ ਵੀ ਪੜ੍ਹੋ : ਨੋਇਡਾ: 16 ਸਾਲਾ ਵਿਦਿਆਰਥੀ ਨੇ ਚੁੱਕਿਆ ਖ਼ੌਫਨਾਕ ਕਦਮ, ਮੈਟਰੋ ਸਟੇਸ਼ਨ ਤੋਂ ਛਾਲ ਮਾਰ ਕੀਤੀ ਖੁਦਕੁਸ਼ੀ

ਸੀਨੀਅਰ ਅਧਿਕਾਰੀਆਂ ਮੁਤਾਬਕ ਸਪੈਸ਼ਲ ਸੈੱਲ ਨੂੰ ਇਸ ਨੈੱਟਵਰਕ ਨਾਲ ਜੁੜੇ 4 ਹੋਰ ਸ਼ੱਕੀ ਅੱਤਵਾਦੀਆਂ ਦੀ ਤਲਾਸ਼ ਹੈ। ਇਨ੍ਹਾਂ 4 ਅੱਤਵਾਦੀਆਂ ’ਚੋਂ 2 ਸ਼ੱਕੀਆਂ ਨੇ ਉੱਤਰਾਖੰਡ ਦੇ ਕਿਸੇ ਅਣਪਛਾਤੇ ਸਥਾਨ ’ਤੇ ਹਥਿਆਰਾਂ ਨਾਲ ਭਰਿਆ ਬੈਗ ਰੱਖਿਆ ਸੀ। 2 ਅੱਤਵਾਦੀਆਂ ਨੇ ਇਨ੍ਹਾਂ ਹਥਿਆਰਾਂ ਨੂੰ ਜਹਾਂਗੀਰਪੁਰੀ ’ਚ ਨੌਸ਼ਾਦ ਤੇ ਜਗਜੀਤ ਨੂੰ ਸੌਂਪਿਆ ਸੀ, ਜਦਕਿ 2 ਹੋਰ ਅੱਤਵਾਦੀਆਂ ਨੂੰ ਨੌਸ਼ਾਦ ਨੇ ਟਾਰਗੈੱਟ ਕਿਲਿੰਗ ਲਈ ਭਰਤੀ ਕੀਤਾ ਸੀ। ਇਹ ਦੋਵੇਂ ਅੱਤਵਾਦੀ ਦੱਖਣੀ ਦਿੱਲੀ ਇਲਾਕੇ ’ਚ ਕਿਤੇ ਰਹਿੰਦੇ ਹਨ।

ਇਹ ਵੀ ਪੜ੍ਹੋ : ...ਤੇ ਹੁਣ ਬੈਂਗਲੁਰੂ 'ਚ ਦਿਨ-ਦਿਹਾੜੇ ਬਜ਼ੁਰਗ ਨੂੰ ਸੜਕ 'ਤੇ ਕਰੀਬ 1 ਕਿਲੋਮੀਟਰ ਤੱਕ ਘੜੀਸਦਾ ਰਿਹਾ ਸਕੂਟੀ ਸਵਾਰ

ਫਿਲਹਾਲ ਦਿੱਲੀ ਪੁਲਸ ਕੇਂਦਰੀ ਸੁਰੱਖਿਆ ਏਜੰਸੀਆਂ ਨਾਲ ਮਿਲ ਕੇ ਫਰਾਰ ਅੱਤਵਾਦੀਆਂ ਦੀ ਭਾਲ ਕਰ ਰਹੀ ਹੈ। ਅਜਿਹੇ ’ਚ ਪੁਲਸ ਨੂੰ ਸ਼ੱਕ ਹੈ ਕਿ ਫਰਾਰ ਅੱਤਵਾਦੀ ਗਣਤੰਤਰ ਦਿਵਸ ਤੋਂ ਪਹਿਲਾਂ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਗ੍ਰਿਫ਼ਤਾਰ ਕੀਤੇ ਗਏ ਦੋਵਾਂ ਅੱਤਵਾਦੀਆਂ ਦਾ ਇਕ ਮਾਸਟਰ ਪਾਕਿਸਤਾਨ ਤੇ ਦੂਜਾ ਕੈਨੇਡਾ ’ਚ ਬੈਠਾ ਹੈ। ਪਾਕਿਸਤਾਨ ’ਚ ਆਈ. ਐੱਸ. ਆਈ. ਦਾ ਖਾਸ ਹੈਦਰ ਹੈ, ਜਦਕਿ ਅਰਸ਼ਦੀਪ ਨੂੰ ਕੈਨੇਡਾ ’ਚ ਕਾਸਟ ਕੀਤਾ ਗਿਆ ਹੈ। ਡਾਲਾ ਖਾਲਿਸਤਾਨ ਟਾਈਗਰ ਫੋਰਸ ਦਾ ਅੱਤਵਾਦੀ ਹੈ। ਇਹ ਦੋਵੇਂ ਸਿਗਨਲ ਐਪ ਰਾਹੀਂ ਨੌਸ਼ਾਦ ਅਤੇ ਜਗਜੀਤ ਦੇ ਸੰਪਰਕ ’ਚ ਸਨ।

ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਦਾ ਵੱਡਾ ਬਿਆਨ, ਕਿਹਾ- MSP ਗਾਰੰਟੀ ਕਾਨੂੰਨ ਬਣਾਉਣ ਲਈ ਦੇਸ਼ ’ਚ ਮੁੜ ਹੋਵੇਗਾ ਕਿਸਾਨ ਅੰਦੋਲਨ

ਜਗਜੀਤ ਦੇ ਲੋਕਲ ਕੁਨੈਕਸ਼ਨ ਦੀ ਜਾਂਚ ਸ਼ੁਰੂ

ਅੱਤਵਾਦੀ ਸਾਜ਼ਿਸ਼ ਦੇ ਦੋਸ਼ ’ਚ ਦਿੱਲੀ ਤੋਂ ਗ੍ਰਿਫ਼ਤਾਰ ਇਕ ਸ਼ੱਕੀ ਅੱਤਵਾਦੀ ਦਾ ਕੁਨੈਕਸ਼ਨ ਉੱਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ ਨਾਲ ਜੁੜਿਆ ਪਾਇਆ ਗਿਆ ਹੈ। ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਬੀਤੇ ਵੀਰਵਾਰ ਨੂੰ ਜਹਾਂਗੀਰਪੁਰੀ ਤੋਂ ਸ਼ੱਕੀ ਅੱਤਵਾਦੀ ਜਗਜੀਤ ਅਤੇ ਨੌਸ਼ਾਦ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ’ਚੋਂ ਜਗਜੀਤ ਸਿੰਘ ਊਧਮ ਸਿੰਘ ਨਗਰ ’ਚ ਕਤਲ ਦਾ ਲੋੜੀਂਦਾ ਦੋਸ਼ੀ ਹੈ। ਉਹ ਪਿਛਲੇ ਸਾਲ ਹਾਈ ਕੋਰਟ ਤੋਂ ਪੈਰੋਲ ’ਤੇ ਜੇਲ੍ਹ 'ਚੋਂ ਬਾਹਰ ਆਉਣ ਤੋਂ ਬਾਅਦ ਫਰਾਰ ਹੋ ਗਿਆ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh