ਨੌਜਵਾਨ ਦੇ ਢਿੱਡ 'ਚੋਂ ਨਿਕਲੇ 39 ਸਿੱਕੇ ਤੇ 37 ਚੁੰਬਕ, ਨਿਗਲਣ ਦਾ ਕਾਰਨ ਜਾਣ ਕੇ ਹੋ ਜਾਓਗੇ ਹੈਰਾਨ

02/27/2024 3:26:46 PM

ਨਵੀਂ ਦਿੱਲੀ - ਦੇਸ਼ ਦੀ ਰਾਜਧਾਨੀ ਦਿੱਲੀ 'ਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਡਾਕਟਰਾਂ ਨੇ ਆਪ੍ਰੇਸ਼ਨ ਕਰਕੇ ਨੌਜਵਾਨ ਦੀ ਅੰਤੜੀ 'ਚੋਂ 39 ਸਿੱਕੇ ਅਤੇ 37 ਮੈਗਨੇਟ ਕੱਢੇ ਹਨ। ਮਾਮਲਾ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਦਾ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ 26 ਸਾਲਾ ਮਰੀਜ਼ ਨੂੰ ਸਰ ਗੰਗਾ ਰਾਮ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ 20 ਦਿਨਾਂ ਤੋਂ ਵੱਧ ਸਮੇਂ ਤੋਂ ਵਾਰ-ਵਾਰ ਉਲਟੀਆਂ ਅਤੇ ਪੇਟ ਵਿਚ ਦਰਦ ਹੋਣ ਦੀ ਸ਼ਿਕਾਇਤ ਕਾਰਨ ਦਾਖਲ ਕਰਵਾਇਆ ਗਿਆ ਸੀ। ਮਰੀਜ਼ ਕੁਝ ਖਾਣ ਦੇ ਯੋਗ ਵੀ ਨਹੀਂ ਸੀ।

ਇਹ ਵੀ ਪੜ੍ਹੋ :    WTO ਦੀਆਂ ਨੀਤੀਆਂ ਪੰਜਾਬ ਤੇ ਦੇਸ਼ ਨੂੰ ਕਰ ਦੇਣਗੀਆਂ ਬਰਬਾਦ, ਦੇਸ਼ ਦੇ ਕਿਸਾਨਾਂ ’ਤੇ ਤਸ਼ੱਦਦ ਕਰ ਰਹੇ ਪ੍ਰਧਾਨ ਮੰਤਰੀ

ਐਕਸ-ਰੇ ਕਰਵਾਉਣ ਤੋਂ ਬਾਅਦ ਮਿਲੀ ਜਾਣਕਾਰੀ 

ਮਰੀਜ਼ ਦੇ ਰਿਸ਼ਤੇਦਾਰਾਂ ਨੇ ਉਸ ਦੇ ਪੇਟ ਦਾ ਐਕਸ-ਰੇ ਕਰਵਾਇਆ, ਜਿਸ ਵਿਚ ਉਸ ਦੇ ਪੇਟ ਵਿਚ ਸਿੱਕੇ ਅਤੇ ਚੁੰਬਕ ਦਿਖਾਈ ਦਿੱਤੇ। ਪੇਟ ਦੇ ਸੀਟੀ ਸਕੈਨ ਤੋਂ ਪਤਾ ਲੱਗਾ ਕਿ ਸਿੱਕਿਆਂ ਅਤੇ ਚੁੰਬਕਾਂ ਦਾ ਭਾਰੀ ਇਕੱਠ ਅੰਤੜੀ ਵਿੱਚ ਰੁਕਾਵਟ ਪੈਦਾ ਕਰ ਰਿਹਾ ਸੀ। ਸਮਝਾਉਣ ਤੋਂ ਬਾਅਦ, ਮਰੀਜ਼ ਤੁਰੰਤ ਸਰਜਰੀ ਲਈ ਸਹਿਮਤ ਹੋ ਗਿਆ। ਆਪ੍ਰੇਸ਼ਨ ਤੋਂ ਬਾਅਦ ਮਰੀਜ਼ ਦੇ ਪੇਟ 'ਚੋਂ 39 ਸਿੱਕੇ ਅਤੇ 37 ਮੈਗਨੇਟ ਕੱਢੇ ਗਏ ਹਨ।

ਇਹ ਵੀ ਪੜ੍ਹੋ :   Big Breaking : ਮੂਸੇਵਾਲਾ ਵਾਂਗ ਘੇਰ ਕੇ ਭੁੰਨਿਆ ਹਰਿਆਣਾ ਦਾ ਸਾਬਕਾ MLA, ਲਾਰੈਂਸ ਦਾ ਆ ਰਿਹੈ ਨਾਂ(Video)

ਇਸ ਕਾਰਨ ਮਰੀਜ਼ ਨੇ ਨਿਗਲੇ ਸਿੱਕੇ ਅਤੇ ਚੁੰਬਕ

ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਕਥਿਤ ਤੌਰ 'ਤੇ ਮਾਨਸਿਕ ਰੋਗ ਤੋਂ ਪੀੜਤ ਸੀ। ਜਦੋਂ ਮਰੀਜ਼ ਨੂੰ ਪੁੱਛਿਆ ਗਿਆ ਕਿ ਉਹ ਚੁੰਬਕ ਅਤੇ ਸਿੱਕੇ ਕਿਉਂ ਨਿਗਲ ਰਿਹਾ ਸੀ ਤਾਂ ਉਸ ਨੇ ਕਿਹਾ ਕਿ ਉਸ ਨੇ ਸੋਚਿਆ ਕਿ ਇਨ੍ਹਾਂ ਧਾਤਾਂ ਵਿੱਚ ਜ਼ਿੰਕ ਦੀ ਵੱਡੀ ਮਾਤਰਾ ਹੁੰਦੀ ਹੈ ਅਤੇ ਜੇਕਰ ਉਹ ਇਸ ਨੂੰ ਨਿਗਲ ਲਵੇ ਤਾਂ ਉਹ ਸਿਹਤਮੰਦ ਹੋ ਜਾਵੇਗਾ। ਮਰੀਜ਼ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਪਿਛਲੇ ਕੁਝ ਹਫ਼ਤਿਆਂ ਤੋਂ ਸਿੱਕੇ ਅਤੇ ਚੁੰਬਕ ਖਾ ਰਿਹਾ ਸੀ। ਮਰੀਜ਼ ਦਾ ਮਨੋਵਿਗਿਆਨਕ ਇਲਾਜ ਵੀ ਚੱਲ ਰਿਹਾ ਸੀ।

1, 2, 5 ਰੁਪਏ ਦੇ ਸਨ ਸਿੱਕੇ 

ਡਾਕਟਰਾਂ ਨੇ ਦੱਸਿਆ ਕਿ ਮਰੀਜ਼ ਦੇ ਢਿੱਡ 'ਚੋਂ ਕੁੱਲ 39 ਸਿੱਕੇ (1, 2, 5 ਰੁਪਏ ਦੇ ਸਿੱਕੇ) ਅਤੇ 37 ਚੁੰਬਕ (ਦਿਲ, ਗੋਲਾਕਾਰ, ਤਾਰਾ, ਗੋਲੀ ਅਤੇ ਤਿਕੋਣ ਦੇ ਆਕਾਰ ਦੇ) ਕੱਢੇ ਗਏ ਹਨ। ਸਰਜਰੀ ਤੋਂ ਬਾਅਦ, ਮਰੀਜ਼ ਸੱਤ ਦਿਨ ਹਸਪਤਾਲ ਵਿਚ ਰਿਹਾ। ਜਦੋਂ ਉਹ ਸੱਤ ਦਿਨਾਂ ਬਾਅਦ ਠੀਕ ਹੋ ਗਿਆ ਤਾਂ ਉਸ ਨੂੰ ਘਰ ਜਾਣ ਦਿੱਤਾ ਗਿਆ।

ਇਹ ਵੀ ਪੜ੍ਹੋ :    ਸ਼ੁੱਭਕਰਨ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਨੇ ਨੌਕਰੀ ਦੇ ਨਾਲ ਦਿੱਤਾ 1 ਕਰੋੜ ਦਾ ਆਫ਼ਰ, ਕਿਸਾਨਾਂ ਨੇ ਠੁਕਰਾਇਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur