ਗੁਜਰਾਤ ''ਚ ਜੇਲ ਦੇ 38 ਕੈਦੀ ਨਿਕਲੇ ਕੋਰੋਨਾ ਪਾਜ਼ੇਟਿਵ

09/08/2020 2:26:37 PM

ਗੁਜਰਾਤ— ਗੁਜਰਾਤ 'ਚ ਸੁਰਿੰਦਰਨਗਰ ਜ਼ਿਲ੍ਹੇ ਦੇ ਲਿਮਬਡੀ ਖੇਤਰ ਵਿਚ ਸਬ ਜੇਲ ਦੇ 38 ਕੈਦੀਆਂ ਸਮੇਤ ਕੁੱਲ 39 ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਲਿਮਬਡੀ ਸਬ ਜੇਲ 'ਚ ਕੈਦੀਆਂ ਦੀ ਜਾਂਚ ਕਰਨ 'ਤੇ 38 ਕੈਦੀਆਂ ਅਤੇ ਇਕ ਪੁਲਸ ਕਾਂਸਟੇਬਲ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਕੈਦੀਆਂ ਨੂੰ ਜੇਲ ਅੰਦਰ ਹੀ ਕੁਆਰੰਟੀਨ ਕਰ ਕੇ ਇਲਾਜ ਕੀਤਾ ਜਾ ਰਿਹਾ ਹੈ, ਜਦਕਿ ਕਾਂਸਟੇਬਲ ਨੂੰ ਹੋਮ ਕੁਆਰੰਟੀਨ ਕੀਤਾ ਗਿਆ ਹੈ। 

ਜ਼ਿਕਰਯੋਗ ਹੈ ਕਿ ਅਹਿਮਦਾਬਾਦ ਰੇਲਵੇ ਸਟੇਸ਼ਨ 'ਤੇ ਰਾਜਧਾਨੀ ਐਕਸਪ੍ਰੈੱਸ, ਗੋਰਖਪੁਰ ਐਕਸਪ੍ਰੈੱਸ ਅਤੇ ਮੁਜ਼ੱਫਰਪੁਰ ਐਕਸਪ੍ਰੈੱਸ ਤੋਂ ਸੋਮਵਾਰ ਨੂੰ ਆਏ ਯਾਤਰੀਆਂ 'ਚੋਂ ਕੁੱਲ ਯਾਤਰੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਸੂਬੇ ਵਿਚ ਕੱਲ ਸ਼ਾਮ ਤੱਕ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਯਾਨੀ ਕਿ ਕੋਵਿਡ-19 ਦੇ 1330 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਪੀੜਤਾਂ ਦੀ ਕੁੱਲ ਗਿਣਤੀ 1,05,671 'ਤੇ ਪਹੁੰਚ ਗਈ ਹੈ।

ਦੱਸਣਯੋਗ ਹੈ ਕਿ ਭਾਰਤ 'ਚ ਕੋਰੋਨਾ ਕੇਸਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਕੁੱਲ ਕੇਸ 42,80,423 ਹੋ ਚੁੱਕੇ ਹਨ। ਇਕ ਦਿਨ ਵਿਚ ਦੇਸ਼ ਵਿਚ ਜਿੱਥੇ 75,809 ਨਵੇਂ ਕੋਰੋਨਾ ਕੇਸ ਦਰਜ ਕੀਤੇ ਹਨ। ਉੱਥੇ ਹੀ 24 ਘੰਟਿਆਂ 'ਚ 1,333 ਮਰੀਜ਼ਾਂ ਦੀ ਮੌਤ ਹੋ ਗਈ ਹੈ। 1,133 ਮੌਤਾਂ ਨਾਲ ਦੇਸ਼ ਵਿਚ ਕੁੱਲ ਮੌਤਾਂ ਦਾ ਅੰਕੜਾ 72,775 'ਤੇ ਪਹੁੰਚ ਗਿਆ ਹੈ।


Tanu

Content Editor

Related News