ਸੁਨਹਿਰੀ ਹੋਇਆ ਕਾਸ਼ੀ ਵਿਸ਼ਵਨਾਥ ਮੰਦਰ ਦਾ ਗਰਭ ਗ੍ਰਹਿ, PM ਦੀ ਮਾਂ ਦੇ ਭਾਰ ਦੇ ਬਰਾਬਰ ਸੋਨਾ ਮਿਲਿਆ ਦਾਨ ’ਚ!

03/02/2022 10:26:04 AM

ਵਾਰਾਣਸੀ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਵਾਰਾਣਸੀ ’ਚ ਕਾਸ਼ੀ ਵਿਸ਼ਵਨਾਥ ਮੰਦਰ ਦੇ ਗਰਭ ਗ੍ਰਹਿ ਦੀਆਂ ਕੰਧਾਂ ’ਤੇ 37 ਕਿਲੋ ਸੋਨੇ ਦੇ ਪੱਤਰੇ ਚੜ੍ਹਾਉਣ ਦਾ ਕੰਮ ਪੂਰਾ ਹੋ ਗਿਆ ਹੈ। ਮੰਦਰ ਪ੍ਰਸ਼ਾਸਨ ਮੁਤਾਬਕ ਇਸ ਸੋਨੇ ਦਾ ਵਜ਼ਨ ਪੀ. ਐੱਮ. ਦੀ ਮਾਂ ਦੇ ਭਾਰ ਦੇ ਬਰਾਬਰ ਹੈ ਅਤੇ ਹੁਣ ਗਰਭ ਗ੍ਰਹਿ ਦੇ ਚਾਰ ਦਰਵਾਜ਼ਿਆਂ ਤੋਂ ਚਾਂਦੀ ਦੇ ਪੱਤਰੇ ਹਟਾ ਕੇ ਉਨ੍ਹਾਂ ’ਤੇ ਸੋਨੇ ਦੇ ਪੱਤਰੇ ਚੜ੍ਹਾ ਦਿੱਤੇ ਜਾਣਗੇ।

ਇਹ ਵੀ ਪੜ੍ਹੋ : ਯੂਕ੍ਰੇਨ ਤੋਂ ਹੁਣ ਤੱਕ 9 ਹਜ਼ਾਰ ਤੋਂ ਵੱਧ ਭਾਰਤੀ ਵਤਨ ਪਰਤੇ, ਇਕ ਵਿਦਿਆਰਥੀ ਦੀ ਮੌਤ

ਡਿਵੀਜ਼ਨਲ ਕਮਿਸ਼ਨਰ ਅਤੇ ਕਾਸ਼ੀ ਵਿਸ਼ਵਨਾਥ ਮੰਦਰ ਟਰੱਸਟ ਦੇ ਚੇਅਰਮੈਨ ਦੀਪਕ ਅਗਰਵਾਲ ਅਨੁਸਾਰ, ਬਾਬਾ ਵਿਸ਼ਵਨਾਥ ਦੇ ਦੱਖਣ ਭਾਰਤ ਦੇ ਇਕ ਸ਼ਰਧਾਲੂ ਨੇ ਗੁਪਤ ਦਾਨ ਵਜੋਂ ਸੋਨਾ ਦੇਣ ਦੀ ਇੱਛਾ ਪ੍ਰਗਟਾਈ ਸੀ। ਜ਼ਿਕਰਯੋਗ ਹੈ ਕਿ 187 ਸਾਲ ਪਹਿਲਾਂ ਪੰਜਾਬ ਦੇ ਤਤਕਾਲੀ ਮਹਾਰਾਜਾ ਰਣਜੀਤ ਸਿੰਘ ਨੇ 22 ਮਣ ਸੋਨੇ ਨਾਲ ਮੰਦਰ ਦੇ ਦੋਵੇਂ ਗੁਬੰਦਾਂ ਨੂੰ ਮੜ੍ਹਾਇਆ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha