ਹਿਮਾਚਲ 'ਚ ਬਰਫ਼ ਨਾਲ ਢਕੀਆਂ 353 ਸੜਕਾਂ, 3 ਨੈਸ਼ਨਲ ਹਾਈਵੇਅ ਵੀ ਬੰਦ

01/21/2023 6:04:58 PM

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਸੈਰ-ਸਪਾਟਾ ਵਾਲੇ ਸਥਾਨ ਮਨਾਲੀ 'ਚ ਪਿਛਲੇ 24 ਘੰਟਿਆਂ 'ਚ 12 ਸੈਂਟੀਮੀਟਰ ਬਰਫਬਾਰੀ ਹੋਈ ਹੈ। ਦੂਜੇ ਪਾਸੇ ਸੂਬੇ ਦੇ ਉੱਚੇ ਇਲਾਕਿਆਂ 'ਚ ਦਰਮਿਆਨੀ ਤੋਂ ਭਾਰੀ ਬਰਫਬਾਰੀ ਹੋਈ ਹੈ, ਜਿਸ ਕਾਰਨ ਸੂਬੇ ਦੇ 3 ਨੈਸ਼ਨਲ ਹਾਈਵੇਅ ਅਤੇ 353 ਹੋਰ ਸੜਕਾਂ 'ਤੇ ਆਵਾਜਾਈ ਪ੍ਰਭਾਵਿਤ ਹੋਈ ਹੈ। ਲਾਹੁਲ ਸਪੀਤੀ 'ਚ 11.50 ਸੈਂਟੀਮੀਟਰ, ਡਲਹੌਜ਼ੀ 'ਚ 8 ਸੈਂਟੀਮੀਟਰ, ਕਲਪਾ 'ਚ 7 ਸੈਂਟੀਮੀਟਰ ਅਤੇ ਕੇਲੌਂਗ 'ਚ 3 ਸੈਂਟੀਮੀਟਰ ਬਰਫ਼ਬਾਰੀ ਹੋਈ ਹੈ। ਜਦੋਂ ਕਿ ਟੂਰਿਸਟ ਰਿਜ਼ੋਰਟ ਵਿਚ 2 ਸੈਂਟੀਮੀਟਰ ਬਰਫ਼ਬਾਰੀ ਹੋਈ ਹੈ।

PunjabKesari

ਦੂਜੇ ਪਾਸੇ ਜੋਗਿੰਦਰ ਨਗਰ (ਮੰਡੀ) ਵਿਚ 15 ਮਿਲੀਮੀਟਰ, ਕਾਂਗੜਾ 'ਚ 14.5 ਮਿਲੀਮੀਟਰ ਅਤੇ ਪਾਲਮਪੁਰ (ਕਾਂਗੜਾ) 'ਚ 14 ਮਿਲੀਮੀਟਰ ਮੀਂਹ ਪਿਆ ਹੈ। ਸੂਬੇ ਵਿਚ ਲਾਹੌਲ-ਸਪੀਤੀ ਜ਼ਿਲ੍ਹੇ 'ਚ ਗ੍ਰਾਮਫੂ ਤੋਂ ਲੋਸਰ ਤੱਕ NH-505 ਅਤੇ NH-03 ਦਾਰਚਾ ਤੋਂ ਸਰਚੂ ਅਤੇ I-177 ਸਮੇਤ 353 ਸੜਕਾਂ ਬਰਫ਼ ਨਾਲ ਢੱਕੀਆਂ ਹੋਈਆਂ ਹਨ। ਜਦਕਿ ਰੋਹਤਾਂਗ ਪਾਸ NH-03 ਅਤੇ ਜਾਲੋਰੀ ਪਾਸ NH-305 ਸਮੇਤ ਕੁੱਲੂ ਜ਼ਿਲ੍ਹੇ ਦੀਆਂ 47 ਸੜਕਾਂ ਬਰਫ ਨਾਲ ਢੱਕੀਆਂ ਹੋਈਆਂ ਹਨ। 

PunjabKesari

ਸ਼ਿਮਲਾ ਜ਼ਿਲ੍ਹੇ ਦੀਆਂ 54 ਸੜਕਾਂ, ਮੰਡੀ ਅਤੇ ਕਿਨੌਰ ਜ਼ਿਲ੍ਹੇ ਦੀਆਂ 29-29, ਚੰਬਾ ਦੀਆਂ 14 ਅਤੇ ਕਾਂਗੜਾ ਦੀਆਂ 2 ਸੜਕਾਂ ਬਰਫ਼ ਨਾਲ ਢਕੀਆਂ ਹੋਈਆਂ ਹਨ। ਬਰਫਬਾਰੀ ਕਾਰਨ ਮਨਾਲੀ ਲੇਹ ਨੈਸ਼ਨਲ ਹਾਈਵੇਅ (NH-003) ਨੂੰ ਹਰ ਤਰ੍ਹਾਂ ਦੇ ਵਾਹਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਦਾਰਚਾ ਸ਼ਿੰਕੂਲਾ ਰੋਡ ਹਰ ਤਰ੍ਹਾਂ ਦੇ ਵਾਹਨਾਂ ਲਈ ਬੰਦ ਹੈ।


Tanu

Content Editor

Related News