ਬਿਨਾਂ ਹੱਥਾਂ ਦੇ ਜਨਮੀ 32 ਸਾਲ ਦੀ ਥਾਮਸ ਦਾ ਸੁਫ਼ਨਾ ਹੋਇਆ ਪੂਰਾ, ਨਹੀਂ ਸੰਭਾਲੀ ਜਾਂਦੀ ਖ਼ੁਸ਼ੀ

12/05/2023 4:35:57 PM

ਤਿਰੂਵਨੰਤਪੁਰਮ- ਕੇਰਲ ਦੇ ਇਡੁੱਕੀ ਨਿਵਾਸੀ ਜਿਲੂਮੋਲ ਐੱਮ. ਥਾਮਸ ਦੀ ਪ੍ਰੇਰਨਾਦਾਇਕ ਕਹਾਣੀ ਹੈ। ਡਰਾਈਵਿੰਗ ਲਾਇਸੈਂਸ ਲਈ ਉਸ ਦੀ  6 ਸਾਲ ਦੀ ਅਣਥੱਕ ਮਿਹਨਤ ਆਖ਼ਰਕਾਰ ਰੰਗ ਲਿਆਈ। ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜੇਯਨ ਨੇ ਖ਼ੁਦ 32 ਸਾਲ ਦੀ ਦਿਵਿਆਂਗ ਜਿਲੂਮੋਲ ਨੂੰ ਦਸਤਾਵੇਜ਼ ਸੌਂਪਿਆ। ਜਿਲੁਮੋਲ ਜੋ ਬਿਨਾਂ ਹੱਥਾਂ ਦੇ ਪੈਦਾ ਹੋਈ ਸੀ, ਨੇ ਹਮੇਸ਼ਾ ਆਪਣੇ ਪੈਰਾਂ ਦਾ ਇਸਤੇਮਾਲ ਕਰ ਕੇ ਕਾਰ ਚਲਾਉਣ ਦਾ ਸੁਫ਼ਨਾ ਵੇਖਿਆ ਸੀ ਪਰ ਉਸ ਦੀ ਬੇਨਤੀ ਨੂੰ ਤਕਨੀਕੀ ਆਧਾਰ 'ਤੇ ਚੁਣੌਤੀ ਦਿੱਤੀ ਗਈ ਸੀ। ਜਿਲੂਮੋਲ ਦਾ ਜਨਮ ਦੋਵੇਂ ਹੱਥਾਂ ਤੋਂ ਬਿਨਾਂ ਹੋਇਆ ਸੀ ਪਰ ਸਖਤ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਚਾਰ ਪਹੀਆ ਵਾਹਨ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਵਿਚ ਕਾਮਯਾਬ ਹੋਈ ਹੈ।

ਇਹ ਵੀ ਪੜ੍ਹੋ-  ਖ਼ੂਨ ਬਣਿਆ ਪਾਣੀ, ਦੋਸਤਾਂ ਨਾਲ ਮਿਲ ਕੇ ਭਰਾ ਨੇ ਰੋਲ਼ੀ ਭੈਣ ਦੀ ਪੱਤ, ਫਿਰ ਦਿੱਤੀ ਰੂਹ ਕੰਬਾਊ ਮੌਤ

ਗ੍ਰਾਫਿਕ ਡਿਜ਼ਾਈਨਰ ਥਾਮਸ ਨੇ ਕਿਹਾ ਕਿ ਆਵਾਜਾਈ ਮੇਰੀ ਸਭ ਤੋਂ ਵੱਡੀ ਰੁਕਾਵਟ ਸੀ ਅਤੇ ਹੁਣ ਮੈਂ ਉਤਸ਼ਾਹਿਤ ਹਾਂ ਕਿਉਂਕਿ ਮੈਨੂੰ ਲਾਇਸੈਂਸ ਮਿਲ ਗਿਆ ਹੈ। ਇਸ ਤਰ੍ਹਾਂ ਮੈਂ ਆਪਣੀ ਸਭ ਤੋਂ ਵੱਡੀ ਰੁਕਾਵਟ ਪਾਰ ਕਰ ਲਈ ਹੈ। ਪਹਿਲੀ ਵੱਡੀ ਰੁਕਾਵਟ ਉਦੋਂ ਦੂਰ ਹੋਈ ਸੀ, ਜਦੋਂ ਏਰਨਾਕੁਲਮ ਜ਼ਿਲ੍ਹੇ 'ਚ ਵਡੁਥਲਾ 'ਚ ਇਕ ਡਰਾਈਵਿੰਗ ਸਕੂਲ ਉਸ ਨੂੰ ਵਿਦਿਆਰਥੀ ਦੇ ਰੂਪ ਵਿਚ ਰਜਿਸਟਰਡ ਕਰਨ ਲਈ ਸਹਿਮਤ ਹੋ ਗਿਆ। ਜਿਲੂਮੋਲ ਦਾ ਕਹਿਣਾ ਹੈ ਕਿ  ਇਹ ਠੀਕ ਹੈ ਕਿ ਮੇਰੇ ਹੱਥ ਨਹੀਂ ਹਨ। ਮੇਰੇ ਪੈਰ ਮੇਰੀ ਸਭ ਤੋਂ ਵੱਡੀ ਤਾਕਤ ਹਨ। 

ਇਹ ਵੀ ਪੜ੍ਹੋ-  ਜਿਨਸੀ ਅਪਰਾਧਾਂ 'ਤੇ ਹਰਿਆਣਾ ਸਰਕਾਰ ਦਾ ਵੱਡਾ ਫ਼ੈਸਲਾ, ਦੋਸ਼ੀਆਂ ਨੂੰ ਨਹੀਂ ਮਿਲਣਗੀਆਂ ਸਰਕਾਰੀ ਸਹੂਲਤਾਂ

ਡਰਾਈਵਿੰਗ ਸਕੂਲ ਦੇ ਮਾਲਕ ਜੋਪਾਨ ਨੇ ਕਿਹਾ ਕਿ ਅਸੀਂ ਬਹੁਤੇ ਭਰੋਸੇਮੰਦ ਨਹੀਂ ਸਨ ਪਰ ਉਸ ਨੇ ਆਪਣੇ ਧੀਰਜ, ਮਜ਼ਬੂਤ ਇਰਾਦੇ ਅਤੇ ਵਚਨਬੱਧਤਾ ਨਾਲ ਸਾਡੀਆਂ ਧਾਰਨਾਵਾਂ ਨੂੰ ਗਲਤ ਸਾਬਤ ਕਰ ਦਿੱਤਾ। ਬਹੁਤ ਜਲਦ ਸਾਨੂੰ ਅਹਿਸਾਸ ਹੋਇਆ ਕਿ ਉਹ ਅਜਿਹਾ ਕਰ ਸਕਦੀ ਹੈ। ਥਾਮਸ ਨੇ ਕਿਹਾ ਕਿ ਉਸ ਨੂੰ ਸੂਬਾ ਦਿਵਿਆਂਗ ਕਮਿਸ਼ਨ ਤੋਂ ਵੀ ਬਹੁਤ ਵੱਡਾ ਸਮਰਥਨ ਮਿਲਿਆ, ਜਿਸ ਨਾਲ ਲਾਇਸੈਂਸ ਲਈ ਮਨਜ਼ੂਰੀ ਦੇਣ ਲਈ ਮੋਟਰ ਵਾਹਨ ਵਿਭਾਗ ਨੂੰ ਨਿਰਦੇਸ਼ ਦਿੱਤਾ।

ਇਹ ਵੀ ਪੜ੍ਹੋ- ਲਾਰੈਂਸ ਗੈਂਗ ਖਿਲਾਫ਼ ED ਦਾ ਸ਼ਿਕੰਜਾ; ਹਰਿਆਣਾ ਅਤੇ ਰਾਜਸਥਾਨ 'ਚ 13 ਟਿਕਾਣਿਆਂ 'ਤੇ ਮਾਰੇ ਛਾਪੇ

ਆਪਣੇ ਮਾਤਾ-ਪਿਤਾ ਨੂੰ ਗੁਆ ਚੁੱਕੀ ਜਿਲੂਮੋਲ ਨੇ ਹਮੇਸ਼ਾ ਕਾਰ ਚਲਾਉਣ ਦਾ ਸੁਫ਼ਨਾ ਦੇਖਿਆ। ਉਸ ਨੇ ਵਡੁਥਲਾ ਦੇ ਮਾਰੀਆ ਡਰਾਈਵਿੰਗ ਸਕੂਲ 'ਚ ਕਾਰ ਚਲਾਉਣਾ ਸਿੱਖਣ ਤੋਂ ਬਾਅਦ ਲਾਇਸੈਂਸ ਦੀ ਮੰਗ ਕਰਨ ਲਈ ਥੋਡੁਪੁਝਾ ਆਰ. ਟੀ. ਓ ਨਾਲ ਸੰਪਰਕ ਕੀਤਾ ਸੀ ਪਰ ਅਧਿਕਾਰੀਆਂ ਨੇ ਉਸ ਦੀ ਬੇਨਤੀ ਨੂੰ ਠੁਕਰਾ ਦਿੱਤਾ। ਹਾਲਾਂਕਿ ਜਿਲੂਮੋਲ ਹਾਰ ਮੰਨਣ ਲਈ ਤਿਆਰ ਨਹੀਂ ਸੀ ਅਤੇ ਉਸ ਨੇ ਕੇਰਲ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਅਦਾਲਤੀ ਦਖਲ ਤੋਂ ਬਾਅਦ ਜਿਲੂਮੋਲ ਨੇ ਇਕ ਟੈਸਟ ਵਿੱਚ ਹਿੱਸਾ ਲਿਆ ਅਤੇ ਅਧਿਕਾਰੀਆਂ ਦੇ ਸਾਹਮਣੇ ਕਾਰ ਚਲਾਈ। ਹਾਲਾਂਕਿ ਅਧਿਕਾਰੀਆਂ ਨੇ ਇਕ ਵਾਰ ਫਿਰ ਉਸ ਨੂੰ ਲਾਇਸੈਂਸ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ- NCRB ਦੀ ਹੈਰਾਨੀਜਨਕ ਰਿਪੋਰਟ: ਭਾਰਤ 'ਚ 4.45 ਲੱਖ FIRs, ਹਰ ਘੰਟੇ 51 ਔਰਤਾਂ ਨਾਲ ਹੋ ਰਿਹੈ ਅਪਰਾਧ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 

Tanu

This news is Content Editor Tanu