ਕਸ਼ਮੀਰ ਦੀ ਸ਼ਾਂਤੀ ਨੂੰ ਅਫਗਾਨੀ ਅੱਤਵਾਦੀਆਂ ਤੋਂ ਖਤਰਾ, ਘੁਸਪੈਠ ਦੀ ਤਿਆਰੀ ’ਚ 300 ਅੱਤਵਾਦੀ

01/11/2020 12:36:52 AM

ਨਵੀਂ ਦਿੱਲੀ/ਸ਼੍ਰੀਨਗਰ – ਪਾਕਿਸਤਾਨ ਲਗਾਤਾਰ ਆਪਣੇ ਨਾਪਾਕ ਇਰਾਦਿਆਂ ਰਾਹੀਂ ਭਾਰਤ ਵਿਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਸ਼ਮੀਰ ਵਿਚ ਦਹਿਸ਼ਤ ਫੈਲਾਉਣ ਲਈ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਇਕ ਫਿਰ ਖਤਰਨਾਕ ਚਾਲ ਚੱਲਣ ਵਿਚ ਜੁਟੀ ਹੋਈ ਹੈ। ਜਾਣਕਾਰੀ ਮੁਤਾਬਕ ਤਿੰਨ ਦਰਜਨ ਤੋਂ ਜ਼ਿਆਦਾ ਲਾਂਚਿੰਗ ਪੈਡਾਂ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਅਤੇ ਆਰਮੀ ਨੇ ਇਸ ਵੇਲੇ ਸਰਗਰਮ ਕਰ ਦਿੱਤਾ ਹੈ। ਇਥੇ 300 ਤੋਂ ਜ਼ਿਆਦਾ ਅੱਤਵਾਦੀ ਲਾਏ ਗਏ ਹਨ, ਿਜਨ੍ਹਾਂ ਦੀ ਘੁਸਪੈਠ ਕਰਵਾਈ ਜਾ ਸਕਦੀ ਹੈ। ਪਾਕਿ ਨੇ ਕੌਮਾਂਤਰੀ ਸਰਹੱਦ ਅਤੇ ਐੱਲ.ਓ. ਸੀ. ਪਾਰੋਂ ਭਾਰੀ ਗਿਣਤੀ ਵਿਚ ਅਫਗਾਨੀ ਅਤੇ ਤਾਲਿਬਾਨੀ ਅੱਤਵਾਦੀਆਂ ਦਾ ਲਾਂਚ ਪੈਡ ਿਤਆਰ ਕੀਤਾ ਹੈ। ਭਾਰਤੀ ਖੁਫੀਆ ਏਜੰਸੀ ਨੂੰ ਕੁਝ ਇਨਪੁੱਟ ਮਿਲੇ ਹਨ, ਜਿਨ੍ਹਾਂ ਵਿਚ ਇਹ ਅੱਤਵਾਦੀ ਪਸ਼ਤੋ ਭਾਸ਼ਾ ਵਿਚ ਗੱਲ ਕਰ ਰਹੇ ਹਨ। ਇਹੀ ਨਹੀਂ, ਉਕਤ ਅੱਤਵਾਦੀਆਂ ਨੂੰ ਪਾਕਿਸਤਾਨ ਦੀ ਆਰਮੀ ਆਪਣੇ ਕੰਕਰੀਟ ਬੰਕਰ ਵਿਚ ਵੀ ਰੁਕਣ ਦੇ ਰਹੀ ਹੈ। ਪਾਕਿਸਤਾਨ ਬਰਫ ਪਿਘਲਣ ਤੋਂ ਬਾਅਦ ਮਾਰਚ-ਅਪ੍ਰੈਲ ਦੇ ਮਹੀਨੇ ਉਕਤ ਅੱਤਵਾਦੀਆਂ ਨੂੰ ਵੱਡੀ ਿਗਣਤੀ ਵਿਚ ਕਸ਼ਮੀਰ ਵਿਚ ਘੁਸਪੈਠ ਕਰਵਾ ਸਕਦਾ ਹੈ।


Inder Prajapati

Content Editor

Related News