3 ਸਾਲ ਪਹਿਲਾਂ ਇਸੇ ਤਰੀਕ ਨੂੰ ਪੂਰੀ ਰਾਤ ਸੋਅ ਨਹੀਂ ਸੀ ਸਕਿਆ : ਪੀ.ਐੱਮ. ਮੋਦੀ

09/28/2019 11:02:57 PM

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ 7 ਦਿਨ ਦੇ ਅਮਰੀਕਾ ਦੇ ਸਫਲ ਦੌਰੇ ਤੋਂ ਬਾਅਦ ਅੱਜ ਸ਼ਾਮ ਦਿੱਲੀ ਪਰਤੇ। ਦਿੱਲੀ ਪਹੁੰਚਣ 'ਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਸਣੇ ਦਿੱਲੀ ਦੇ ਸੰਸਦ ਮੈਂਬਰਾਂ ਨੇ ਏਅਰਪੋਰਟ 'ਤੇ ਉਨ੍ਹਾਂ ਦਾ ਸਵਾਗਤ ਕੀਤਾ। ਪੀ.ਐੱਮ. ਮੋਦੀ ਨੇ ਇਥੇ ਵਰਕਰਾਂ ਨੂੰ ਸੰਬੋਧਿਤ ਕੀਤਾ। ਆਪਣੇ ਸੰਬੋਧਨ ਦੌਰਾਨ ਪੀ.ਐੱਮ. ਮੋਦੀ ਨੇ ਸਰਜੀਕਲ ਸਟ੍ਰਾਇਕ ਦਾ ਜ਼ਿਕਰ ਕੀਤਾ।
ਪੀ.ਐੱਮ. ਮੋਦੀ ਨੇ ਕਿਹਾ, 'ਤਿੰਨ ਸਾਲ ਪਹਿਲਾਂ 28 ਦੀ ਰਾਤ ਨੂੰ ਹੀ ਮੇਰੇ ਦੇਸ਼ ਦੇ ਵੀਰ ਜਵਾਨਾਂ ਨੇ ਸਰਜੀਕਲ ਸਟ੍ਰਾਇਕ ਕਰਕੇ ਭਾਰਤ ਦੀ ਆਨ-ਬਾਨ-ਸ਼ਾਨ ਨੂੰ ਦੁਨੀਆ ਸਾਹਮਣੇ ਹੋਰ ਜ਼ਿਆਦਾ ਜ਼ਿਆਦਾ ਤਾਕਤ ਨਾਲ ਪੇਸ਼ ਕੀਤਾ ਸੀ।  ਮੈਂ ਅੱਜ ਉਸ ਰਾਤ ਨੂੰ ਯਾਦ ਕਰਦੇ ਹੋਏ, ਸਾਡੇ ਵੀਰ ਜਵਾਨਾਂ ਦੀ ਬਹਾਦਰੀ ਨੂੰ ਪ੍ਰਣਾਮ ਕਰਦਾ ਹਾਂ, ਉਨ੍ਹਾਂ ਨੂੰ ਵਧਾਈ ਦਿੰਦਾ ਹਾਂ।'
ਪੀ.ਐੱਮ. ਮੋਦੀ ਨੇ ਕਿਹਾ, 'ਅੱਜ 28 ਸਤੰਬਰ ਹੈ, ਤਿੰਨ ਸਾਲ ਪਹਿਲਾਂ ਇਸੇ ਤਰੀਕ ਨੂੰ ਮੈਂ ਪੂਰੀ ਰਾਤ ਇਕ ਪਲ ਨਹੀਂ ਸੋਅ ਸਕਿਆ ਸੀ। ਪੂਰੀ ਰਾਤ ਜਾਗਦਾ ਰਿਹਾ ਸੀ। ਹਰ ਪਲ ਟੈਲੀਫੋਨ ਦੀ ਘੰਟੀ ਕਦੋਂ ਵੱਜੇਗੀ, ਇਸੇ ਦੇ ਇੰਤਜਾਰ 'ਚ ਸੀ। ਉਹ 28 ਸਤੰਬਰ ਭਾਰਤ ਦੇ ਵੀਰ ਜਵਾਨਾਂ ਦੀ ਬਹਾਦਰੀ ਦੀ ਇਕ ਸੁਨਹਿਰੀ ਗਾਥਾ ਲਿੱਖਣ ਵਾਲਾ ਸੀ।'
ਜ਼ਿਕਰਯੋਗ ਹੈ ਕਿ ਸਤੰਬਰ 2016 'ਚ ਉੜੀ ਹਮਲੇ ਤੋਂ ਬਾਅਦ ਕੀਤੇ ਗਏ ਭਾਰਤ ਨੇ ਪਾਕਿਸਤਾਨ 'ਚ ਸਰਜੀਕਲ ਸਟ੍ਰਾਇਕ ਨੂੰ ਅੰਜਾਮ ਦਿੱਤਾ ਸੀ। ਭਾਰਤੀ ਫੌਜ ਨੇ ਪੀ.ਓ.ਕੇ. 'ਚ 3 ਕਿਲੋਮੀਟਰ ਵੜ੍ਹ ਕੇ ਅੱਤਵਾਦੀਆਂ ਨੂੰ ਢੇਰ ਕੀਤਾ ਗਿਆ ਸੀ। ਭਾਰਤੀ ਫੌਜ ਨੇ ਰਾਤ 12.30 ਵਜੇ ਤੋਂ 2.30 ਵਜੇ ਤਕ ਇਹ ਆਪਰੇਸ਼ਨ ਚਲਾਇਆ ਸੀ। ਭਾਰਤੀ ਫੌਜ ਦੇ ਕਮਾਂਡੋ ਨੇ ਅੱਤਵਾਦੀਆਂ ਦੇ 7 ਲਾਂਚ ਪੈਡ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ। ਇਸ 'ਚ 38 ਅੱਤਵਾਦੀ ਮਾਰੇ ਗਏ ਸਨ।


Inder Prajapati

Content Editor

Related News