ਦਿੱਲੀ 'ਚ ਮਿਲੀਆਂ ਬਠਿੰਡਾ ਤੋਂ ਲਾਪਤਾ ਹੋਈਆਂ 3 ਵਿਦਿਆਰਥਣਾਂ

11/21/2019 11:35:50 PM

ਨਵੀਂ ਦਿੱਲੀ — ਬਠਿੰਡਾ ਤੋਂ 7 ਦਿਨ ਪਹਿਲਾਂ ਲਾਪਤਾ ਹੋਈਆਂ 3 ਨਾਬਾਲਿਗ ਲੜਕੀਆਂ ਨੂੰ ਵੀਰਵਾਰ ਨੂੰ ਦਿੱਲੀ ਤੋਂ ਬਰਾਮਦ ਕਰ ਲਿਆ ਗਿਆ ਹੈ। ਇਹ ਨਾਬਾਲਿਗ ਲੜਕੀਆਂ ਬਠਿੰਡਾ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ 7ਵੀਂ ਜਮਾਤ ਦੀਆਂ ਵਿਦਿਆਰਥਣਾਂ ਹਨ। ਦਿੱਲੀ ਪੁਲਸ ਦੇ ਉੱਚ ਅਧਿਕਾਰੀ ਇਸ ਮਾਮਲੇ 'ਚ ਕੱਲ ਪ੍ਰੈਸ ਕਾਨਫਰੰਸ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ 14 ਨਵੰਬਰ ਨੂੰ ਬਠਿੰਡਾ ਦੇ ਮਾਲ ਰੋਡ ਸਥਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ ਪੜ੍ਹਨ ਵਾਲੀਆਂ ਲੜਕੀਆਂ ਸਕੂਲ ਜਾਣ ਲਈ ਘਰੋਂ ਨਿਕਲੀਆਂ ਸੀ। ਇਸ ਵਿਚ ਲੜਕੀਆਂ ਸਕੂਲ ਜਾਣ ਦੀ ਬਜਾਏ ਗੋਲ ਡਿੱਗੀ ਵੱਲ ਨੂੰ ਆਈਆਂ। ਇਸ ਦੌਰਾਨ ਦੋ ਲੜਕੀਆਂ ਸਾਇਕਲ 'ਤੇ ਗੋਲ ਡਿੱਗੀ ਤੱਕ ਆਈਆਂ ਅਤੇ ਇਸ ਤੋਂ ਬਾਅਦ ਪੈਦਲ ਰੇਲਵੇ ਸਟੇਸ਼ਨ ਸਟੇਸ਼ਨ ਵੱਲ ਗਈਆਂ। ਰੇਲਵੇ ਸਟੇਸ਼ਨ ਬਾਹਰ ਤੱਕ ਉਨ੍ਹਾਂ ਦੀ ਸੀ. ਸੀ. ਟੀ. ਵੀ. 'ਚ ਲੋਕੇਸ਼ਨ ਦਿਖਾਈ ਦੇ ਰਹੀ ਹੈ ਪਰ ਉਹ ਰੇਲਵੇ ਸਟੇਸ਼ਨ ਜਾਣ ਦੀ ਬਜਾਇ ਆਸ-ਪਾਸ ਨਿਕਲ ਗਈਆਂ। ਰੇਲਵੇ ਸਟੇਸ਼ਨ ਕੋਲ ਉਨ੍ਹਾਂ ਨੂੰ ਤੀਜੀ ਲੜਕੀ ਮਿਲੀ ਸੀ।ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ 'ਚ ਬਠਿੰਡਾ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ।

Inder Prajapati

This news is Content Editor Inder Prajapati