5 ਸਾਲਾਂ ''ਚ 3 ਯੋਜਨਾਵਾਂ ''ਤੇ ਖਰਚ ਹੋਏ 8 ਲੱਖ ਕਰੋੜ ਰੁਪਏ : ਪੁਰੀ

06/25/2019 9:18:49 PM

ਨਵੀਂ ਦਿੱਲੀ: ਆਵਾਸ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਸ਼ਹਿਰਾਂ 'ਚ ਵਿਆਪਕ ਬਦਲਾਅ ਦੇ 5 ਸਾਲਾਂ ਦੌਰਾਨ ਮੰਤਰਾਲਾ ਦੇ ਪ੍ਰਮੁੱਖ ਮਿਸ਼ਨਾਂ 'ਚ ਪ੍ਰਧਾਨ ਮੰਤਰੀ ਆਵਾਸ ਯੋਜਨਾ, ਸ਼ਹਿਰੀ ਕਾਇਆ-ਕਲਪ ਤੇ ਸ਼ਹਿਰੀ ਬਦਲਾਅ ਲਈ ਅਟਲ ਮਿਸ਼ਨ ਤੇ ਸਮਾਰਟ ਸਿਟੀ ਮਿਸ਼ਨ ਵਰਣਨਯੋਗ ਰਹੇ ਹਨ। ਉਨ੍ਹਾਂ ਕਿਹਾ ਕਿ 3 ਯੋਜਨਾਵਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ), ਅੰਮ੍ਰਿਤ ਤੇ ਸਮਾਰਟ ਸਿਟੀ ਮਿਸ਼ਨ 'ਚ ਕੁੱਲ 8 ਲੱਖ ਕਰੋੜ ਰੁਪਏ ਦਾ ਨਿਵੇਸ਼ ਹੋਇਆ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 81 ਲੱਖ ਤੋਂ ਜ਼ਿਆਦਾ ਘਰਾਂ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਗਈ। ਇਸ ਤੋਂ ਇਲਾਵਾ 48 ਲੱਖ ਘਰਾਂ ਦਾ ਨਿਰਮਾਣ ਵੱਖ-ਵੱਖ ਪੜਾਵਾਂ ਵਿਚ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ, 13 ਲੱਖ ਘਰਾਂ ਦਾ ਨਿਰਮਾਣ ਨਵੀਂ ਟੈਕਨਾਲੋਜੀ ਦੀ ਵਰਤੋਂ ਕਰ ਕੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤ ਯੋਜਨਾ ਦੇ ਤਹਿਤ 64 ਹਜ਼ਾਰ ਕਰੋੜ ਰੁਪਏ ਨਾਲੋਂ ਜ਼ਿਆਦਾ ਦੀ ਲਾਗਤ ਦੇ 4910 ਪ੍ਰੋਜੈਕਟ ਚਲਾਏ ਜਾ ਰਹੇ ਹਨ। 62 ਲੱਖ ਤੋਂ ਜ਼ਿਆਦਾ ਸਟ੍ਰੀਟ ਲਾਈਟਾਂ ਨੂੰ ਹਟਾ ਕੇ ਐੱਲ. ਈ. ਡੀ. ਲਾਈਟਾਂ ਲਾਈਆਂ ਜਾ ਰਹੀਆਂ ਹਨ। 1705 ਯੂ. ਐੱਲ. ਬੀ. ਵਿਚ ਆਨਲਾਈਨ ਨਿਰਮਾਣ ਪ੍ਰਣਾਲੀਆਂ ਲਾਗੂ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ ਨਾਗਰਿਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ 11 ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਵਿਚਲੀਆਂ ਸਾਰੀਆਂ ਯੂ. ਐੱਲ. ਬੀ. ਵੀ ਸ਼ਾਮਲ ਹਨ।