ਮਹਾਰਾਸ਼ਟਰ ''ਚ ਨਿਸਰਗ ਤੂਫਾਨ ਦਾ ਕਹਿਰ, 3 ਲੋਕਾਂ ਦੀ ਮੌਤ

06/04/2020 3:51:45 PM

ਮੁੰਬਈ-ਕੋਰੋਨਾਵਾਇਰਸ ਦੇ ਨਾਲ ਮਹਾਰਾਸ਼ਟਰ 'ਚ ਨਿਸਰਗ ਚੱਕਰਵਾਤ ਤੂਫਾਨ ਨੇ ਆਪਣਾ ਕਹਿਰ ਵਰਸਾਇਆ ਹੈ। ਇਸ ਤੂਫਾਨ ਦੇ ਦਸਤਕ ਦੇ ਨਾਲ ਹੀ ਸੂਬੇ 'ਚ ਤੇਜ਼ ਹਵਾ ਅਤੇ ਬਾਰਿਸ਼ ਹੋਈ, ਜਿਸ ਦੇ ਕਾਰਨ ਸੂਬੇ 'ਚ 3 ਲੋਕਾਂ ਦੀ ਮੌਤ ਹੋਈ। ਸ਼ਾਮ ਤੱਕ ਇਸ ਚੱਕਰ ਦਾ ਕਹਿਰ ਘੱਟ ਹੋਇਆ, ਜਿਸ ਤੋਂ ਬਾਅਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਨਿਸਰਗ ਤੂਫਾਨ ਦੇ ਕਾਰਨ ਹੋਏ ਨੁਕਸਾਨ ਦੀ ਸਮੀਖਿਆ ਕਰਦੇ ਹੋਏ ਕਿਹਾ ਹੈ ਕਿ ਲੋਕਾਂ ਦੁਆਰਾ ਦਿਖਾਈ ਗਈ ਏਕਤਾ ਮਹਾਰਾਸ਼ਟਰ ਨੂੰ ਇਸ ਮੁਸੀਬਤ ਤੋਂ ਬਾਹਰ ਕੱਢ ਲਵੇਗੀ। 

ਦੱਸ ਦੇਈਏ ਕਿ ਇਸ ਚੱਕਰਵਾਤ ਨਿਸਰਗ ਨੇ ਬੁੱਧਵਾਰ ਨੂੰ ਮਹਾਰਾਸ਼ਟਰ 'ਚ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਵਾਲੀਆਂ ਲਹਿਰਾਂ ਦੇ ਨਾਲ ਦਸਤਕ ਦਿੱਤੀ ਸੀ। ਹਵਾ ਦੀ ਰਫਤਾਰ ਇੰਨੀ ਤੇਜ਼ ਸੀ ਕਿ ਕਈ ਇਲਾਕਿਆਂ 'ਚ ਰੁੱਖ ਡਿੱਗ ਗਏ, ਜਿਸ ਕਾਰਨ ਵਾਹਨਾਂ ਦੀ ਆਵਾਜਾਈ 'ਤੇ ਕਾਫੀ ਅਸਰ ਪਿਆ।

ਗੁਜਰਾਤ 'ਚ ਨਿਸਰਗ ਤੂਫਾਨ ਦਾ ਅਸਰ-
ਦੱਸ ਦੇਈਏ ਕਿ ਗੁਜਰਾਤ 'ਚ ਤਾਂ ਨਿਸਰਗ ਤੂਫਾਨ ਦਾ ਅਸਰ ਦੇਖਿਆ ਗਿਆ। ਅਹਿਮਦਾਬਾਦ 'ਚ ਬੀਤੀ ਰਾਤ ਕਾਫੀ ਤੇਜ਼ ਬਾਰਿਸ਼ ਹੋਈ, ਇਸ ਦੇ ਨਾਲ ਹੀ ਗੁਜਰਾਤ ਦੇ ਨਵਸਾਰੀ ਇਲਾਕੇ ਦੇ ਨੇੜੇ ਸਮੁੰਦਰ 'ਚ ਉੱਚੀਆਂ-ਉੱਚੀਆਂ ਲਹਿਰਾਂ ਉੱਠੀਆਂ। ਪ੍ਰਸ਼ਾਸਨ ਨੇ ਇਸ ਦੇ ਚੱਲਦਿਆਂ ਲੋਕਾਂ ਨੂੰ ਸਮੁੰਦਰੀ ਤੱਟਾਂ ਤੋਂ ਦੂਰ ਰਹਿਣ ਦਾ ਆਦੇਸ਼ ਦਿੱਤਾ ਸੀ।

Iqbalkaur

This news is Content Editor Iqbalkaur