ਵਿਆਹ ਤੋਂ 3 ਮਹੀਨੇ ਬਾਅਦ ਪਤੀ ਨੇ ਕੀਤਾ ਸੁਸਾਈਡ, ਲਿਪਸਟਿਕ ਨਾਲ ਲਿਖਿਆ ''ਆਈ ਲਵ ਯੂ''

02/22/2018 4:45:10 PM

ਕੁਰੂਕਸ਼ੇਤਰ — ਹਰਿਆਣਾ ਵਿਚ ਕੁਰੂਕਸ਼ੇਤਰ ਦੇ ਸ਼ਾਹਾਬਾਦ 'ਚ ਫੋਟੋਸਟੇਟ ਦਾ ਕੰਮ ਕਰਨ ਵਾਲੇ ਮਾਜਰੀ ਮੁਹੱਲੇ ਦੇ 26 ਸਾਲ ਦੇ ਵਿਅਕਤੀ ਨੇ ਆਪਣੇ ਘਰ ਵਿਚ ਮੋਬਾਈਲ ਚਾਰਜਰ ਦੀ ਤਾਰ ਨਾਲ ਫਾਂਸੀ ਲਗਾ ਕੇ ਜਾਨ ਦੇ ਦਿੱਤੀ। ਮਰਨ ਤੋਂ ਪਹਿਲਾਂ ਉਸਨੇ ਆਪਣੇ ਕਮਰੇ ਦੀ ਦੀਵਾਰ ਅਤੇ ਡ੍ਰੈਸਿੰਗ ਟੇਬਲ ਦੇ ਸ਼ੀਸ਼ੇ 'ਤੇ ਲਿਪਸਟਿਕ ਨਾਲ ਸੁਸਾਈਡ ਨੋਟ ਲਿਖਿਆ ਅਤੇ ਆਪਣੀ ਮੌਤ ਦੇ ਕਾਰਨ ਨੂੰ ਸੋਸ਼ਲ ਮੀਡੀਆ 'ਤੇ ਵੀ ਪੋਸਟ ਕੀਤਾ। ਸੁਸਾਈਡ ਨੋਟ 'ਚ ਉਸਨੇ ਆਪਣੀ ਮੌਤ ਲਈ ਪਤਨੀ, ਸਾਲੇ, ਸੱਸ, ਅਤੇ ਆਪਣੇ ਭਰਾ ਦੀ ਪਤਨੀ ਨੂੰ ਜ਼ਿੰਮੇਵਾਰ ਦੱਸਿਆ।


ਲਿਪਸਟਿਕ ਨਾਲ ਦੀਵਾਰ 'ਤੇ ਲਿਖੇ ਸੁਸਾਈਡ ਨੋਟ ਵਿਚ 'ਆਈ ਲਵ ਯੂ' ਵੀ ਲਿਖਿਆ ਹੈ। ਜਿਨ੍ਹਾਂ ਲੋਕਾਂ ਦੇ ਨਾਮ ਸੁਸਾਈਡ ਨੋਟ 'ਚ ਲਿਖੇ ਹਨ ਉਹ ਸਾਰੇ ਫਰਾਰ ਦੱਸੇ ਜਾ ਰਹੇ ਹਨ। ਪੁਲਸ ਨੇ ਇਸ ਸੁਸਾਈਡ ਮਿਸਟਰੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੁਰੂਕਸ਼ੇਤਰ ਦੇ ਸ਼ਾਹਾਬਾਦ ਕਸਬੇ ਦੇ ਮਾਜਰੀ ਮੁਹੱਲੇ 'ਚ ਦੀਪਕ ਨਾਮ ਦੇ ਵਿਅਕਤੀ ਨੇ ਮੋਬਾਈਲ ਚਾਰਜਰ ਅਤੇ ਚੁੰਨੀ ਦਾ ਸਹਾਰਾ ਲੈ ਕੇ ਫਾਂਸੀ ਲਗਾ ਕੇ ਆਪਣੀ ਜਾਨ ਦੇ ਦਿੱਤੀ।


ਦੀਪਕ ਨੇ ਸੁਸਾਈਡ ਕਰਨ ਤੋਂ ਪਹਿਲਾਂ ਆਪਣੇ ਫੇਸਬੁੱਕ ਅਕਾਊਂਟ 'ਤੇ ਆਪਣੀ ਮੌਤ ਦਾ ਕਾਰਨ ਵੀ ਪੋਸਟ ਕੀਤਾ। ਉਸ ਤੋਂ ਬਾਅਦ ਦੀਪਕ ਨੇ ਆਪਣੇ ਕਮਰੇ ਦੀਆਂ ਕੰਧਾਂ 'ਤੇ ਲਿਪਸਟਿਕ ਨਾਲ ਆਪਣੀ ਮੌਤ ਦਾ ਕਾਰਨ ਲਿਖਿਆ। ਮੌਤ ਲਈ ਉਸਨੇ ਆਪਣੀ ਪਤਨੀ, ਸਾਲੇ, ਸੱਸ ਅਤੇ ਆਪਣੇ ਭਰਾ ਦੀ ਪਤਨੀ ਨੂੰ ਦੋਸ਼ੀ ਦੱਸਿਆ।


ਮ੍ਰਿਤਕ ਦੀਪਕ ਦਾ ਵਿਆਹ ਤਿੰਨ ਮਹੀਨੇ ਪਹਿਲਾਂ ਹੀ ਹੋਇਆ ਹੈ। ਸੋਮਵਾਰ ਦੀ ਦੁਪਹਿਰ 3 ਵਜੇ ਦੀਪਕ ਨੇ ਆਪਣੇ ਭਰਾ ਭੁਪਿੰਦਰ ਅਤੇ ਉਸਦੀ ਪਤਨੀ ਹਿਨਾ ਨੂੰ ਘਰ 'ਚੋਂ ਬਾਹਰ ਕੱਢ ਦਿੱਤਾ ਅਤੇ ਗੇਟ ਨੂੰ ਅੰਦਰੋਂ ਤਾਲਾ ਲਗਾ ਲਿਆ। ਇਸ ਤੋਂ ਬਾਅਦ ਉਹ ਖੁਦ ਉੱਪਰ ਵਾਲੇ ਕਮਰੇ ਵਿਚ ਚਲਾ ਗਿਆ। ਪਹਿਲਾਂ ਤਾਂ ਭਰਾ-ਭਰਜਾਈ ਨੇ ਸੋਚਿਆ ਕਿ ਗੁੱਸੇ 'ਚ ਇਸ ਤਰ੍ਹਾਂ ਕੀਤਾ ਹੈ ਫਿਰ ਕਿਸੇ ਅਣਹੋਣੀ ਬਾਰੇ ਸੋਚ ਕੇ ਪੁਲਸ ਨੂੰ ਸੂਚਿਤ ਕਰ ਦਿੱਤਾ।


ਪੁਲਸ ਦਰਵਾਜ਼ੇ ਦਾ ਤਾਲਾ ਤੋੜ ਕੇ ਅੰਦਰ ਗਈ ਤਾਂ ਦੇਖਿਆ ਕਿ ਦੀਪਕ ਚਾਰਜਰ ਦੀ ਤਾਰ ਨਾਲ ਪੱਖੇ 'ਤੇ ਲਟਕਿਆ ਹੋਇਆ ਹੈ। ਸੂਚਨਾ ਮਿਲਦੇ ਹੀ ਸਿਟੀ ਚੌਂਕੀ ਸੁਪਰਡੈਂਟ ਰਾਜਪਾਲ ਟੀਮ ਸਮੇਤ ਮੌਕੇ 'ਤੇ ਪਹੁੰਚ ਗਏ। ਸੀਨ ਆਫ ਕ੍ਰਾਈਮ ਦੇ ਮਾਹਰ ਕ੍ਰਿਸ਼ਣ ਕੁਮਾਰ ਅਤੇ ਬਲਵਿੰਦਰ ਦੀ ਟੀਮ ਮੌਕੇ 'ਤੇ ਬੁਲਾਈ ਗਈ। ਦੀਪਕ ਦੇ ਭਰਾ ਅਨੁਸਾਰ ਦੀਪਕ ਮਾਨਸਿਕ ਤੌਰ 'ਤੇ ਪਰੇਸ਼ਾਨ ਚਲ ਰਿਹਾ ਸੀ ਜਿਸ ਕਾਰਨ ਉਸਨੇ ਸੁਸਾਈਡ  ਕੀਤਾ ਹੈ। ਪਰਿਵਾਰ ਵਾਲੇ ਫਿਲਹਾਲ ਪੁਲਸ ਦੀ ਕਾਰਵਾਈ ਤੋਂ ਸੰਤੁਸ਼ਟ ਹਨ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਪੁਲਸ ਵਾਲੇ ਜੋ ਵੀ ਕਾਰਵਾਈ ਕਰਨਗੇ ਉਹ ਠੀਕ ਹੋਵੇਗੀ।


ਦੀਪਕ ਦੀ ਮੌਤ ਪੁਲਸ ਲਈ ਕਿਸੇ ਮਰਡਰ ਮਿਸਟਰੀ ਤੋਂ ਘੱਟ ਨਹੀਂ ਕਿਉਂਕਿ ਦੀਪਕ ਮਰਨ ਤੋਂ ਪਹਿਲਾਂ ਕਈ ਲੋਕਾਂ ਲਈ ਮੁਸੀਬਤ ਖੜ੍ਹੀ ਕਰ ਗਿਆ ਹੈ ਅਤੇ ਉਨ੍ਹਾਂ ਦੇ ਨਾਮ ਸੁਸਾਈਡ ਨੋਟ 'ਚ ਲਿਖ ਕੇ ਇਹ ਸਾਫ ਕਰ ਦਿੱਤਾ ਹੈ ਕਿ ਇਹ ਸਾਰੇ ਲੋਕ ਦੀਪਕ ਦੀ ਮੌਤ ਲਈ ਜ਼ਿੰਮੇਵਾਰ ਹਨ। ਦੀਪਕ ਨੇ ਸੁਸਾਈਡ ਨੋਟ 'ਚ ਇਕ ਪਾਸੇ ਆਪਣੀ ਪਤਨੀ ਨੂੰ ਜ਼ਿੰਮੇਵਾਰ ਦੱਸਿਆ ਹੈ ਅਤੇ ਦੂਸਰੇ ਪਾਸੇ ਉਸ ਲਈ 'ਆਈ ਲਵ ਯੂ' ਲਿਖਿਆ ਹੈ। ਫਿਲਹਾਲ ਪੁਲਸ ਇਸ ਮਾਮਲੇ 'ਚ ਸੋਚ ਸਮਝ ਕੇ ਜਾਂਚ ਕਰ ਰਹੀ ਹੈ।
ਦੀਪਕ ਦੇ ਕੇਸ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਅਨੁਸਾਰ ਜਿਨ੍ਹਾਂ ਲੋਕਾਂ ਦੇ ਨਾਮ ਸੁਸਾਈਡ ਨੋਟ 'ਚ ਲਿਖੇ ਹਨ ਉਹ ਸਾਰੇ ਲੋਕ ਫਰਾਰ ਹਨ। ਇਸ ਤੋਂ ਬਾਅਦ ਪੁਲਸ ਨੇ ਦੀਪਕ ਦੀ ਮਾਂ ਦੇ ਬਿਆਨਾਂ ਦੇ ਅਧਾਰ 'ਤੇ ਕੁਝ ਲੋਕਾਂ ਦੇ ਖਿਲਾਫ ਕਾਨੂੰਨ ਦੀ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।