ਪਿਛਲੇ 3 ਹਫਤਿਆਂ ਵਿਚ ''ਹਸ਼ੀਸ਼'' ਦੀਆਂ 3 ਵੱਡੀਆਂ ਖੇਪਾਂ ਬਰਾਮਦ

06/12/2020 11:30:23 PM

ਅਹਿਮਦਾਬਾਦ - ਪਿਛਲੇ 3 ਹਫਤਿਆਂ ਵਿਚ ਗੁਜਰਾਤ ਦੇ ਕੱਛ ਤੱਟ 'ਤੇ ਭੰਗ ਨਾਲ ਬਣੀ ਦਵਾਈ 'ਹਸ਼ੀਸ਼' ਦੀਆਂ 3 ਵੱਡੀਆਂ ਖੇਪਾਂ ਨੂੰ ਜ਼ਬਤ ਕੀਤਾ ਗਿਆ ਹੈ। ਖੇਪਾਂ ਨੂੰ ਗੁਜਰਾਤ ਪੁਲਸ ਨੇ ਸਾਜਿਸ਼ ਇਨਫੋਰਸਮੈਂਟ ਏਜੰਸੀ (ਆਈ. ਈ. ਏ.) ਦੇ ਨਾਲ ਮਿਲ ਕੇ ਜ਼ਬਤ ਕੀਤਾ ਹੈ।

21 ਮਈ ਨੂੰ ਗੋਡੀਆ ਕ੍ਰੀਕ ਵਿਚ ਸਥਿਤ ਜਖਾਓ ਪੋਰਟ ਵਿਚ 16 ਕਿਲੋਗ੍ਰਾਮ ਹਸ਼ੀਸ਼ ਵਾਲੇ ਪਹਿਲੇ ਪੈਕੇਟ ਦਾ ਪਤਾ ਲੱਗਾ ਸੀ। ਦੂਜੇ ਅਤੇ ਤੀਜੇ ਪੈਕੇਟ ਦਾ ਭਾਰ 19 ਕਿਲੋਗ੍ਰਾਮ ਸੀ, ਜਿਸ ਨੂੰ 1 ਜੂਨ ਅਤੇ 2 ਮਾਰਚ ਨੂੰ ਲਖਿਆ ਤਾਲੁੱਕਾ ਵਿਚ ਬਰਾਮਦ ਕੀਤਾ ਗਿਆ ਸੀ। ਕਸਟਮ ਅਧਿਕਾਰੀ ਨੇ ਕਿਹਾ ਕਿ ਸਾਰੀ ਬਰਾਮਦ ਪੈਕਿੰਗ 'ਤੇ ਪਾਕਿਸਤਾਨ ਚਿੰਨ੍ਹ ਅੰਕਿਤ ਸਨ ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਖੇਪ ਪਾਕਿਸਤਾਨ ਵਿਚ ਤਿਆਰ ਕੀਤੀ ਗਈ ਸੀ ਅਤੇ ਸਮੁੰਦਰੀ ਰਸਤੇ ਰਾਹੀਂ ਤਸਕਰੀ ਕੀਤੀ ਗਈ ਹੋਵੇਗੀ। 2015 ਤੋਂ 2019 ਤੱਕ ਪਾਕਿਸਤਾਨ ਤੋਂ ਆਉਣ ਵਾਲੀ ਕਰੀਬ 2,000 ਕਿਲੋਗ੍ਰਾਮ ਹੈਰੋਇਨ ਦੀਆਂ 4 ਵੱਡੀਆਂ ਖੇਪਾਂ ਗੁਜਗਾਤ ਦੇ ਤੱਟੀ ਖੇਤਰ ਵਿਚ ਫੜੀਆਂ ਗਈਆਂ ਸਨ।

ਉਥੇ ਸੀਮਾ ਸੁਰੱਖਿਆ ਬਲ (ਬੀ. ਐਸ. ਐਫ.) ਦੇ ਡਾਇਰੈਕਟਰ ਜਨਰਲ ਐਸ. ਐਸ. ਦੇਸਵਾਲ ਗੁਜਰਾਤ ਦੇ ਕੱਛ ਜ਼ਿਲੇ ਦੇ 2 ਦਿਨਾਂ ਦੌਰੇ 'ਤੇ ਹਨ, ਜਿਥੇ ਉਨ੍ਹਾਂ ਨੇ ਅੰਤਰਰਾਸ਼ਟਰੀ ਸੀਮਾ 'ਤੇ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ। ਦੇਸਵਾਲ ਵੱਲੋਂ ਇਸ ਸਾਲ ਮਾਰਚ ਵਿਚ ਬੀ. ਐਸ. ਐਫ. ਦੇ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਕੱਛ ਦੌਰਾ ਹੈ। ਦੇਸਵਾਲ ਦੇ ਕ੍ਰੀਕ ਖੇਤਰ ਵਿਚ ਇਕ ਗਸ਼ਤ ਕਿਸ਼ਤੀ 'ਤੇ ਸਵਾਰ ਬੀ. ਐਸ. ਐਫ. ਜਵਾਨਾਂ ਨਾਲ ਵੀ ਗੱਲਬਾਤ ਕੀਤੀ।
 

Khushdeep Jassi

This news is Content Editor Khushdeep Jassi