ਬ੍ਰਹਮਪੁੱਤਰ ’ਤੇ 3094 ਕਰੋੜ ’ਚ ਬਣੇਗਾ 3 ਕਿ.ਮੀ. ਲੰਬਾ ਪੁਲ, ਕੇਂਦਰ ਨੇ ਦਿੱਤੀ ਮਨਜ਼ੂਰੀ

10/08/2021 3:00:12 AM

ਗੁਹਾਟੀ - ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਵੀਰਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਨੇ ਕਾਮਰੂਪ ਜ਼ਿਲੇ ’ਚ ਬ੍ਰਹਮਪੁੱਤਰ ਨਦੀ ’ਤੇ 3094 ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਨਾਲ ਫੋਰ ਲੇਨ ਵਾਲੇ 3 ਕਿਲੋਮੀਟਰ ਲੰਬੇ ਪੁਲ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੀਤਾਰਮਣ ਨੇ ਗੁਹਾਟੀ ’ਚ ਆਰ. ਟੀ. ਪੀ. ਐੱਸ. (ਜਨਤਕ ਸੇਵਾਵਾਂ ਦਾ ਅਧਿਕਾਰ) ਪੋਰਟਲ ਦਾ ਉਦਘਾਟਨ ਕਰਦੇ ਹੋਏ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਪੁਲ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਸਿੱਧ ਰੇਸ਼ਮ ਸ਼ਹਿਰ ਸੁਆਲਕੁਚੀ ਅਤੇ ਅਮਿਨਗਾਂਵ ਉਦਯੋਗਕ ਖੇਤਰ ਦੀ ਗੁਹਾਟੀ ਅਤੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਾਲ ਸਿੱਧੇ ਸੰਪਰਕ ਦੀ ਸਹੂਲਤ ਪ੍ਰਦਾਨ ਕਰੇਗਾ। ਸੀਤਾਰਮਣ ਨੇ ਇਹ ਵੀ ਕਿਹਾ ਕਿ ਇਹ ਪ੍ਰਾਜੈਕਟ ਨਦੀ ਤਟ ਦੇ ਪਾੜ ਨੂੰ ਰੋਕਣ ’ਚ ਮਦਦ ਕਰੇਗਾ ਅਤੇ ਸੂਬੇ ਦੇ ਆਰਥਕ ਵਿਕਾਸ ਦੀ ਦਿਸ਼ਾ ’ਚ ਟ੍ਰਾਂਸਪੋਰਟ ਯੋਗਤਾ ’ਚ ਸੁਧਾਰ ਲਿਆਵੇਗਾ। ਉਨ੍ਹਾਂ ਨੇ ਸੜਕ ਨੈੱਟਵਰਕ ਸੁਧਾਰ ਪ੍ਰਾਜੈਕਟ (ਏ. ਆਰ. ਐੱਨ. ਆਈ. ਪੀ.) ਦੇ ਤਹਿਤ ਹਾਫਲੋਂਗ ਤਿਨਾਲੀ ਤੋਂ ਲੋਅਰ ਹਾਫਲੋਂਗ ਤੱਕ 90 ਕਿਲੋਮੀਟਰ ਲੰਮੀ ਸੜਕ ਨੂੰ ਅਪਗ੍ਰੇਡ ਕਰਨ ਦੇ ਕੰਮ ਦਾ ਨੀਂਹ ਪੱਥਰ ਵੀ ਰੱਖਿਆ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Inder Prajapati

This news is Content Editor Inder Prajapati