ਹਿਮਾਚਲ ਪ੍ਰਦੇਸ਼ : ਖੱਡ ''ਚ ਡਿੱਗੀ ਕਾਰ, 3 ਲੋਕਾਂ ਦੀ ਮੌਤ

06/27/2019 1:15:16 PM

ਕੁੱਲੂ (ਭਾਸ਼ਾ)— ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ 'ਚ ਵੀਰਵਾਰ ਨੂੰ ਇਕ ਕਾਰ ਖੱਡ 'ਚ ਡਿੱਗ ਗਈ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਕੁੱਲੂ ਦੀ ਪੁਲਸ ਸੁਪਰਡੈਂਟ ਸ਼ਾਲਿਨੀ ਅਗਨੀਹੋਤਰੀ ਨੇ ਕਿਹਾ ਕਿ ਘਟਨਾ ਅੱਜ ਸਵੇਰੇ ਭੇਖਾਲੀ-ਬਿਆਸਰ ਇਲਾਕੇ ਵਿਚ ਹੋਈ। ਤਿੰਨੋਂ ਪੀੜਤ ਕੁੱਲੂ ਦੇ ਜਿੰਦੌਰ ਪਿੰਡ ਦੇ ਵਾਸੀ ਸਨ, ਜਿਨ੍ਹਾਂ ਦੀ ਉਮਰ 20 ਤੋਂ 25 ਸਾਲ ਦਰਮਿਆਨ ਹੈ। 

ਮ੍ਰਿਤਕਾਂ ਦੀ ਪਛਾਣ 25 ਸਾਲਾ ਰੂਪਿੰਦਰ ਸਿੰਘ ਪੁੱਤਰ ਠਾਕੁਰ ਚੰਦ, ਯੁਧਿਸ਼ਠਰ ਪੁੱਤਰ ਟੇਕ ਚੰਦ ਅਤੇ ਰੂਪਲਾਲ ਪੁੱਤਰ ਟੇਕ ਚੰਦ ਵਜੋਂ ਹੋਈ ਹੈ। ਲਾਸ਼ਾਂ ਨੂੰ ਖੇਤਰੀ ਹਸਪਤਾਲ ਕੁੱਲੂ ਪਹੁੰਚਾਇਆ ਗਿਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਰੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਹਾਦਸੇ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ।

Tanu

This news is Content Editor Tanu