ਕਸ਼ਮੀਰ ’ਚ ਜੈਸ਼ ਦੇ 3 ਸਹਿਯੋਗੀ ਗ੍ਰਿਫਤਾਰ

02/08/2020 12:50:25 AM

 

ਸ਼੍ਰੀਨਗਰ - ਜੰਮੂ-ਕਸ਼ਮੀਰ ’ਚ ਸ਼ੁੱਕਰਵਾਰ ਨੂੰ ਜੈਸ਼-ਏ-ਮੁਹੰਮਦ ਦੇ ਇਕ ਮਾਡਿਊਲ ਦਾ ਭਾਂਡਾ ਭੰਨਦਿਆਂ ਪੁਲਸ ਨੇ ਲਾਲ ਚੌਕ ’ਚ ਗ੍ਰਨੇਡ ਸੁੱਟਣ ਵਿਚ ਸ਼ਾਮਲ ਜੈਸ਼ ਦੇ 3 ਸਹਿਯੋਗੀਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਛਾਣ ਨਾਵੇਦ ਉਲ ਲਤੀਫ, ਸ਼ਕੀਲ ਅਹਿਮਦ ਬੰਦ ਅਤੇ ਸ਼ਮਸ਼ਾਦ ਮੰਜ਼ੂਰ ਵਜੋਂ ਹੋਈ ਹੈ। ਸਾਰੇ ਦੱਖਣੀ ਕਸ਼ਮੀਰ ਦੇ ਰਹਿਣ ਵਾਲੇ ਹਨ। ਪੁਲਸ ਰਿਕਾਰਡ ਮੁਤਾਬਕ ਇਹ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜੇ ਹੋਏ ਹਨ ਅਤੇ ਹਾਲ ਹੀ ’ਚ ਪ੍ਰਤਾਪ ਪਾਰਕ (ਲਾਲ ਚੌਕ) ਵਿਚ ਹੋਏ ਗ੍ਰਨੇਡ ਹਮਲੇ ਵਿਚ ਸ਼ਾਮਲ ਸਨ। ਤਿੰਨੇ ਅੱਤਵਾਦੀ ਨੈੱਟਵਰਕ ਬਣਾਉਣ ਅਤੇ ਪੂਰੀ ਘਾਟੀ ਵਿਚ ਅੱਤਵਾਦੀ ਸਰਗਰਮੀਆਂ ਨੂੰ ਅੰਜਾਮ ਦੇਣ ’ਚ ਸ਼ਾਮਲ ਰਹੇ ਹਨ।

Inder Prajapati

This news is Content Editor Inder Prajapati