ਵਿਆਹ ਵਾਲੇ ਘਰ ਵਿਛ ਗਏ ਸੱਥਰ, ਭੰਗੜਾ ਪਾਉਂਦੇ ਸਮੇਂ DJ ''ਚ ਆਇਆ ਕਰੰਟ, ਸਕੇ ਭਰਾਵਾਂ ਸਣੇ 3 ਦੀ ਹੋਈ ਮੌਤ

03/04/2024 1:16:44 AM

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਵਿਆਹ ਸਮਾਗਮ 'ਚ ਸ਼ਾਮਲ ਹੋਣ ਗਏ 2 ਸਕੇ ਭਰਾਵਾਂ ਸਣੇ 3 ਵਿਅਕਤੀਆਂ ਦੀ ਕਰੰਟ ਲੱਗਣ ਕਾਰਨ ਦਰਦਨਾਕ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਡੀ.ਜੇ. 'ਚ ਅਚਾਨਕ ਹਾਈ-ਵੋਲਟੇਜ ਕਰੰਟ ਆ ਜਾਣ ਕਾਰਨ ਵਾਪਰਿਆ ਹੈ। 

ਇਸ ਦੁਖ਼ਦਾਈ ਖ਼ਬਰ ਕਾਰਨ ਵਿਆਹ ਵਾਲੇ ਘਰ 'ਚ ਮਾਤਮ ਛਾ ਗਿਆ ਹੈ ਤੇ ਇਲਾਕੇ 'ਚ ਵੀ ਸੋਗ ਦੀ ਲਹਿਰ ਦੌੜ ਗਈ ਹੈ। ਇਲਾਕਾ ਨਿਵਾਸੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਕੌਸ਼ਾਂਬੀ ਥਾਣਾ ਇਲਾਕੇ 'ਚ ਦੁਲਹਨੀਆਪੁਰ ਪਿੰਡ ਦੇ ਰਹਿਣ ਵਾਲੇ ਪਿੰਟੂ ਦਾ ਵਿਆਹ ਕੋਖਰਾਜ ਥਾਣਾ ਇਲਾਕੇ 'ਚ ਪੈਂਦੇ ਰਾਮ ਨਗਰ ਦੀ ਰਹਿਣ ਵਾਲੀ ਅੰਮ੍ਰਿਤਾ ਪ੍ਰਜਾਪਤੀ ਨਾਲ ਤੈਅ ਹੋਇਆ ਸੀ। ਸ਼ਨੀਵਾਰ ਦੀ ਰਾਤ ਨੂੰ ਬਾਰਾਤ ਆਪਣੇ ਸਮੇਂ 'ਤੇ ਪਹੁੰਚੀ ਤੇ ਬਾਰਾਤੀ ਡੀ.ਜੇ. 'ਤੇ ਨੱਚਣ ਲੱਗ ਪਏ। 

ਇਹ ਵੀ ਪੜ੍ਹੋ- ਬਹਿਬਲ ਕਲਾਂ ਇਨਸਾਫ਼ ਮੋਰਚੇ ਦੇ ਸੁਖਰਾਜ ਸਿੰਘ ਨਾਲ ਵਾਪਰਿਆ ਹਾਦਸਾ, ਰਿਵਾਲਵਰ ਸਾਫ਼ ਕਰਦੇ ਸਮੇਂ ਚੱਲੀ ਗੋਲ਼ੀ

ਇਸ ਦੌਰਾਨ ਡੀ.ਜੇ. ਉੱਪਰੋਂ ਗੁਜ਼ਰ ਰਹੀ ਹਾਈ-ਵੋਲਟੇਜ ਲਾਈਨ ਨੂੰ ਛੂਹ ਗਿਆ, ਜਿਸ ਕਾਰਨ ਡੀ.ਜੇ. 'ਚ ਕਰੰਟ ਆ ਗਿਆ। ਇਸ ਦੀ ਚਪੇਟ ਆਉਣ ਕਾਰਨ 2 ਸਕੇ ਭਰਾ ਰਾਜੇਸ਼ ਅਤੇ ਰਾਮ ਤੋਂ ਇਲਾਵਾ ਇਕ ਮਜ਼ਦੂਰ ਲਾਲਰਾਮ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। 

ਇਹ ਵੀ ਪੜ੍ਹੋ- ਸਵਾਰੀਆਂ ਨੂੰ ਲੈ ਕੇ ਆਟੋ ਚਾਲਕਾਂ 'ਚ ਹੋਏ ਝਗੜੇ ਨੇ ਧਾਰਿਆ ਖੂਨੀ ਰੂਪ, ਇਕ ਦਾ ਵੱਢਿਆ ਗਿਆ ਹੱਥ (ਵੀਡੀਓ)

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Harpreet SIngh

This news is Content Editor Harpreet SIngh