ਲਾਕਡਾਊਨ : ਮਹਾਰਾਸ਼ਟਰ ''ਚ ਫਸੇ ਜੰਮੂ-ਕਸ਼ਮੀਰ ਦੇ 3300 ਵਾਸੀਆਂ ਨੂੰ ਭੇਜਿਆ ਗਿਆ ਘਰ

05/24/2020 11:45:15 AM

ਜੰਮੂ (ਭਾਸ਼ਾ)— ਮਹਾਰਾਸ਼ਟਰ ਦੇ ਵੱਖ-ਵੱਖ ਹਿੱਸਿਆਂ 'ਚ ਫਸੇ 1200 ਵਿਦਿਆਰਥੀਆਂ ਸਮੇਤ ਜੰਮੂ-ਕਸ਼ਮੀਰ ਦੇ ਕਰੀਬ 3300 ਵਾਸੀ ਪਿਛਲੇ 10 ਦਿਨਾਂ ਵਿਚ 4 'ਮਜ਼ਦੂਰ ਸਪੈਸ਼ਲ ਟਰੇਨਾਂ' ਤੋਂ ਆਪਣੇ ਗ੍ਰਹਿ ਸੂਬੇ ਪਰਤ ਚੁੱਕੇ ਹਨ। ਇਕ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਜੰਮੂ-ਕਸ਼ਮੀਰ ਵਿਚ ਫਸੇ ਹੋਏ ਵਾਸੀਆਂ ਨੂੰ ਕੱਢਣ ਲਈ ਕਿਸੇ ਪ੍ਰਦੇਸ਼ ਵਲੋਂ ਵਿਵਸਥਾ ਕੀਤੀ ਗਈ ਮਜ਼ਦੂਰ ਸਪੈਸ਼ਲ ਟਰੇਨਾਂ ਦੀ ਇਹ ਸਭ ਤੋਂ ਵਧੇਰੇ ਗਿਣਤੀ ਹੈ। ਬੁਲਾਰੇ ਨੇ ਦੱਸਿਆ ਕਿ 200 ਵਿਦਿਆਰਥੀਆਂ ਸਮੇਤ ਜੰਮੂ-ਕਸ਼ਮੀਰ ਦੇ ਕਰੀਬ 600 ਲੋਕ ਸ਼ਨੀਵਾਰ ਸ਼ਾਮ ਨੂੰ ਚੌਥੀ ਅਤੇ ਆਖਰੀ ਮਜ਼ਦੂਰ ਸਪੈਸ਼ਲ ਟਰੇਨ ਤੋਂ ਮੁੰਬਈ ਦੇ ਬਾਂਦਰਾ ਟਰਮੀਨਲ ਤੋਂ ਊਧਮਪੁਰ ਰੇਲਵੇ ਸਟੇਸ਼ਨ ਲਈ ਰਵਾਨਾ ਹੋਏ। ਇਨ੍ਹਾਂ 'ਚੋਂ ਜ਼ਿਆਦਾਤਰ ਲੋਕ ਮੁੰਬਈ ਸ਼ਹਿਰ ਅਤੇ ਮੁੰਬਈ ਉਪਨਗਰ ਵਿਚ ਫਸੇ ਹੋਏ ਸਨ।

PunjabKesari

ਉਨ੍ਹਾਂ ਨੇ ਦੱਸਿਆ ਕਿ ਫਸੇ ਹੋਏ ਲੋਕਾਂ 'ਚ ਮਰੀਜ਼, ਕਾਰੋਬਾਰੀ, ਮਜ਼ਦੂਰ, ਬੈਂਕਾਂ ਅਤੇ ਸਰਕਾਰੀ ਸੈਕਟਰਾਂ ਤੇ ਨਿੱਜੀ ਕੰਪਨੀਆਂ ਦੇ ਕਾਮੇ ਸ਼ਾਮਲ ਸਨ। ਇਸ ਟਰੇਨ 'ਚ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਵਾਸੀ ਵੀ ਸਵਾਰ ਸਨ, ਜੋ ਮੁੰਬਈ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਫਸੇ ਹੋਏ ਸਨ। ਬੁਲਾਰੇ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਕਰੀਬ 30 ਲੋਕ ਅਤੇ ਉਨ੍ਹਾਂ ਨਾਲ ਆਏ ਪਰਿਵਾਰ ਮਾਰਚ ਵਿਚ ਲਾਕਡਾਊਨ ਲਾਏ ਜਾਣ ਤੋਂ ਬਾਅਦ ਮੁੰਬਈ ਵਿਚ ਫਸੇ ਹੋਏ ਸਨ। ਉਨ੍ਹਾਂ 'ਚੋਂ ਲੱਗਭਗ ਸਾਰਿਆਂ ਨੂੰ ਭੇਜ ਦਿੱਤਾ ਗਿਆ ਹੈ। ਸਿਰਫ ਇਕ ਜੋੜਾ ਇਲਾਜ ਲਈ ਰੁਕਿਆ ਹੋਇਆ ਹੈ। 

ਅਧਿਕਾਰੀ ਨੇ ਦੱਸਿਆ ਕਿ 100 ਵਿਦਿਆਰਥੀਆਂ ਸਮੇਤ ਜੰਮੂ-ਕਸ਼ਮੀਰ ਦੇ ਕਰੀਬ 700 ਵਾਸੀ 22 ਮਈ ਨੂੰ ਮਜ਼ਦੂਰ ਸਪੈਸ਼ਲ ਟਰੇਨ ਵਿਚ ਨਵੀ ਮੁੰਬਈ ਦੇ ਠਾਣੇ ਰੇਲਵੇ ਸਟੇਸ਼ਨ ਤੋਂ ਊਧਮਪੁਰ ਲਈ ਰਵਾਨਾ ਹੋਏ ਸਨ। ਇਸ ਟਰੇਨ ਵਿਚ ਜੰਮੂ ਦੇ ਉਹ ਵਾਸੀ ਸਵਾਰ ਸਨ, ਜੋ ਨਵੀ ਮੁੰਬਈ, ਰਾਏਗੜ੍ਹ ਅਤੇ ਮਹਾਰਾਸ਼ਟਰ ਦੇ ਹੋਰ ਜ਼ਿਲਿਆਂ ਵਿਚ ਫਸੇ ਹੋਏ ਸਨ। ਇਸ ਤੋਂ ਪਹਿਲਾਂ 500 ਵਿਦਿਆਰਥੀਆਂ ਸਮੇਤ ਜੰਮੂ-ਕਸ਼ਮੀਰ ਦੇ ਕਰੀਬ 1,000 ਵਾਸੀਆਂ ਨੂੰ 19 ਮਈ ਨੂੰ ਮਜ਼ਦੂਰ ਸਪੈਸ਼ਲ ਟਰੇਨ ਤੋਂ ਭੇਜਿਆ ਗਿਆ ਸੀ, ਜਦਕਿ 400 ਵਿਦਿਆਰਥੀਆਂ ਸਮੇਤ ਹੋਰ 1,000 ਵਾਸੀਆਂ ਨੂੰ 14 ਮਈ ਨੂੰ ਨਾਗਪੁਰ ਤੋਂ ਘਰ ਭੇਜਿਆ ਗਿਆ।


Tanu

Content Editor

Related News