10ਵੀਂ ਦੀ ਪ੍ਰੀਖਿਆ ’ਚ ਹਟਵਾੜ ਦੇ ਆਦਿੱਤਿਆ ਨੇ ਪ੍ਰਦੇਸ਼ ਭਰ ’ਚ ਹਾਸਿਲ ਕੀਤਾ ਦੂਜਾ ਸਥਾਨ, ਜੱਜ ਬਣਨਾ ਹੈ ਸੁਫ਼ਨਾ

06/30/2022 5:52:35 PM

ਭਰਾੜੀ, (ਰਕੇਸ਼)– ਬਿਲਾਸਪੁਰ ਜ਼ਿਲ੍ਹੇ ਤਹਿਤ ਉਪਤਹਿਸੀਲ ਭਰਾੜੀ ਅਧੀਨ ਪੈਂਦੇ ਸਰਸਵਤੀ ਵਿਦਿਆ ਮੰਦਰ ਹਾਈ ਸਕੂਲ ਹਟਵਾੜ ਦੇ ਆਦਿੱਤਿਆ ਸਾਂਖਯਾਨ ਨੇ 10ਵੀਂ ਦੀ ਪ੍ਰੀਖਿਆ ’ਚ 700 ’ਚੋਂ 692 ਅੰਕ ਹਾਸਿਲ ਕਰਕੇ ਪ੍ਰਦੇਸ਼ ਭਰ ’ਚ ਦੂਜਾ ਸਥਾਨ ਹਾਸਿਲ ਕੀਤਾ ਹੈ। ਆਦਿੱਤਿਆ ਸਾਂਖਯਾਨ ਨੇ ਨਾ ਸਿਰਫ ਆਪਣਾ ਮਾਤਾ-ਪਿਤਾ ਅਤੇ ਅਧਿਆਪਕਾਂ ਸਗੋਂ ਆਪਣੇ ਖੇਤਰ ਦਾ ਵੀ ਨਾਂ ਰੋਸ਼ਨ ਕੀਤਾ ਹੈ। ਆਦਿੱਤਿਆ ਦੇ ਪਿਤਾ ਸੁਨੀਲ ਦੱਤ ਪੇਸ਼ੇ ਤੋਂ ਸ਼ਾਸਤਰੀ ਵਜੋਂ ਹਮਬੋਟ ਪਾਠਸ਼ਾਲਾ ਵਿੱਚ ਕੰਮ ਕਰ ਰਹੇ ਹਨ ਜਦਕਿ ਮਾਤਾ ਸੁਸ਼ਮਾ ਦੇਵੀ ਇੱਕ ਘਰੇਲੂ ਔਰਤ ਹੈ। 

ਆਦਿੱਤਿਆ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਭਗਵਾਨ, ਮਾਤਾ-ਪਿਤਾ, ਆਪਣੀ ਭੈਣ ਜੋਤੀ ਅਤੇ ਅਧਿਆਪਕਾਂ ਨੂੰ ਦਿੱਤਾ ਹੈ। ਸਕੂਲ ਦੇ ਪ੍ਰਿੰਸੀਪਲ ਸੁਭਾਸ਼ ਭਾਰਦਵਾਜ ਨੇ ਆਦਿੱਤਿਆ ਸਾਂਖਯਾਨ ਨੂੰ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ। ਇਸ ਮੌਕੇ ਪ੍ਰਧਾਨ ਪਨਤੇਹੜਾ ਨੀਰਜ ਸ਼ਰਮਾ, ਉਪ ਪ੍ਰਧਾਨ ਗਤਵਾੜ ਅਜੈ, ਸਮਾਜ ਸੇਵੀ ਰਿਤਿਕ ਸ਼ਰਮਾ, ਪ੍ਰਕਾਸ਼ ਚੰਦ ਸ਼ਰਮਾ ਅਤੇ ਅਮਰਨਾਥ ਸ਼ਰਮਾ ਨੇ ਆਦਿੱਤਿਆ ਦੀ ਇਸ ਪ੍ਰਾਪਤੀ 'ਤੇ ਸਨਮਾਨਿਤ ਕੀਤਾ | ਆਦਿੱਤਿਆ ਸਾਂਖਯਾਨ ਵੱਡਾ ਹੋ ਕੇ ਜੱਜ ਬਣਨਾ ਚਾਹੁੰਦਾ ਹੈ ਤਾਂ ਜੋ ਅਦਾਲਤਾਂ ਵਿਚ ਪੈਂਡਿੰਗ ਪਏ ਕੇਸਾਂ ਦੇ ਚਲਦੇ ਜਿਨ੍ਹਾਂ ਲੋਕਾਂ ਨੂੰ ਇਨਸਾਫ ਨਹੀਂ ਮਿਲ ਪਾ ਰਿਹਾ ਉਨ੍ਹਾਂ ਨੂੰ ਇਨਸਾਫ ਮਿਲ ਸਕੇ।


Rakesh

Content Editor

Related News