ਖੁਲਾਸਾ: ਬਾਲਾਕੋਟਾ 'ਚ 27 ਅੱਤਵਾਦੀਆਂ ਨੂੰ ਦਿੱਤੀ ਜਾ ਰਹੀ ਹੈ ਟ੍ਰੇਨਿੰਗ, ਅਲਰਟ ਜਾਰੀ

02/07/2020 5:38:11 PM

ਨਵੀਂ ਦਿੱਲੀ—ਪਾਕਿਸਤਾਨ ਦੇ ਜਿਸ ਬਾਲਾਕੋਟਾ 'ਚ ਜੈਸ਼-ਏ-ਮੁਹੰਮਦ ਨੇ ਅੱਤਵਾਦੀ ਠਿਕਾਣਿਆਂ ਨੂੰ ਪਿਛਲੇ ਸਾਲ ਜਨਵਰੀ 'ਚ ਭਾਰਤੀ ਹਵਾਈ ਫੌਜ ਦੇ ਏਅਰ ਸਟ੍ਰਾਈਕ ਕਰ ਕੇ ਤਬਾਹ ਕਰ ਦਿੱਤਾ ਸੀ ਹੁਣ ਉਹ ਫਿਰ ਤੋਂ ਸਰਗਰਮ ਹੋ ਗਿਆ ਹੈ। ਇੰਨਾ ਹੀ ਨਹੀਂ ਜੈਸ਼-ਏ-ਮੁਹੰਮਦ ਦੇ ਇਸ ਅੱਤਵਾਦੀ ਕੈਂਪ 'ਚ ਭਾਰਤ ਦੇ ਅੱਤਵਾਦੀ ਹਮਲੇ ਨੂੰ ਅੰਜ਼ਾਮ ਦੇਣ ਲਈ 27 ਅੱਤਵਾਦੀਆਂ ਨੂੰ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ। ਹੁਣ ਅੱਤਵਾਦੀ ਸੰਗਠਨ ਜੈਸ਼ ਦੇ ਇਸ ਬਾਲਾਕੋਟ ਕੈਂਪ ਨੂੰ ਅੱਤਵਾਦੀ ਮੌਲਾਨਾ ਮਸੂਦ ਅਜ਼ਹਰ ਦਾ ਬੇਟਾ ਯੁਸੂਫ ਅਜ਼ਹਰ ਚਲਾ ਰਿਹਾ ਹੈ ਅਤੇ ਅੱਤਵਾਦੀ ਯੁਸੂਫ ਭਾਰਤ ਖਿਲਾਫ ਅੱਤਵਾਦੀ ਹਮਲੇ ਨੂੰ ਅੰਜ਼ਾਮ ਦੇਣ ਲਈ ਅੱਤਵਾਦੀਆਂ ਨੂੰ ਟ੍ਰੇਨਿੰਗ ਦੇ ਰਿਹਾ ਹੈ।

ਕਾਊਂਟਰ ਟੇਰਰ ਆਪਰੇਟਰ ਮੁਤਾਬਕ ਬਾਲਾਕੋਟ ਕੈਂਪ 'ਚ ਟ੍ਰੇਨਿੰਗ ਲੈ ਰਹੇ ਇਨ੍ਹਾਂ 27 ਅੱਤਵਾਦੀਆਂ 'ਚੋਂ 8 ਪਾਕਿਸਤਾਨ ਅਧਿਕਾਰਤ ਕਸ਼ਮੀਰ ਦੇ ਹਨ ਜਦਕਿ ਇਨ੍ਹਾਂ ਨੂੰ ਤਿਆਰ ਕਰਨ ਵਾਲੇ 2 ਟ੍ਰੇਨਰ ਪਾਕਿਸਤਾਨ ਦੇ ਪੰਜਾਬ ਤੋਂ ਅਤੇ 3 ਟ੍ਰੇਨਰ ਆਫਿਗਾਨਿਸਤਾਨ ਵੱਲੋਂ ਟ੍ਰੇਨਿੰਗ ਦਿੱਤਾ ਜਾ ਰਹੀ ਹੈ। ਨਾਂ ਜ਼ਾਹਿਰ ਨਾ ਹੋਣ ਦੀ ਸ਼ਰਤ 'ਤੇ ਆਪਰੇਟਿਵਜ਼ ਨੇ ਕਿਹਾ ਹੈ ਕਿ ਖੁਫੀਆ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਹਫਤੇ ਤੱਕ ਉਨ੍ਹਾਂ ਦੀ ਟ੍ਰੇਨਿੰਗ ਖਤਮ ਹੋ ਜਾਵੇਗੀ, ਜਿਸ ਤੋਂ ਬਾਅਦ ਇਹ ਅੱਤਵਾਦੀ ਭਾਰਤ 'ਚ ਦਾਖਲ ਹੋਣ ਲਈ ਤਿਆਰ ਹੋਣਗੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਦੇ ਬਾਲਾਕੋਟ 'ਚ ਜਿਸ ਸਮੇਂ ਭਾਰਤ ਨੇ ਏਅਰ ਸਟ੍ਰਾਈਕ ਕੀਤੀ ਸੀ, ਉਸ ਸਮੇਂ ਇਸ ਕੈਂਪ 'ਚ ਲਗਭਗ 300 ਅੱਤਵਾਦੀ ਟ੍ਰੇਨਿੰਗ ਲੈ ਰਹੇ ਸਨ।

ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀਆਂ ਨੇ ਸੀ.ਆਰ.ਪੀ.ਐੱਫ ਦੇ ਕਾਫਲਿਆਂ 'ਤੇ ਅੱਤਵਾਦੀ ਹਮਲਾ ਕਰ ਦਿੱਤਾ ਸੀ, ਜਿਸ 'ਚ ਲਗਭਗ 40 ਜਵਾਨ ਸ਼ਹੀਦ ਹੋ ਗਏ ਸੀ। ਇਸ ਦੇ ਜਵਾਬ 'ਚ ਭਾਰਤ ਨੇ 26 ਫਰਵਰੀ ਨੂੰ ਏਅਰ ਸਟ੍ਰਾਈਕ ਕਰ ਕੇ ਪਾਕਿਸਤਾਨ ਸਮਰਥਿਤ ਅੱਤਵਾਦੀ ਸੰਗਠਨ ਜੈਸ਼ ਦੀ ਕਮਰ ਤੋੜੀ ਸੀ। ਇਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਦੀ ਸਥਿਤੀ ਪੈਦਾ ਹੋ ਗਈ।

Iqbalkaur

This news is Content Editor Iqbalkaur