ਦਿੱਲੀ ਸਰਕਾਰ : ਸਰਕਾਰੀ ਸਕੂਲਾਂ ''ਚ 27 ਹਜ਼ਾਰ ਅਧਿਆਪਕਾਂ ਦੇ ਅਹੁਦੇ ਖਾਲੀ

11/18/2017 1:48:55 AM

ਨਵੀਂ ਦਿੱਲੀ— 'ਆਪ' ਸਰਕਾਰ ਨੇ ਸ਼ੁੱਕਰਵਾਰ ਨੂੰ ਦਿੱਲੀ ਹਾਈਕੋਰਟ ਨੂੰ ਸੂਚਿਤ ਕੀਤਾ ਕਿ ਇਥੇ ਸਰਕਾਰੀ ਸਕੂਲਾਂ 'ਚ 27 ਹਜ਼ਾਰ ਤੋਂ ਜ਼ਿਆਦਾ ਰੈਗੂਲਰ ਅਧਿਆਪਕਾਂ ਦੀ ਘਾਟ ਹੈ। ਦਿੱਲੀ ਸਰਕਾਰ ਦੇ ਸਿੱਖਿਆ ਪ੍ਰਬੰਧ ਵਿਭਾਗ ਨੇ ਇਕ ਹਲਫਨਾਮੇ 'ਚ ਕਿਹਾ ਕਿ ਇਕ ਅਪ੍ਰੈਲ ਤਕ ਅਧਿਆਪਕਾਂ ਦੇ ਮਨਜ਼ੂਰੀ ਕੀਤੇ ਅਹੁਦੇ 64,263 ਸਨ ਅਤੇ 25,337 ਅਹੁਦੇ ਖਾਲੀ ਸਨ।
ਸਿੱਖਿਆ ਡਾਇਰੈਕਟੋਰੇਟ ਨੇ ਕਿਹਾ ਕਿ ਅੱਜ ਦੀ ਤਾਰੀਕ ਮੁਤਾਬਕ ਮਨਜ਼ੂਰ ਕੀਤੇ ਅਹੁਦਿਆਂ ਦੀ ਗਿਣਤੀ 66,736 ਹਨ ਅਤੇ ਇਸ ਪ੍ਰਕਾਰ ਹੋਰ ਖਾਲੀ ਅਸਾਮੀਆਂ ਦੀ ਗਿਣਤੀ ਵਧ ਕੇ 27,810 ਹੋ ਜਾਵੇਗੀ। ਇਕ ਅਪ੍ਰੈਲ 2017 ਤੋਂ ਬਾਅਦ ਕਿਸੇ ਨਿਯੁਕਤੀ ਦੇ ਵਿਸ਼ੇ 'ਤੇ ਹਲਫਨਾਮੇ 'ਚ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ। ਮਾਮਲੇ 'ਚ ਹੁਣ 20 ਨਵੰਬਰ ਨੂੰ ਸੁਣਵਾਈ ਹੋਵੇਗੀ।