26/11 ਬਰਸੀ: ਫਾਂਸੀ ਵੇਖ ਡਰ ਗਿਆ ਸੀ ਮੁੰਬਈ ਨੂੰ ਦਹਿਲਾਉਣ ਵਾਲਾ ਕਸਾਬ, ਮਰਨ ਤੋਂ ਪਹਿਲਾਂ ਇਹ ਸਨ ਆਖ਼ਰੀ ਬੋਲ

11/26/2022 3:53:47 PM

ਮੁੰਬਈ- ਭਾਰਤ ਦੇ ਇਤਿਹਾਸ ’ਚ 26 ਨਵੰਬਰ 2008 ਦਾ ਉਹ ਦਿਨ ਅੱਜ ਵੀ ਹਰੇਕ ਦੇਸ਼ ਵਾਸੀ ਦੇ ਰੌਂਗਟੇ ਖੜ੍ਹੇ ਕਰ ਦਿੰਦਾ ਹੈ। ਇਸ ਦਿਨ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ’ਤੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ 10 ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ। ਸੁਰੱਖਿਆ ਫੋਰਸ ਦੇ ਜਵਾਨਾਂ ਨੇ 9 ਅੱਤਵਾਦੀਆਂ ਨੂੰ ਮਾਰ ਡਿਗਾਇਆ, ਜਦਕਿ ਅਜਮਲ ਕਸਾਬ ਨੂੰ ਜ਼ਿੰਦਾ ਫੜਨ ’ਚ  ਸਫ਼ਲਤਾ ਮਿਲੀ। ਹਮਲੇ ’ਚ 166 ਲੋਕ ਮਾਰੇ ਗਏ ਸਨ ਅਤੇ ਸੈਂਕੜੇ ਲੋਕ ਜ਼ਖਮੀ ਹੋਏ ਸਨ। 

ਜੇਲ੍ਹ ’ਚ ਹੀ ਦਫ਼ਨਾਈ ਗਈ ਕਸਾਬ ਦੀ ਲਾਸ਼

ਜ਼ਿੰਦਾ ਫੜ੍ਹੇ ਗਏ ਅੱਤਵਾਦੀ ਕਸਾਬ ਨੂੰ 6 ਮਈ 2010 ਨੂੰ ਵਿਸ਼ੇਸ਼ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ। ਭਾਰਤ ਨੇ ਕਸਾਬ ਦੀ ਲਾਸ਼ ਨੂੰ ਪਾਕਿਸਤਾਨ ਨੂੰ ਸੌਂਪਣ ਦੀ ਪੇਸ਼ਕਸ਼ ਕੀਤੀ ਸੀ ਪਰ ਪਾਕਿਸਤਾਨ ਦੇ ਮਨਾ ਕਰਨ ਮਗਰੋਂ ਜੇਲ੍ਹ ’ਚ ਹੀ ਲਾਸ਼ ਨੂੰ ਦਫਨਾ ਦਿੱਤਾ ਗਿਆ। 

ਇਹ ਵੀ ਪੜ੍ਹੋ- 26/11 ਮੁੰਬਈ ਹਮਲਾ : ਇਨ੍ਹਾਂ 5 ਸ਼ਹੀਦ ਜਵਾਨਾਂ ਦੀ ਬਹਾਦਰੀ ਨੂੰ ਅੱਜ ਵੀ ਯਾਦ ਕਰਦੇ ਹਨ ਲੋਕ

ਇਹ ਸਨ ਕਸਾਬ ਦੇ ਆਖ਼ਰੀ ਬੋਲ

ਜੇਲ੍ਹ ਅਧਿਕਾਰੀਆਂ ਨੇ ਕਸਾਬ ਦੇ ਆਖ਼ਰੀ ਪਲਾਂ ਬਾਰੇ ਦੱਸਿਆ ਕਿ ਉਹ ਡਰਿਆ ਹੋਇਆ ਸੀ ਪਰ ਉਸ ਨੂੰ ਪਤਾ ਨਹੀਂ ਸੀ ਕਿ ਉਸ ਨਾਲ ਕੀ ਹੋਣ ਵਾਲਾ ਹੈ। ਕਸਾਬ ਨੂੰ ਪੁਣੇ ਦੀ ਯਰਵਦਾ ਜੇਲ੍ਹ ’ਚ 21 ਨਵੰਬਰ 2012 ਨੂੰ ਫਾਂਸੀ ਦਿੱਤੀ ਗਈ ਸੀ। ਨਿਯਮਾਂ ਮੁਤਾਬਕ ਡਾਕਟਰਾਂ, ਮੈਜਿਸਟ੍ਰੇਟ ਅਤੇ ਪੁਣੇ ਕਲੈਕਟਰ ਫਾਂਸੀ ਦੇ ਸਮੇਂ ਉੱਥੇ ਮੌਜੂਦ ਸਨ। ਕਸਾਬ ਨੇ ਫਾਂਸੀ ਤੋਂ ਪਹਿਲਾਂ ਕਈ ਵਾਰ ਮੁਆਫ਼ੀ ਮੰਗੀ ਅਤੇ ਕਿਹਾ ਕਿ ਦੁਬਾਰਾ ਅਜਿਹਾ ਨਹੀਂ ਹੋਵੇਗਾ। ਫਾਂਸੀ ਦੇ ਸਮੇਂ ਉਸ ਦੇ ਆਖ਼ਰੀ ਸ਼ਬਦ ਸਨ, ‘ਅੱਲ੍ਹਾ ਕਸਮ, ਅਜਿਹੀ ਗਲਤੀ ਦੁਬਾਰਾ ਨਹੀਂ ਹੋਵੇਗੀ।’ ਫਾਂਸੀ ਤੋਂ ਬਾਅਦ ਉਸ ਨੂੰ ਕਰੀਬ 7 ਮਿੰਟ ਤੱਕ ਟੰਗਿਆ ਰਹਿਣ ਦਿੱਤਾ ਗਿਆ ਅਤੇ ਫਿਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕੀਤਾ। ਡਾਕਟਰਾਂ ਦੀ ਪੁਸ਼ਟੀ ਮਗਰੋਂ ਕਸਾਬ ਨੂੰ ਉਸ ਦੇ ਧਰਮ ਮੁਤਾਬਕ ਉਸ ਨੂੰ ਦਫਨਾਇਆ ਗਿਆ।

ਇਹ ਵੀ ਪੜ੍ਹੋ- 14 ਸਾਲ ਬਾਅਦ ਵੀ 26/11 ਮੁੰਬਈ ਅੱਤਵਾਦੀ ਹਮਲੇ ਨੂੰ ਯਾਦ ਕਰ ਕੰਬ ਜਾਂਦੀ ਹੈ ਰੂਹ

ਚੁਣੌਤੀਪੂਰਨ ਸੀ ਕਸਾਬ ਦੀ ਫਾਂਸੀ

ਮੀਰਨ ਮੁਤਾਬਕ 36 ਸਾਲ ਦੇ ਕਰੀਅਰ ਵਿਚ 2012 ’ਚ ਕਸਾਬ ਦੀ ਫਾਂਸੀ ਚੁਣੌਤੀਪੂਰਨ ਸੀ। ਜਿਸ ਦਿਨ ਕਸਾਬ ਨੂੰ ਫਾਂਸੀ ਦਿੱਤੀ ਜਾਣੀ ਸੀ, ਉਸ ਦਿਨ ਰਾਕੇਸ਼ ਅਤੇ ਆਰ. ਆਰ. ਪਾਟਿਲ ਸਰ ਨੇ ਮੈਨੂੰ ਫੋਨ ਕੀਤਾ ਸੀ, ਜਿਸ ਤੋਂ ਬਾਅਦ ਮੈਂ ਯਰਵਦਾ ਜੇਲ੍ਹ ਜਾਣ ਦਾ ਫ਼ੈਸਲਾ ਕੀਤਾ। ਮੈਂ ਆਪਣੀ ਗੱਡੀ ਨਹੀਂ ਲੈ ਕੇ ਜਾ ਸਕਦੀ ਸੀ ਕਿਉਂਕਿ ਮੀਡੀਆ ਨੂੰ ਭਿਣਕ ਮਿਲ ਜਾਂਦੀ, ਇਸ ਲਈ ਮੈਂ ਆਪਣੇ ਗਨਰ ਨਾਲ ਉਸ ਦੀ ਮੋਟਰਸਾਈਕਲ ’ਤੇ ਬੈਠ ਕੇ ਜੇਲ੍ਹ ਪਹੁੰਚੀ। ਐੱਸ. ਪੀ. ਅਤੇ ਡੀ. ਆਈ. ਜੀ. ਵੀ ਬਿਨਾਂ ਸਰਕਾਰੀ ਗੱਡੀ ਦੇ ਜੇਲ੍ਹ ਪਹੁੰਚੇ ਅਤੇ ਅਸੀਂ ਸਾਰਿਆਂ ਨੇ ਜੇਲ੍ਹ ’ਚ ਹੀ ਉਹ ਰਾਤ ਬਿਤਾਈ। 

Tanu

This news is Content Editor Tanu