ਹਰਿਆਣਾ ''ਚ 25 ਐੱਚ.ਸੀ.ਐੱਸ ਅਧਿਕਾਰੀਆਂ ਦੇ ਤਬਾਦਲੇ

01/01/2020 4:25:49 PM

ਚੰਡੀਗੜ੍ਹ—ਹਰਿਆਣਾ ਸਰਕਾਰ ਨੇ ਪਿਛਲੇ ਕੁਝ ਦਿਨਾਂ ਤੋਂ ਆਪਣੇ ਵਿਆਪਕ ਪ੍ਰਸ਼ਾਸਨਿਕ ਫੇਰਬਦਲ ਦੀ ਕਵਾਇਦ ਨੂੰ ਜਾਰੀ ਰੱਖਦੇ ਹੋਏ 25 ਸੂਬਾ ਸਿਵਲ ਸਰਵਿਸ (ਐੱਚ.ਸੀ.ਐੱਸ) ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀਆਂ ਦੇ ਅੱਜ ਆਦੇਸ਼ ਜਾਰੀ ਕੀਤੇ, ਜੋ ਤਰੁੰਤ ਪ੍ਰਭਾਵ ਨਾਲ ਲਾਗੂ ਹੋਣਗੇ।

ਦੱਸਣਯੋਗ ਹੈ ਕਿ ਨਵੇਂ ਸਾਲ ਤੋਂ ਇਕ ਦਿਨ ਪਹਿਲਾਂ ਹਰਿਆਣਾ ਦੀ ਖੱਟੜ ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰ ਦਿੱਤਾ। ਮੰਗਲਵਾਰ ਦੀ ਦੇਰ ਸ਼ਾਮ ਹਰਿਆਣਾ ਸਰਕਾਰ ਨੇ 7 ਆਈ.ਏ.ਐੱਸ ਅਧਿਕਾਰੀਆਂ ਅਤੇ 3 ਐੱਚ.ਸੀ.ਐੱਸ ਅਧਿਕਾਰੀਆਂ ਦਾ ਤਤਕਾਲ ਪ੍ਰਭਾਵ ਨਾਲ ਤਬਾਦਲਾ ਕਰ ਦਿੱਤਾ। ਅਧਿਕਾਰਤ ਬਿਆਨ 'ਚ ਦੱਸਿਆ ਗਿਆ ਹੈ ਕਿ ਸੂਬਾ ਸਰਕਾਰ ਨੇ 2 ਆਈ.ਏ.ਐੱਸ ਅਧਿਕਾਰੀਆਂ ਨੂੰ ਵਾਧੂ ਚਾਰਜ ਵੀ ਦਿੱਤਾ ਹੈ।

Iqbalkaur

This news is Content Editor Iqbalkaur