ਰਾਜ ਸਭਾ 'ਚ ਬਣਿਆ ਨਵਾਂ ਰਿਕਾਰਡ, 35 ਬੈਠਕਾਂ 'ਚ 32 ਬਿੱਲ ਹੋਏ ਪਾਸ

08/07/2019 2:15:40 PM

ਨਵੀਂ ਦਿੱਲੀ—ਰਾਜ ਸਭਾ ਦਾ 20 ਜੂਨ ਤੋਂ ਸ਼ੁਰੂ ਹੋਇਆ 249 ਵਾਂ ਸੈਸ਼ਨ ਦਾ ਅੱਜ ਭਾਵ ਬੁੱਧਵਾਰ ਨੂੰ ਅਨਿਸ਼ਚਿਤ ਸਮੇਂ ਲਈ ਮੁਲਤਵੀ ਹੋ ਗਿਆ। ਇਸ ਦੌਰਾਨ ਤਿੰਨ ਤਲਾਕ ਬਿੱਲ ਅਤੇ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੰਡ ਕਰਨ ਦੇ ਪ੍ਰਬੰਧ ਸਮੇਤ ਕਈ ਮਹੱਤਵਪੂਰਨ ਬਿੱਲਾਂ ਨੂੰ ਪਾਸ ਕੀਤਾ ਗਿਆ। ਕੰਮਕਾਜ ਦੇ ਲਿਹਾਜ ਨਾਲ ਇਹ ਸੈਸ਼ਨ 104 ਫੀਸਦੀ ਲਾਹੇਵੰਦ ਰਿਹਾ। ਸੈਸ਼ਨ ਦੌਰਾਨ ਕੁੱਲ 35 ਬੈਠਕਾਂ ਹੋਈਆ, ਜੋ ਪਿਛਲੇ 14 ਸਾਲਾਂ ਦੌਰਾਨ ਸਭ ਤੋਂ ਵੱਧ ਹਨ। ਇਸ ਤੋਂ ਪਹਿਲਾਂ 2005 'ਚ 204 ਵੇਂ ਸੈਂਸ਼ਨ ਦੌਰਾਨ 38 ਬੈਠਕਾਂ ਦਾ ਰਿਕਾਰਡ ਦਰਜ ਕੀਤਾ ਗਿਆ।

ਸੈਸ਼ਨ ਦੌਰਾਨ ਹੰਗਾਮੇ ਦੇ ਚੱਲਦਿਆਂ 19 ਘੰਟੇ 12 ਮਿੰਟ ਦਾ ਨੁਕਸਾਨ ਹੋਇਆ ਪਰ ਸਦਨ ਨੇ ਨਿਰਧਾਰਿਤ ਸਮੇਂ ਤੋਂ 28 ਘੰਟੇ ਤੋਂ ਜ਼ਿਆਦਾ ਸਮਾਂ ਬੈਠ ਕੇ ਕੰਮਕਾਜ ਕੀਤਾ ਅਤੇ ਨੁਕਸਾਨ ਦੀ ਭਰਪਾਈ ਕੀਤੀ। ਉਪਰਲੇ ਸਦਨ ਨੂੰ ਅਨਿਸ਼ਚਿਤ ਸਮੇਂ ਲਈ ਮੁਲਤਵੀ ਕਰਨ ਤੋਂ ਪਹਿਲਾਂ ਆਪਣੇ ਰਵਾਇਤੀ ਸੰਬੋਧਨ 'ਚ ਸਭਾਪਤੀ ਐੱਮ. ਵੈਂਕਿਊ ਨਾਇਡੂ ਨੇ ਇਸ ਸੈਸ਼ਨ 'ਚ ਹੋਏ ਕੰਮਕਾਜ ਦੇ ਲਿਹਾਜ ਤੋਂ ਇਸ ''ਬੇਹੱਦ ਲਾਹੇਵੰਦ' ਸੈਸ਼ਨ ਦੱਸਿਆ। 17ਵੀਂ ਲੋਕ ਸਭਾ ਚੋਣਾਂ ਤੋਂ ਬਾਅਦ ਰਾਜ ਸਭਾ ਦਾ ਇਹ ਪਹਿਲਾਂ ਸੈਸ਼ਨ ਸੀ ਅਤੇ ਇਸ ਦੀ ਸ਼ੁਰੂਆਤ ਦੋਵਾਂ ਸਦਨਾਂ ਦੀਆਂ ਸੰਯੁਕਤ ਬੈਠਕਾਂ 'ਚ ਰਾਸ਼ਟਰਪਤੀ ਸੰਬੋਧਨ ਦੇ ਨਾਲ ਹੋਈ। ਸੈਸ਼ਨ ਦੌਰਾਨ 2019-20 ਦਾ ਆਮ ਬਜਟ, ਰਾਸ਼ਟਰਪਤੀ ਭਾਸ਼ਣ ਦੇ ਧੰਨਵਾਦ ਪ੍ਰਸਤਾਵ, ਤਿੰਨ ਤਲਾਕ ਬਿੱਲ, ਆਰ.ਟੀ.ਆਈ ਕਾਨੂੰਨ 'ਚ ਸੰਬੋਧਨ ਸੰਬੰਧੀ ਬਿੱਲ, ਅਨੁਛੇਦ 370 ਦੀ ਜ਼ਿਆਦਾਤਰ ਧਾਰਾਵਾਂ ਨੂੰ ਸਮਾਪਤ ਕਰਨ ਸੰਬੰਧੀ ਸੰਕਲਪ, ਜੰਮੂ-ਕਸ਼ਮੀਪ ਪੁਨਰ ਗਠਨ ਬਿੱਲ, ਮੋਟਰ ਵਾਹਨ ਸੋਧ ਬਿੱਲ, ਰਾਸ਼ਟਰੀ ਮੈਡੀਕਲ ਕਮਿਸ਼ਨ ਬਿੱਲ, ਪੋਕਸੋ ਸੋਧ ਬਿੱਲ, ਰਾਸ਼ਟਰੀ ਡਿਜ਼ਾਈਨ ਸੰਸਥਾਨ ਸੋਧ ਬਿੱਲ ਸਮੇਤ ਕੁੱਲ 32 ਬਿੱਲ ਪਾਸ ਕੀਤਾ ਗਏ। ਸਭਾਪਤੀ ਨਾਇਡੂ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਿਰ ਕੀਤੀ ਹੈ ਕਿ ਪਿਛਲੇ ਕੁਝ ਸੈਸ਼ਨਾਂ ਦੌਰਾਨ ਉਪਰਲੇ ਸਦਨ 'ਚ ਦਖਲਅੰਦਾਜ਼ੀ ਕਾਰਨ ਜੋ ਤਸਵੀਰ ਬਣੀ ਸੀ, ਉਸ ਇਸ ਵਾਰ ਸਦਨ ਦੇ ਸਾਰੇ ਵਰਗਾਂ ਵੱਲੋਂ ਮਿਲ ਕੇ ਸਮੂਹਿਕ ਰੂਪ ਨਾਲ ਬਦਲ ਦਿੱਤਾ।

ਸੈਸ਼ਨ ਦੌਰਾਨ ਸਦਨ 'ਚ ਧਿਆਨ ਦਿਵਾਊ ਪ੍ਰਸਤਾਵ, ਛੋਟੇ ਮਿਆਦ ਵਾਲੀ ਚਰਤਾ ਅਤੇ ਅੱਧੇ ਘੰਟੇ ਦੀ ਚਰਚਾ ਦੇ ਰਾਹੀਂ 38 ਲੋਕ ਮਹੱਤਵ ਦੇ ਵਿਸ਼ਿਆਂ 'ਤੇ ਚਰਚਾ ਹੋਈ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ 2002 'ਚ 197 ਸੈਸ਼ਨ ਦੌਰਾਨ 35 ਬਿੱਲ ਪਾਸ ਕੀਤੇ ਗਏ ਸੀ। ਪਿਛਲੇ 41 ਸਾਲਾ 'ਚ ਇਹ ਸੈਸ਼ਨ ਪੰਜਵਾ ਸਭ ਤੋਂ ਬਿਹਤਰੀਨ ਸੈਸ਼ਨ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੰਮਕਾਜ਼ ਦੇ ਪੱਖੋ ਇਹ ਸੈਸ਼ਨ 104.92 ਫੀਸਦੀ ਲਾਹੇਵੰਦ ਰਿਹਾ ਹੈ। ਇਹ 2014 ਤੋਂ ਬਾਅਦ ਪਿਛਲੇ ਪੰਜ ਸਾਲਾਂ 'ਚ ਸਭ ਤੋਂ ਬਿਹਤਰੀਨ ਅੰਕੜਾ ਹੈ। ਸਭਾਪਤੀ ਨੇ ਸੈਸ਼ਨ ਦੇ ਲੰਬਾ ਹੋਣ ਨੂੰ ਲੈ ਕੇ ਵੱਖ-ਵੱਖ ਤਰਾਂ ਦੀਆਂ ਸਲਾਹਾਂ ਵੀ ਪ੍ਰਗਟ ਕੀਤੀਆਂ। 

ਸਿਫਰਕਾਲ ਦੇ ਲਿਹਾਜ ਤੋਂ ਵੀ ਇਹ ਸੈਸ਼ਨ ਪਿਛਲੇ 20 ਸਾਲਾਂ ਦੇ 63 ਸੈਸ਼ਨਾਂ 'ਚੋਂ ਸਭ ਤੋਂ ਬਿਹਤਰੀਨ ਰਿਹਾ ਅਤੇ ਇਸ ਦੌਰਾਨ 326 ਲੋਕ ਮਹੱਤਵ ਦੇ ਮੁੱਦੇ ਵੀ ਚੁੱਕੇ ਗਏ। ਵਿਸ਼ੇਸ਼ ਜ਼ਿਕਰ ਰਾਹੀਂ 194 ਮੁੱਦੇ ਚੁੱਕੇ ਗਏ ਜੋ ਪਿਛਲੇ ਚਾਰ ਸਾਲਾਂ ਦੇ 12 ਸੈਸ਼ਨਾਂ 'ਚ ਸਭ ਤੋਂ ਵੱਧ ਹਨ। ਸਭਾਪਤੀ ਨੇ ਸਿਫਰਕਾਲ 'ਚ ਚੁੱਕੇ ਜਾਣ ਵਾਲੇ ਮੁੱਦਿਆਂ ਨੂੰ ਬਹੁਤ ਹੀ ਮਹੱਤਵਪੂਰਨ ਦੱਸਦੇ ਹੋਏ ਕਿਹਾ ਕਿ ਜੇਕਰ ਪਹਿਲਾਂ ਦੀ ਤਰ੍ਹਾਂ ਸਦਨ 'ਚ ਰੁਕਾਵਟਾਂ ਪੈਦਾ ਹੁੰਦੀਆਂ ਤਾਂ ਇਨ੍ਹਾਂ ਨੂੰ ਮੁੱਦਿਆਂ ਨੂੰ ਚੁੱਕਣਾ ਸੰਭਵ ਨਹੀਂ ਹੋ ਸਕਦਾ। ਉਨ੍ਹਾਂ ਨੇ ਉਮੀਦ ਜਤਾਈ, ''ਇਸ ਲਈ ਹੁਣ ਸਾਨੂੰ ਰੁਕਾਵਟਾਂ ਵੱਲ ਨਹੀਂ ਜਾਣਾ, ਸਾਨੂੰ ਇਸ ਸੈਸ਼ਨ ਦੀ ਇਸ ਨਵੀਂ ਸਥਿਤੀ ਨੂੰ ਕਾਇਮ ਰੱਖਣਾ ਚਾਹੀਦਾ ਹੈ।'' ਉਨ੍ਹਾਂ ਨੇ ਤਿੰਨ ਤਲਾਕ ਸੰਬੰਧੀ ਮੁਸਲਿਮ ਮਹਿਲਾ (ਵਿਆਹਾਂ ਦੇ ਅਧਿਕਾਰਾਂ ਦੀ ਸੁਰੱਖਿਆ) ਬਿੱਲ 2019 ਅਤੇ ਜੰਮੂ-ਕਸ਼ਮੀਰ ਪੁਨਰਗਠਨ ਬਿੱਲ ਨੂੰ ''ਇਤਿਹਾਸਿਕ'' ਦੱਸਦੇ ਹੋਏ ਕਿਹਾ, ''ਇਨ੍ਹਾਂ ਦੋਵਾਂ ਬਿੱਲਾਂ ਨੇ ਵਿਰਾਸਤ ਦੇ ਮੁੱਦਿਆਂ ਦਾ ਹੱਲ ਕਰਨ ਦਾ ਯਤਨ ਕੀਤਾ। ਸਭਾਪਤੀ ਨੇ ਇਸ ਸੈਸ਼ਨ ਦਾ ਕਵਰੇਜ ਕਰਨ ਲਈ ਪੱਤਰਕਾਰਾਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਸੈਸ਼ਨ ਦੌਰਾਨ ਜਿੱਥੇ ਕਈ ਮੈਂਬਰਾਂ ਨੇ ਉਪਰਲੇ ਸਦਨ ਦੀ ਸਹੁੰ ਚੁੱਕੀ ਉੱਥੇ ਸਪਾ ਅਤੇ ਕਾਂਗਰਸ ਦੇ ਕਈ ਮੈਂਬਰਾਂ ਨੇ ਅਸਤੀਫਾ ਵੀ ਦਿੱਤਾ।

Iqbalkaur

This news is Content Editor Iqbalkaur