ਲੱਦਾਖ ਦੇ MP ਨੇ ਟਵੀਟ ਕਰ ਦਿੱਤੀ ਜਾਣਕਾਰੀ, ਕਿਹਾ- ਇਰਾਨ ਤੋਂ ਲਿਆਂਦੇ 231 ਸ਼ਰਧਾਲੂ ਪੁੱਜੇ ਲੇਹ

04/22/2020 5:45:59 PM

ਲੇਹ— ਲੱਦਾਖ ਦੇ ਭਾਜਪਾ ਸੰਸਦ ਮੈਂਬਰ ਜਮਯਾਂਗ ਨਾਮਗਯਾਲ ਨੇ ਬੁੱਧਵਾਰ ਭਾਵ ਅੱਜ ਕਿਹਾ ਕਿ ਲੱਦਾਖ ਦੇ 231 ਸ਼ਰਧਾਲੂ ਜੋ ਕਿ ਇਰਾਨ ਤੋਂ ਕੱਢ ਕੇ ਲਿਆਂਦੇ ਗਏ ਸਨ। ਇਹ ਸਾਰੇ ਸ਼ਰਧਾਲੂ ਕੁਆਰੰਟੀਨ ਦਾ ਸਮਾਂ ਪੂਰਾ ਹੋਣ ਤੋਂ ਬਾਅਦ ਲੇਹ ਪਹੁੰਚ ਗਏ ਹਨ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਕਹਿਰ ਦਰਮਿਆਨ ਇਨ੍ਹਾਂ ਸ਼ਰਧਾਲੂਆਂ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਇਰਾਨ ਤੋਂ ਜੋਧਪੁਰ ਲਿਆਂਦਾ ਗਿਆ ਸੀ।


ਜਮਯਾਂਗ ਨੇ ਟਵਿੱਟਰ 'ਤੇ ਟਵੀਟ ਕਰਦਿਆਂ ਲਿਖਿਆ ਕਿ ਇਰਾਨ ਤੋਂ ਲਿਆਂਦੇ ਗਏ 231 ਸ਼ਰਧਾਲੂਆਂ ਨੂੰ ਜੋਧਪੁਰ 'ਚ ਠਹਿਰੇ ਸਨ। ਇਨ੍ਹਾਂ ਸਾਰੇ ਸ਼ਰਧਾਲੂ ਨੂੰ ਜੋਧਪੁਰ ਤੋਂ ਰਵਾਨਾ ਕੀਤਾ ਗਿਆ, ਜੋ ਕਿ ਭਾਰਤੀ ਹਵਾਈ ਫੌਜ ਦੀ ਉਡਾਣ ਰਾਹੀਂ ਲੇਹ ਪੁੱਜੇ ਅਤੇ ਸਾਰਿਆਂ ਦਾ ਲੇਹ ਹਵਾਈ ਅੱਡੇ 'ਤੇ ਸਕ੍ਰੀਨਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰਿਆਂ ਨੂੰ ਲੱਦਾਖ 'ਚ ਕੁਆਰੰਟਾਈਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਤੀਸ਼ੀਲ ਲੀਡਰਸ਼ਿਪ ਲਈ ਵਿਸ਼ੇਸ਼ ਤੌਰ 'ਤੇ ਮੇਰਾ ਧੰਨਵਾਦ।

ਓਧਰ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਮੁਤਾਬਕ ਹੁਣ ਤੱਕ ਲੱਦਾਖ 'ਚ 18 ਕੋਰੋਨਾ ਵਾਇਰਸ ਦੇ ਕੇਸਾਂ ਦੀ ਸੂਚੀ ਹੈ। ਜੇਕਰ ਪੂਰੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਪਿਛਲੇ 24 ਘੰਟਿਆਂ ਵਿਚ 1,383 ਨਵੇਂ ਕੇਸ ਅਤੇ 50 ਲੋਕਾਂ ਦੀ ਮੌਤ ਹੋਈ ਹੈ। ਭਾਰਤ ਵਿਚ ਕੁੱਲ ਪਾਜ਼ੀਟਿਵ ਕੇਸਾਂ ਦੀ ਗਿਣਤੀ 19,984 ਹੈ ਅਤੇ 640 ਲੋਕਾਂ ਦੀ ਮੌਤ ਹੋ ਚੁੱਕੀ ਹੈ।

Tanu

This news is Content Editor Tanu