ਉੱਤਰਾਖੰਡ ਦੇ ਸੈਰ-ਸਪਾਟਾ ਮੰਤਰੀ ਸੱਤਪਾਲ ਮਹਾਰਾਜ ਦੇ ਪਰਿਵਾਰ ਸਮੇਤ 22 ਕੋਰੋਨਾ ਪਾਜ਼ੇਟਿਵ

06/01/2020 12:45:33 AM

ਦੇਹਰਾਦੂਨ (ਬਿਊਰੋ) : ਉੱਤਰਾਖੰਡ ਦੇ ਕੈਬਨਿਟ ਮੰਤਰੀ ਅਤੇ ਅਧਿਤਾਤਮਿਕ ਗੁਰੂ ਸੱਤਪਾਲ ਮਹਾਰਾਜ, ਉਨ੍ਹਾਂ ਦੇ 2 ਬੇਟੇ ਅਤੇ ਦੋਵੇਂ ਨੂੰਹਾਂ ਐਤਵਾਰ ਨੂੰ ਕੋਰੋਨਾ ਪਾਜ਼ੇਟਿਵ ਪਾਈਆਂ ਗਈਆਂ। ਇਸ ਤੋਂ ਪਹਿਲਾਂ ਸ਼ਨੀਵਾਰ ਸ਼ਾਮ ਉਨ੍ਹਾਂ ਦੀ ਪਤਨੀ ਅਤੇ ਉੱਤਰਾਖੰਡ ਦਾ ਸਾਬਕਾ ਮੰਤਰੀ ਅਮਿ੍ਰਤਾ ਰਾਵਤ ਦੇ ਕੋਰੋਨਾ ਵਾਰਿਸ ਹੋਣ ਦੀ ਪੁਸ਼ਟੀ ਹੋਈ ਸੀ। ਮਹਾਰਾਜ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਦੇ ਸਾਰੇ 6 ਮੈਂਬਰ ਰਿਸ਼ੀਕੇਸ਼ ਏਮਜ਼ ’ਚ ਦਾਖਲ ਕਰਵਾ ਦਿੱਤੇ ਗਏ ਹਨ। ਇਸ ਤੋਂ ਇਲਾਵਾ ਮਹਾਰਾਜ ਦੇ ਸਟਾਫ ਦੇ 17 ਲੋਕਾਂ ’ਚ ਕੋਰੋਨਾ ਪਾਜ਼ੇਵਿਟ ਮਿਲੇ ਹੈ। ਇਨ੍ਹਾਂ ਸਾਰਿਆਂ ਨੂੰ ਦੂਨ ਹਸਪਤਾਲ ’ਚ ਦਾਖਲ ਕਰਵਾ ਦਿੱਤਾ ਗਿਆ ਹੈ। ਮਹਾਰਾਜ ਨੇ 29 ਮਈ ਨੂੰ ਮੁੱਖ ਮੰਤਰੀ ਦੀ ਪ੍ਰਧਾਨਗੀ ’ਚ ਹੋਈ ਕੈਬਨਿਟ ਦੀ ਬੈਠਕ ’ਚ ਹਿੱਸਾ ਲਿਆ ਸੀ। ਹੁਣ ਮੁੱਖ ਮੰਤਰੀ ਸਮੇਤ ਕੈਬਨਿਟ ਮੰਤਰੀ ਸੁਬੋਧ ਉਨੀਅਲ, ਹਰਕ ਸਿੰਘ ਰਾਵਤ, ਮਦਨ ਕੌਸ਼ਿਕ ਅਤੇ ਚੀਫ ਸੈ¬ਕ੍ਰੇਟਰੀ ਸਮੇਤ ਕਈ ਅਧਿਕਾਰੀਆਂ ਲਈ ਖਤਰਾ ਪੈਦਾ ਹੋ ਗਿਆ। ਉੱਤਰਾਖੰਡ ਦੇ ਸ਼ਹਿਰੀ ਵਿਾਕਸ ਮੰਤਰੀ ਅਤੇ ਸਰਕਾਰੀ ਬੁਲਾਰਾ ਮਦਨ ਕੌਸ਼ਿਕ ਨੇ ਕਿਹਾ ਕਿ ਨਿਯਮ ਮੁਤਾਬਕ ਸਾਰਿਆਂ ਨੂੰ ਕੁਰਾਨੰਟੀਨ ਕੀਤਾ ਜਾਵੇਗਾ। ਸਾਰਿਆਂ ਦੇ ਸੈਂਪਲ ਲਏ ਜਾ ਰਹੇ ਹਨ।

ਬੀਤੇ ਸ਼ੁੱਕਰਵਾਰ ਨੂੰ ਹੋਈ ਕੈਬਨਿਟ ਬੈਠਕ ’ਚ ਮਹਾਰਾਜ ਵੀ ਮੌਜੂਦ ਸਨ। ਬੈਠਕ ਦੀ ਪ੍ਰਧਾਨਗੀ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਕੀਤੀ ਸੀ। ਕੈਬਨਿਟ ਤੋਂ ਬਾਅਦ ਸੱਪਤਾਲ ਮਹਾਰਾਜ ਦੀ ਸੈਰ-ਸਪਾਟਾ ਵਿਭਾਗ ਨਾਲ ਸਬੰਧਿਤ ਅਧਿਕਾਰੀਆਂ ਦੀ ਬੈਠਕ ਹੋਈ ਜਿਸ ’ਚ ਕਈ ਅਧਿਕਾਰੀ ਮੌਜੂਦ ਰਹੇ। ਇਨ੍ਹਾਂ ਅਧਿਕਾਰੀਆਂ ਦਾ ਵੀ ਕੁਆਰੰਟੀਨ ਹੋਣਾ ਤੈਅ ਮੰਨਿਆ ਜਾ ਰਿਹਾ ਹੈ। ਸੱਤਪਾਲ ਮਹਾਰਾਜ ਦੀ ਇਕ ਨਿੱਜੀ ਰਿਹਾਇਸ਼ ਦੇਹਰਾਦੂਨ ਦੇ ਡਾਲਨਵਾਲਾ ਖੇਤਰ ’ਚ ਹੈ। ਮਹਾਰਾਜ ਆਪਣੇ ਪਰਿਵਾਰ ਨਾਲ ਉੱਥੇ ਰਹਿੰਦੇ ਹਨ। 20 ਮਈ ਨੂੰ ਉਨ੍ਹਾਂ ਦੇ ਇਥੇ 3 ਲੋਕ ਆਏ ਸਨ। ਤਿੰਨਾਂ ਨੂੰ ਕੁਆਰੰਟੀਨ ਕਰ ਰਿਹਾਇਸ਼ ਦਾ ਇਕ ਹਿੱਸਾ ਕੁਆਰੰਟੀਨ ਐਲਾਨ ਕੀਤਾ ਗਿਆ ਸੀ। 20 ਮਈ ਨੂੰ ਹੋਮ ਕੁਆਰੰਟੀਨ ਕਰ 26 ਮਈ ਨੂੰ ਪਰਚਾ ਲੱਗਾ ਦਿੱਤਾ ਗਿਆ ਸੀ। ਇਸ ਮੁੱਦੇ ਨੂੰ ਸਿਰਫ ‘ਜਗ ਬਾਣੀ’ ਨੇ ਹੀ ਚੁੱਕਿਆ ਸੀ। ਉਨ੍ਹਾਂ ਦੇ ਦਫਤਰ ਨੂੰ ਸੁਭਾਸ਼ ਰੋਡ ਸਥਿਤ ਸਰਕਾਰੀ ਰਿਹਾਇਸ਼ ’ਤੇ ਸ਼ਿਫਟ ਕਰ ਦਿੱਤਾ ਗਿਆ ਸੀ। ਘਰ ਵਾਲੇ ਖੇਤਰ ਨੂੰ ਕੰਟੇਨਮੈਂਟ ਜ਼ੋਨ ਐਲਾਨ ਕਰ ਦਿੱਤਾ ਗਿਆ ਹੈ।

Karan Kumar

This news is Content Editor Karan Kumar