ਚਿੰਤਾਜਨਕ: 2025 ਤੱਕ ਪੁਰਸ਼ਾਂ ਦੇ ਮੁਕਾਬਲੇ ਜਨਾਨੀਆਂ ''ਚ ਵਧੇਰੇ ਹੋਣਗੇ ''ਕੈਂਸਰ'' ਦੇ ਕੇਸ

08/20/2020 12:37:31 PM

ਨਵੀਂ ਦਿੱਲੀ— ਦੇਸ਼ ਵਿਚ ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਜਾਰੀ ਹੈ। ਜਿੱਥੇ ਇਕ ਪਾਸੇ ਇਸ ਜਾਨਲੇਵਾ ਬੀਮਾਰੀ ਨੇ ਲੋਕਾਂ ਲਈ ਵੱਡੀ ਮੁਸੀਬਤ ਖੜ੍ਹੀ ਕੀਤੀ ਹੈ। ਉੱਥੇ ਹੀ ਦੇਸ਼ ਵਿਚ ਇਸ ਸਾਲ ਕੈਂਸਰ ਦੇ ਕੇਸਾਂ ਵਿਚ ਵੀ ਵਾਧਾ ਹੋ ਸਕਦਾ ਹੈ। ਇਸ ਸਾਲ ਦੇਸ਼ ਵਿਚ ਕੈਂਸਰ ਦੇ ਕੇਸ 13.9 ਲੱਖ ਰਹਿਣ ਦਾ ਅਨੁਮਾਨ ਹੈ, ਜੋ ਕਿ 2025 'ਚ ਵੱਧ ਕੇ 15.9 ਲੱਖ ਤੱਕ ਪਹੁੰਚ ਸਕਦੇ ਹਨ। ਕੈਂਸਰ ਮਰੀਜ਼ਾਂ ਦੀ ਗਿਣਤੀ ਪੁਰਸ਼ਾਂ ਦੇ ਮੁਕਾਬਲੇ ਜਨਾਨੀਆਂ ਦੀ ਵੱਧ ਹੋ ਸਕਦੀ ਹੈ, ਜੋ ਕਿ ਇਕ ਚਿੰਤਾ ਦੀ ਗੱਲ ਹੈ। ਨੈਸ਼ਨਲ ਕੈਂਸਰ ਰਜਿਸਟਰੀ ਪ੍ਰੋਗਰਾਮ ਰਿਪੋਰਟ 2020 ਮੁਤਾਬਕ ਅਗਲੇ 5 ਸਾਲਾਂ 'ਚ ਜਨਾਨੀਆਂ 'ਚ ਸਭ ਤੋਂ ਵਧੇਰੇ 2,38,908 ਕੇਸ ਛਾਤੀ ਕੈਂਸਰ ਦੇ ਹੋ ਸਕਦੇ ਹਨ। ਇਸ ਤੋਂ ਬਾਅਦ ਫ਼ੇਫੜਿਆਂ ਦਾ ਕੈਂਸਰ ਅਤੇ ਮੂੰਹ ਦਾ ਕੈਂਸਰ ਕੇਸ ਹੋਣ ਦਾ ਅਨੁਮਾਨ ਹੈ।

ਓਧਰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਅਤੇ ਬੈਂਗਲੁਰੂ ਸਥਿਤ ਰਾਸ਼ਟਰੀ ਰੋਗ ਸੂਚਨਾ ਅਤੇ ਖੋਜ ਕੇਂਦਰ (ਐੱਨ. ਸੀ. ਡੀ. ਆਈ. ਆਰ.) ਦੀ ਰਿਪੋਰਟ ਮੁਤਾਬਕ 2020 ਵਿਚ ਪੁਰਸ਼ਾਂ 'ਚ ਕੈਂਸਰ ਦੇ ਕੇਸ 6,79,421 ਹੋ ਸਕਦੇ ਹਨ। ਜਦਕਿ 2025 'ਚ ਇਨ੍ਹਾਂ ਦੀ ਗਿਣਤੀ 7,63,575 ਪਹੁੰਚ ਸਕਦੀ ਹੈ। ਉੱਥੇ ਹੀ ਜੇਕਰ ਗੱਲ ਜਨਾਨੀਆਂ ਦੀ ਕੀਤੀ ਜਾਵੇ ਤਾਂ ਇਸ ਸਾਲ 7,12,758 ਅਤੇ 2025 'ਚ 8,06,218 ਕੇਸ ਪਹੁੰਚਣ ਦਾ ਅਨੁਮਾਨ ਹੈ। 

ਇੱਥੇ ਕੈਂਸਰ ਦੇ ਸਭ ਤੋਂ ਜ਼ਿਆਦਾ ਕੇਸ—

ਆਈ. ਸੀ. ਐੱਮ. ਆਰ. ਮੁਤਾਬਕ ਇਹ ਅੰਕੜੇ ਆਬਾਦੀ ਆਧਾਰਿਤ ਕੈਂਸਰ ਰਜਿਸਟਰੀ ਅਤੇ 58 ਹਸਪਤਾਲ ਅਧਾਰਿਤ ਕੈਂਸਰ ਰਜਿਸਟਰੀ ਤੋਂ ਇਕੱਠੇ ਕੀਤੇ ਗਏ ਹਨ। ਇਸ ਮੁਤਾਬਕ ਪੁਰਸ਼ਾਂ ਦੀ ਪ੍ਰਤੀ ਇਕ ਲੱਖ ਆਬਾਦੀ ਦੇ ਆਧਾਰ 'ਤੇ ਕੈਂਸਰ ਦੇ ਸਭ ਤੋਂ ਜ਼ਿਆਦਾ ਕੇਸ ਆਈਜ਼ੋਲ ਜ਼ਿਲ੍ਹੇ ਵਿਚ ਹਨ, ਜਿੱਥੇ 269.4 ਫੀਸਦੀ ਦੀ ਦਰ ਨਾਲ ਕੇਸ ਪਾਏ ਗਏ। ਉੱਥੇ ਹੀ ਜਨਾਨੀਆਂ ਦੀ ਪ੍ਰਤੀ ਇਕ ਲੱਖ ਦੀ ਆਬਾਦੀ ਦੇ ਆਧਾਰ 'ਤੇ ਕੈਂਸਰ ਦੇ ਸਭ ਤੋਂ ਜ਼ਿਆਦਾ ਕੇਸਾਂ ਦੀ ਦਰ 219.8 ਹੈ, ਜੋ ਕਿ ਅਰੁਣਾਚਲ ਪ੍ਰਦੇਸ਼ ਦੇ ਪਾਪੁਮਪਾਰੇ ਜ਼ਿਲ੍ਹੇ 'ਚ ਪਾਈ ਗਈ ਹੈ।


Tanu

Content Editor

Related News