2010 ਤੋਂ 2019 ਰਿਹਾ ਧਰਤੀ ਦਾ ਸਭ ਤੋਂ ਗਰਮ ਦਹਾਕਾ

01/08/2020 5:38:04 PM

ਨਵੀਂ ਦਿੱਲੀ— ਧਰਤੀ ਦੇ ਤਾਪਮਾਨ 'ਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ, ਇਸ ਗੱਲ ਦਾ ਉਦਾਹਰਣ ਹੈ 2010 ਤੋਂ 2019 ਦਾ ਦਹਾਕਾ। ਜੀ ਹਾਂ, 2010 ਤੋਂ 2019 ਧਰਤੀ ਸਭ ਤੋਂ ਗਰਮ ਦਹਾਕਾ ਰਿਹਾ। ਵਧ ਰਹੇ ਗਲੋਬਲ ਤਾਪਮਾਨ ਕਾਰਨ ਭਾਰਤ 'ਚ ਵੀ ਗਰਮੀ ਵਧ ਰਹੀ ਹੈ।  ਬੀਤੇ ਕੁਝ ਸਾਲਾਂ ਬਾਅਦ ਸਾਲ 2019 7ਵਾਂ ਸਭ ਤੋਂ ਗਰਮ ਸਾਲ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਸੋਮਵਾਰ ਨੂੰ ਜਾਰੀ ਆਪਣੇ ਬਿਆਨ 'ਚ ਇਹ ਜਾਣਕਾਰੀ ਦਿੱਤੀ। ਸਾਲ 2019 ਲਈ ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਇਸ ਸਾਲ ਬਿਹਾਰ ਸੂਬੇ ਨੇ ਮੌਸਮ ਦੀ ਸਭ ਤੋਂ ਬੁਰੀ ਮਾਰ ਝੱਲੀ। ਹਾਲਾਂਕਿ ਸਾਲ 2019 ਸਭ ਤੋਂ ਗਰਮ, ਸਭ ਤੋਂ ਜ਼ਿਆਦਾ ਬਾਰਿਸ਼ ਅਤੇ ਸਭ ਤੋਂ ਜ਼ਿਆਦਾ ਹਨੇਰੀ-ਤੂਫਾਨ ਇਨ੍ਹਾਂ ਤਿੰਨਾਂ ਗੱਲਾਂ ਕਰ ਕੇ ਜਾਣਿਆ ਜਾਵੇਗਾ। ਇਸ ਦੇ ਨਾਲ ਹੀ ਹੱਡ ਕੰਬਾਅ ਦੇਣ ਵਾਲੀ ਠੰਡ ਲਈ ਵੀ ਇਹ ਸਾਲ ਯਾਦ ਰੱਖਿਆ ਜਾਵੇਗਾ। ਦਸੰਬਰ ਮਹੀਨੇ 'ਚ ਠੰਡ ਨੇ ਕਈ ਸਾਲ ਪੁਰਾਣੇ ਰਿਕਾਰਡ ਟੁੱਟੇ। 

ਮੌਸਮ ਵਿਭਾਗ ਮੁਤਾਬਕ ਗਲੋਬਲ ਵਾਰਮਿੰਗ ਦਾ ਵੀ ਭਾਰਤ 'ਤੇ ਅਸਰ ਪਿਆ। ਸਾਲ 2016 ਦਾ ਸਭ ਤੋਂ ਗਰਮ ਰਿਕਾਰਡ ਸੀ, ਜਦੋਂ ਔਸਤਨ ਤਾਪਮਾਨ 0.71 ਡਿਗਰੀ ਸੈਲਸੀਅਸ ਤੋਂ ਵਧ ਸੀ। ਪ੍ਰੀ-ਮਾਨਸੂਨ ਅਤੇ ਮਾਨਸੂਨ ਦੇ ਮੌਸਮ ਵਿਚ ਤਾਪਮਾਨ 'ਚ 0.39 ਡਿਗਰੀ ਸੈਲਸੀਅਸ ਤੋਂ ਵੱਧ ਅਤੇ 0.58 ਡਿਗਰੀ ਸੈਲਸੀਅਸ ਤੋਂ ਵਧ ਰਿਹਾ, ਜਿਸ ਦੀ ਵਜ੍ਹਾ ਤੋਂ ਗਰਮੀ ਵਧ ਰਹੀ। ਵਿਸ਼ਵ ਮੌਸਮ ਸੰਗਠਨ ਮੁਤਾਬਕ ਗਲੋਬਲ ਪੱਧਰ 'ਤੇ ਔਸਤ ਤਾਪਮਾਨ 2019 (ਜਨਵਰੀ-ਅਕਤੂਬਰ) ਦੌਰਾਨ 1 ਡਿਗਰੀ ਸੈਲਸੀਅਸ ਵਧ ਸੀ। ਇਸ ਤੋਂ ਪਹਿਲਾਂ 2009 ਤੋਂ ਲੈ ਕੇ 2018 ਨੂੰ ਸਭ ਤੋਂ ਗਰਮ ਦਹਾਕਾ ਦੱਸਿਆ ਗਿਆ ਸੀ।


Tanu

Content Editor

Related News