ਜੰਮੂ-ਕਸ਼ਮੀਰ : ਕੁਪਵਾੜਾ ''ਚ ਰਹੱਸਮਈ ਬੀਮਾਰੀ ਨਾਲ 200 ਜਾਨਵਰਾਂ ਦੀ ਮੌਤ

02/03/2020 1:15:36 PM

ਬਾਰਾਮੂਲਾ (ਵਾਰਤਾ)— ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ ਦੇ ਬਾਹਰੀ ਇਲਾਕਿਆਂ ਵਿਚ ਰਹੱਸਮਈ ਬੀਮਾਰੀ ਕਾਰਨ ਕਰੀਬ 200 ਜਾਨਵਰਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ 'ਚੋਂ ਜ਼ਿਆਦਾਤਰ ਗਾਂਵਾਂ ਹਨ। ਅਧਿਕਾਰਤ ਸੂਤਰਾਂ ਨੇ ਸੋਮਵਾਰ ਭਾਵ ਅੱਜ ਦੱਸਿਆ ਕਿ ਪਿਛਲੇ ਕੁਝ ਦਿਨਾਂ 'ਚ ਰਹੱਸਮਈ ਬੀਮਾਰੀ ਕਾਰਨ ਸੈਂਕੜੇ ਜਾਨਵਰ ਬੀਮਾਰ ਹੋ ਗਏ ਹਨ, ਜਿਨ੍ਹਾਂ 'ਚ ਜ਼ਿਆਦਾਤਰ ਗਾਂਵਾਂ ਹਨ। ਇਸ ਰਹੱਸਮਈ ਬੀਮਾਰ ਕਾਰਨ ਹੁਣ ਤਕ 200 ਜਾਨਵਰਾਂ ਦੀ ਮੌਤ ਵੀ ਹੋ ਗਈ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਨੇ ਪ੍ਰਭਾਵਿਤ ਪਿੰਡਾਂ 'ਚ ਟੀਮਾਂ ਨੂੰ ਭੇਜਿਆ ਹੈ ਅਤੇ ਜਾਨਵਰਾਂ ਦੀ ਮੌਤ ਦਾ ਕਾਰਨ ਕਿਸਾਨਾਂ ਵਲੋਂ ਜਾਨਵਰਾਂ ਦਾ ਟੀਕਾ ਨਾ ਲਾਇਆ ਜਾਣਾ ਮੰਨਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਾਨਵਰਾਂ ਦੀ ਮੌਤ ਦਾ ਸਹੀ ਕਾਰਨ ਹਾਲਾਂਕਿ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇੱਥੇ ਦੱਸ ਦੇਈਏ ਕਿ ਚੀਨ 'ਚ ਇਸ ਸਮੇਂ ਕੋਰੋਨਾ ਵਾਇਰਸ ਦਾ ਕਹਿਰ ਹੈ, ਜਿੱਥੇ ਹੁਣ ਤਕ 361 ਲੋਕਾਂ ਦੀ ਮੌਤ ਹੋ ਚੁੱਕੀ ਹੈ, ਉੱਥੇ ਹੀ ਹੁਣ ਜੰਮੂ-ਕਸ਼ਮੀਰ 'ਚ 200 ਜਾਨਵਰਾਂ ਦੀ ਮੌਤ ਹੋਣਾ ਦੁੱਖ ਵਾਲੀ ਗੱਲ ਹੈ।


Tanu

Content Editor

Related News