ਦੇਸ਼ ’ਚ 20 ਲੱਖ ਬੱਚੇ ਸੜਕਾਂ ’ਤੇ ਜੀਅ ਰਹੇ, 20 ਹਜ਼ਾਰ ਦੀ ਹੋ ਸਕੀ ਪਛਾਣ

03/28/2022 11:02:57 AM

ਨਵੀਂ ਦਿੱਲੀ– ਪੂਰੇ ਭਾਰਤ ਵਿਚ ਸੜਕਾਂ ’ਤੇ ਰਹਿਣ ਵਾਲੇ ਲਗਭਗ 20 ਹਜ਼ਾਰ ਬੱਚਿਆਂ ਦੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਮੁੜ-ਵਸੇਬੇ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਸਮੇਂ ਭਾਰਤ ਵਿਚ 15 ਤੋਂ 20 ਲੱਖ ਬੱਚੇ ਸੜਕਾਂ ’ਤੇ ਜ਼ਿੰਦਗੀ ਬਿਤਾ ਰਹੇ ਹਨ।

ਇਹ ਜਾਣਕਾਰੀ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐੱਨ. ਸੀ. ਪੀ. ਸੀ. ਆਰ.) ਦੇ ਚੇਅਰਮੈਨ ਪ੍ਰਿਯਾਂਕ ਕਾਨੂੰਨਗੋ ਨੇ ਦਿੱਤੀ। ਭਾਰਤ ਵਿਚ ਸੜਕਾਂ ’ਤੇ ਰਹਿ ਰਹੇ ਬੇਘਰੇ ਬੱਚਿਆਂ ਦੀ ਸਥਿਤੀ ’ਤੇ ਗੱਲ ਕਰਦੇ ਹੋਏ ਕਾਨੂੰਨਗੋ ਨੇ ਕਿਹਾ ਕਿ ਸੜਕਾਂ ’ਤੇ ਰਹਿ ਰਹੇ ਬੱਚਿਆਂ ਲਈ ਵੈੱਬ ਪੋਰਟਲ ‘ਬਾਲ ਸਵਰਾਜ ’ ਬਣਾਇਆ ਗਿਆ ਹੈ ਜਿਥੇ ਉਨ੍ਹਾਂ ਦੀ ਜਾਣਕਾਰੀ ਅਪਲੋਡ ਕੀਤੀ ਜਾ ਸਕਦੀ ਹੈ ਅਤੇ ਉਨ੍ਹਾਂ ’ਤੇ ਨਜ਼ਰ ਰੱਖਣ ਦੇ ਨਾਲ ਉਨ੍ਹਾਂ ਦੇ ਮੁੜ-ਵਸੇਬੇ ਲਈ ਕੰਮ ਕੀਤਾ ਜਾ ਸਕਦਾ ਹੈ।

ਉਨ੍ਹਾਂ ਅਫਸੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਸੂਬੇ ਓਨਾ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਨਹੀਂ ਕਰ ਰਹੇ ਹਨ, ਜਿੰਨਾ ਉਨ੍ਹਾਂ ਨੂੰ ਕਰਨਾ ਚਾਹੀਦਾ ਹੈ। ਅਸੀਂ ਛੇਤੀ ਤੋਂ ਛੇਤੀ ਕੰਮ ਕਰਨਾ ਚਾਹੁੰਦੇ ਹਾਂ। ਸੂਬਿਆਂ ’ਤੇ ਇਹ ਕੰਮ ਫੌਰੀ ਕਰਨ ਲਈ ਦਬਾਅ ਪਾਉਣਾ ਚਾਹੀਦਾ ਹੈ। ਮੱਧ ਪ੍ਰਦੇਸ਼ ਅਤੇ ਕੁਝ ਹੋਰ ਖੇਤਰਾਂ ਵਿਚ ਪੱਛਮੀ ਬੰਗਾਲ ਨੇ ਉਨ੍ਹਾਂ ਦੇ ਮੁੜ-ਵਸੇਬੇ ਲਈ ਚੰਗਾ ਕੀਤਾ ਹੈ ਪਰ ਦਿੱਲੀ ਅਤੇ ਮਹਾਰਾਸ਼ਟਰ ਕੁਝ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਦੀ ਸੁਸਤੀ ਕਾਰਨ ਸਿਰਫ 1800 ਬੱਚਿਆਂ ਨੂੰ ਹੀ ਮੁੜ-ਵਸੇਬੇ ਦੀ ਪ੍ਰਕਿਰਿਆ ਵਿਚ ਲਿਆਂਦਾ ਗਿਆ ਹੈ ਜਦਕਿ 2 ਸਾਲ ਪਹਿਲਾਂ ਸਾਨੂੰ ਦੱਸਿਆਾ ਗਿਆ ਸੀ ਕਿ ਦਿੱਲੀ ਦੀਆਂ ਸੜਕਾਂ ’ਤੇ ਲਗਭਗ 73 ਹਜ਼ਾਰ ਬੱਚੇ ਰਹਿ ਰਹੇ ਹਨ।

Rakesh

This news is Content Editor Rakesh