''ਨਾਰੀ ਸ਼ਕਤੀ'' ਨੇ ਬਣਾਇਆ ਭਾਰਤ ਨੂੰ ਪੁਲਾੜ ਵਿਗਿਆਨ ਦੀ ਹਸਤੀ

07/23/2019 1:35:34 PM

ਨਵੀਂ ਦਿੱਲੀ— ਸੋਮਵਾਰ ਯਾਨੀ ਕਿ ਕੱਲ ਦਾ ਦਿਨ ਭਾਰਤ ਲਈ ਬਹੁਤ ਅਹਿਮ ਸੀ। ਚੰਦਰਯਾਨ-2 ਦੀ ਲਾਂਚਿੰਗ ਜ਼ਰੀਏ ਭਾਰਤ ਨੇ ਪੁਲਾੜ 'ਚ ਇਤਿਹਾਸ ਰਚ ਦਿੱਤਾ ਹੈ। ਪੂਰੀ ਦੁਨੀਆ ਦੀਆਂ ਨਜ਼ਰਾਂ ਦੇਸ਼ ਦੇ ਇਸ ਮਿਸ਼ਨ 'ਤੇ ਹਨ ਪਰ ਅਹਿਮ ਗੱਲ ਇਹ ਹੈ ਕਿ ਇਸ ਮਹੱਤਵਪੂਰਨ ਮੁਹਿੰਮ ਦੀ ਕਮਾਨ ਦੇਸ਼ ਦੀ ਨਾਰੀ ਸ਼ਕਤੀ ਦੇ ਹੱਥਾਂ ਵਿਚ ਹੈ। ਇਨ੍ਹਾਂ 'ਚ ਦੋ ਵੱਡੇ ਨਾਂ ਹਨ- ਰਿਤੂ ਕਰਿਧਾਲ ਸ਼੍ਰੀਵਾਸਤਵ ਅਤੇ ਮੁਥੈਯਾ ਵਿਨੀਤਾ। ਯਾਨ ਦੀ ਉਡਾਣ ਅਤੇ ਉਸ ਨੂੰ ਚੰਦਰਮਾ 'ਤੇ ਉਤਾਰਨ ਦਾ ਜ਼ਿੰਮਾ ਇਨ੍ਹਾਂ ਦੇ ਹੀ ਕੋਲ ਹੈ। ਇਹ ਦੋਵੇਂ ਮਹਿਲਾਵਾਂ ਚੰਦਰਯਾਨ-2 ਦੀਆਂ ਕ੍ਰਮਵਾਰ ਮੁਹਿੰਮ ਡਾਇਰੈਕਟਰ ਅਤੇ ਪ੍ਰਾਜੈਕਟ ਡਾਇਰੈਕਟਰ ਹਨ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਪ੍ਰਧਾਨ ਕੇ. ਸਿਵਨ ਨੇ ਲਾਂਚਿੰਗ ਤੋਂ ਪਹਿਲਾਂ ਜਾਰੀ ਇਕ ਸੰਦੇਸ਼ ਵਿਚ ਕਿਹਾ, ''ਅਸੀਂ ਹਮੇਸ਼ਾ ਹੀ ਇਹ ਯਕੀਨੀ ਬਣਾਇਆ ਹੈ ਕਿ ਮਹਿਲਾ ਵਿਗਿਆਨਕ ਮਰਦ ਵਿਗਿਆਨਕਾਂ ਦੇ ਬਰਾਬਰ ਰਹਿਣ। ਅਸੀਂ ਦੇਖਿਆ ਕਿ ਦੋਵੇਂ ਮਹਿਲਾਵਾਂ ਇਹ ਕੰਮ ਕਰਨ ਵਿਚ ਸਮਰੱਥ ਹਨ ਅਤੇ ਇਸੇ ਲਈ ਅਸੀਂ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ।'' ਇਕ ਅਧਿਕਾਰੀ ਨੇ ਦੱਸਿਆ ਕਿ ਇਹ ਦੋਵੇਂ ਬੇਂਗਲੁਰੂ ਸਥਿਤ ਯੂ. ਆਰ. ਰਾਵ ਪੁਲਾੜ ਕੇਂਦਰ ਵਿਚ ਤਾਇਨਾਤ ਹਨ।

ਵੱਡੇ ਸੁਪਨੇ ਦੇਖੋ ਅਤੇ ਉਸ ਨੂੰ ਪੂਰਾ ਕਰਨ ਲਈ ਸਖਤ ਮਿਹਨਤ ਕਰੋ। ਸਫਲਤਾ ਦੀ ਕਹਾਣੀ ਚੰਦਰਮਾ 'ਤੇ ਵੀ ਲਿਖੀ ਜਾ ਸਕਦੀ ਹੈ। ਲਖਨਊ ਦੀ ਬੇਟੀ ਰਿਤੂ ਕਰਿਧਲ ਨੇ ਇਸ ਵਾਕਿਆ ਨੂੰ ਜ਼ਿੰਦਗੀ 'ਚ ਅਜਿਹਾ ਉਤਾਰਿਆ ਕਿ ਅੱਜ ਸੱਚ ਵਿਚ ਉਨ੍ਹਾਂ ਨੇ ਸਫਲਤਾ ਦੀ ਉਡਾਣ ਚੰਦਰਮਾ ਵੱਲ ਭਰ ਦਿੱਤੀ ਹੈ। ਰਿਤੂ ਚੰਦਰਯਾਨ-2 ਦੀ ਮਿਸ਼ਨ ਡਾਇਰੈਕਟਰ ਹੈ। ਸਫਲ ਲਾਂਚਿੰਗ ਤੋਂ ਬਾਅਦ ਇਸਰੋ ਦੀ ਇਸ ਸੀਨੀਅਰ ਵਿਗਿਆਨਕ ਦੇ ਗ੍ਰਹਿ ਨਗਰ ਵਿਚ ਜਸ਼ਨ ਦਾ ਮਾਹੌਲ ਹੈ। ਰਿਤੂ ਦੇ ਪਰਿਵਾਰ ਅਤੇ ਸ਼ਹਿਰ ਲਈ ਇਹ ਸਮਾਂ ਬੇਹੱਦ ਮਾਣ ਵਾਲਾ ਹੈ। 

ਚੰਦਰਯਾਨ-2 ਦੇ ਪ੍ਰਾਜੈਕਟ ਡਾਇਰੈਕਟਰ ਦੀ ਜ਼ਿੰਮੇਵਾਰੀ ਇਸਰੋ ਦੀ ਦੂਜੀ ਮਹਿਲਾ ਵਿਗਿਆਨਕ ਮੁਥੈਯਾ ਵਿਨੀਤਾ ਨੂੰ ਸੌਂਪੀ ਗਈ ਹੈ। ਇਲੈਕਟ੍ਰਾਨਿਕਸ ਸਿਸਟਮ ਇੰਜੀਨੀਅਰ ਵਿਨੀਤਾ ਕਰੀਬ ਦੋ ਦਹਾਕਿਆਂ ਤੋਂ ਇਸਰੋ ਦਾ ਹਿੱਸਾ ਹੈ। ਇਸ ਦੌਰਾਨ ਵੱਖ-ਵੱਖ ਸ਼ੋਧ ਅਤੇ ਖੋਜ ਨਾਲ ਉਨ੍ਹਾਂ ਦਾ ਸਿੱਧਾ ਜੁੜਾਵ ਰਿਹਾ। ਉਨ੍ਹਾਂ ਦੀ ਯੋਗਤਾ ਨੂੰ ਦੇਖਦਿਆਂ 2006 'ਚ ਏਸਟ੍ਰੋਨਾਟਿਕਲ ਸੋਸਾਇਟੀ ਆਫ ਇੰਡੀਆ ਨੇ ਉਨ੍ਹਾਂ ਨੂੰ ਸਰਵਉੱਚ ਮਹਿਲਾ ਵਿਗਿਆਨਕ ਦੇ ਰੂਪ ਵਿਚ ਚੁਣਿਆ। 18 ਮਹੀਨੇ ਪਹਿਲਾਂ ਹੀ ਵਿਨੀਤਾ ਨੂੰ ਚੰਦਰਯਾਨ-2 ਦੇ ਪ੍ਰਾਜੈਕਟ ਦਾ ਡਾਇਰੈਕਟਰ ਬਣਾਇਆ ਗਿਆ।


Tanu

Content Editor

Related News