ਜੰਮੂ-ਕਸ਼ਮੀਰ: ਪੁੰਛ ''ਚ ਹਥਿਆਰਬੰਦ ਹਮਲਵਰਾਂ ਨੇ ਕੀਤਾ ਫੌਜ ''ਤੇ ਹਮਲਾ, 2 ਜਵਾਨ ਸ਼ਹੀਦ

06/22/2017 7:42:51 PM

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ 'ਚ ਹਥਿਆਰਬੰਦ ਹਮਲਵਰਾਂ ਨੇ ਫੌਜ 'ਤੇ ਹਮਲਾ ਕਰ ਦਿੱਤਾ, ਜਿਸ 'ਚ ਦੋ ਫੌਜੀਆਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ। ਇਸ ਹਮਲੇ ਦੇ ਬਾਅਦ ਜਵਾਬੀ ਕਾਰਵਾਈ 'ਚ ਇਕ ਹਥਿਆਰਬੰਦ ਹਮਲਵਰ ਵੀ ਮਾਰਿਆ ਗਿਆ ਤੇ ਇਹ ਹੋਰ ਜ਼ਖਮੀ ਹੋ ਗਿਆ। ਫੌਜ ਨੇ ਇਲਾਕੇ ਨੂੰ ਘੇਰਾ ਪਾ ਲਿਆ ਹੈ ਤੇ ਇਲਾਕੇ 'ਚ ਸਰਚ ਅਭਿਆਨ ਜਾਰੀ ਹੈ। 
ਜ਼ਿਕਰਯੋਗ ਹੈ ਕਿ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਕਾਕਾਪੋਰਾ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ 'ਚ ਤਿੰਨ ਲਸ਼ਕਰ-ਏ ਤੋਇਬਾ ਦੇ ਅੱਤਵਾਦੀ ਮਾਰੇ ਗਏ ਸਨ। ਇਨ੍ਹਾਂ ਅੱਤਵਾਦੀਆਂ ਤੋਂ ਦੋ ਏ.ਕੇ.47 ਐਸ ਅਤੇ ਇਕ ਪਿਸੌਤਲ ਬਰਾਮਦ ਹੋਈ ਸੀ। ਇਸ ਗੋਲੀਬਾਰੀ 'ਚ ਇਕ ਆਰਮੀ ਮੇਜਰ ਵੀ ਜ਼ਖਮੀ ਹੋ ਗਿਆ ਹੈ।