2 ਲੱਖ ਦਾ ਇਨਾਮੀ ਬਲਰਾਜ ਭਾਟੀ ਐਨਕਾਊਂਟਰ ''ਚ ਹੋਇਆ ਢੇਰ

04/23/2018 3:19:03 PM

ਨੋਇਡਾ— ਯੂ.ਪੀ. ਐੱਸ.ਟੀ.ਐੱਫ. ਨੇ ਮਸ਼ਹੂਰ ਗੈਂਗਸਟਰ ਬਲਰਾਜ ਭਾਟੀ ਨੂੰ ਮੁਕਾਬਲੇ 'ਚ ਮਾਰ ਸੁੱਟਿਆ। ਨੋਇਡਾ ਦੇ ਸੈਕਟਰ 49 'ਚ ਪੁਲਸ ਐਨਕਾਊਂਟਰ 'ਚ ਨੋਇਡਾ ਐੱਸ.ਟੀ.ਐੱਫ. ਅਤੇ ਹਰਿਆਣਾ ਪੁਲਸ ਨੇ ਜੁਆਇੰਟ ਆਪਰੇਸ਼ਨ 'ਚ ਗੈਂਗਸਟਰ ਭਾਟੀ ਨੂੰ ਮਾਰ ਸੁੱਟਿਆ। ਤਿੰਨ ਰਾਜਾਂ ਦੀ ਪੁਲਸ ਲੰਬੇ ਸਮੇਂ ਤੋਂ ਬਲਰਾਜ ਭਾਟੀ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਮਸ਼ਹੂਰ ਗੈਂਗਸਟਰ ਦੇ ਉੱਪਰ ਕਤਲ, ਡਕੈਤੀ, ਗੈਂਗਵਾਰ ਅਤੇ ਅਗਵਾ ਵਰਗੇ ਅਪਰਾਧ ਦੇ ਮਾਮਲੇ ਦਰਜ ਸਨ। ਜ਼ਿਕਰਯੋਗ ਹੈ ਕਿ ਬਲਰਾਜ ਭਾਟੀ 'ਤੇ ਪੁਲਸ ਨੇ 2 ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਬਲਰਾਜ ਭਾਟੀ 'ਤੇ ਕਤਲ ਦੇ 6 ਤੋਂ ਵਧ ਮਾਮਲੇ ਦਰਜ ਸਨ। ਪਿਛਲੇ ਸਾਲ ਵੀ ਗੁੜਗਾਓਂ ਕੋਲ ਪੁਲਸ ਨੇ ਬਲਰਾਜ ਭਾਟੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਸੀ ਪਰ ਭਾਟੀ ਆਪਣੇ ਗੈਂਗ ਦੇ ਮੈਂਬਰਾਂ ਨਾਲ ਦੌੜਨ 'ਚ ਸਫ਼ਲ ਰਿਹਾ ਸੀ। ਦਿੱਲੀ, ਉੱਤਰ ਪ੍ਰਦੇਸ਼ ਅਤੇ ਹਰਿਆਣਾ 'ਚ ਇਸ ਗੈਂਗ ਦੇ ਖਿਲਾਫ ਕਈ ਮੁਕੱਦਮੇ ਦਰਜ ਹਨ ਅਤੇ ਕਈ ਕੇਸਾਂ 'ਚ ਭਾਰੀ ਵਾਂਟੇਡ ਵੀ ਸੀ।
ਜ਼ਿਕਰਯੋਗ ਹੈ ਕਿ ਅਪਰਾਧ ਜਗਤ 'ਚ ਆਉਣ ਤੋਂ ਪਹਿਲਾਂ ਭਾਟੀ ਦਿੱਲੀ ਪੁਲਸ 'ਚ ਕਾਂਸਟੇਬਲ ਸੀ। ਨੌਕਰੀ 'ਚ ਰਹਿੰਦੇ ਹੋਏ ਕਤਲ ਦੇ ਇਕ ਮਾਮਲੇ 'ਚ ਭਾਟੀ ਦੋਸ਼ੀ ਬਣਿਆ ਸੀ। ਦਿੱਲੀ ਪੁਲਸ ਤੋਂ ਨੌਕਰੀ ਜਾਣ ਤੋਂ ਬਾਅਦ ਉਹ ਅਪਰਾਧ ਦੀ ਦੁਨੀਆ 'ਚ ਸਰਗਰਮ ਹੋ ਗਿਆ ਸੀ। ਉਸ ਦਾ ਸੰਪਰਕ ਮਸ਼ਹੂਰ ਗੈਂਗਸਟਰ ਸੁੰਦਰ ਭਾਟੀ ਨਾਲ ਹੋਇਆ ਅਤੇ ਜਲਦ ਹੀ ਉਹ ਸੁੰਦਰ ਭਾਟੀ ਦਾ ਸਭ ਤੋਂ ਕਰੀਬੀ ਸਹਿਯੋਗੀ ਬਣ ਗਿਆ। ਸੁੰਦਰ ਭਾਟੀ ਦੇ ਜੇਲ ਜਾਣ ਦੇ ਬਾਅਦ ਤੋਂ ਬਲਰਾਜ ਭਾਟੀ ਹੀ ਗੈਂਗ ਨੂੰ ਚੱਲਾ ਰਿਹਾ ਸੀ।