ਅਮਰੀਕਾ ਪੜ੍ਹਨ ਜਾਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ''ਚ 20 ਫ਼ੀਸਦੀ ਭਾਰਤੀ

11/17/2020 1:34:18 PM

ਨਵੀਂ ਦਿੱਲੀ (ਭਾਸ਼ਾ) : ਅਮਰੀਕੀ ਦੂਤਾਵਾਸ ਨੇ ਸੋਮਵਾਰ ਨੂੰ 'ਓਪਨ ਡੋਰਸ ਰਿਪੋਰਟ' ਜਾਰੀ ਕੀਤੀ ਹੈ ਜਿਸ ਮੁਤਾਬਕ ਵਿੱਦਿਅਕ ਸਾਲ 2019-20 ਵਿਚ ਕਰੀਬ 2 ਲੱਖ ਭਾਰਤੀ ਵਿਦਿਆਰਥੀਆਂ ਨੇ ਉੱਚ ਸਿੱਖਿਆ ਪ੍ਰਾਪਤ ਕਰਣ ਲਈ ਅਮਰੀਕੀ ਅਦਾਰਿਆਂ ਵਿਚ ਦਾਖਲਾ ਲਿਆ। ਰਿਪੋਰਟ ਮੁਤਾਬਕ ਉੱਚ ਸਿੱਖਿਆ ਲਈ ਅਮਰੀਕਾ ਨੂੰ ਚੁਣਨ ਵਾਲੇ ਦੁਨੀਆਭਰ ਦੇ 10 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਵਿਚੋਂ 20 ਫ਼ੀਸਦੀ ਭਾਰਤੀ ਵਿਦਿਆਰਥੀ ਹਨ। ਅਮਰੀਕਾ ਵਿਚ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ।

ਇਹ ਵੀ ਪੜ੍ਹੋ: WHO ਮੁਖੀ ਦੀ ਚਿਤਾਵਨੀ, ਕਿਹਾ- 'ਸਿਰਫ਼ ਵੈਕਸੀਨ ਨਾਲ ਖ਼ਤਮ ਨਹੀਂ ਹੋਵੇਗੀ ਕੋਰੋਨਾ ਲਾਗ ਦੀ ਬੀਮਾਰੀ'

ਮਿਨੀਸਟਰ ਕਾਊਂਸਲਰ ਫਾਰ ਪਬਲਿਕ ਅਫੇਅਰਸ ਡੈਵਿਡ ਕੈਨੇਡੀ ਨੇ ਦੱਸਿਆ, 'ਅਮਰੀਕਾ ਵਿਚ ਪੜ੍ਹਾਈ ਲਈ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਬੀਤੇ 10 ਸਾਲਾਂ ਵਿਚ ਲਗਭਗ ਦੁੱਗਣੀ ਹੋ ਗਈ ਹੈ। ਅਸੀਂ ਜਾਣਦੇ ਹਾਂ ਕਿ ਅਮਰੀਕਾ ਦੇ ਉੱਚ ਸਿੱਖਿਆ ਦੇ ਮਿਆਰ ਕਿੰਨੇ ਉੱਚੇ ਹਨ, ਜਿਸ ਵਿਚ ਪ੍ਰਾਯੋਗਿਕ ਅਨੁਭਵ ਦਿੱਤਾ ਜਾਂਦਾ ਹੈ ਜੋ ਸਾਡੇ ਇਥੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਕਰਣ ਵਾਲੇ ਵਿਦਿਆਰਥੀਆਂ ਨੂੰ ਗਲੋਬਲ ਅਰਥ ਵਿਵਸਥਾ ਵਿਚ ਇਕ ਕਦਮ ਅੱਗੇ ਰੱਖਦਾ ਹੈ।' ਅਮਰੀਕਾ ਵਿਚ ਪੜ੍ਹਾਈ ਕਰਣ ਦੇ ਇੱਛੁਕ ਭਾਰਤੀ ਵਿਦਿਆਰਥੀਆਂ ਲਈ ਕਾਉਂਸਲਿੰਗ ਸੇਵਾ ਦੇਣ ਲਈ ਅਮਰੀਕੀ ਵਿਦੇਸ਼ ਵਿਭਾਗ ਦੇ ਭਾਰਤ ਵਿਚ 7 'ਐਜੂਕੇਸ਼ਨ.ਯੂ.ਐਸ.ਏ.' ਕੇਂਦਰ ਹਨ। ਇਹ ਕੇਂਦਰ ਨਵੀਂ ਦਿੱਲੀ, ਹੈਦਰਾਬਾਦ, ਚੇਨੱਈ, ਕੋਲਕਾਤਾ, ਬੈਂਗਲੁਰੂ, ਅਹਿਮਦਾਬਾਦ ਅਤੇ ਮੁੰਬਈ ਵਿਚ ਹਨ।

ਇਹ ਵੀ ਪੜ੍ਹੋ: ਕ੍ਰਿਕਟਰ ਸ਼ਾਕਿਬ ਅਲ ਹਸਨ ਨੇ ਕੀਤੀ ਕਾਲੀ ਮਾਤਾ ਦੀ ਪੂਜਾ, ਮਿਲੀ ਜਾਨੋਂ ਮਾਰਨ ਦੀ ਧਮਕੀ

ਦੂਤਾਵਾਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਗਲੇ ਸਾਲ ਦੀ ਸ਼ੁਰੂਆਤ ਵਿਚ ਹੈਦਰਾਬਾਦ ਵਿਚ ਅਜਿਹਾ ਇਕ ਹੋਰ ਕੇਂਦਰ ਖੁੱਲ੍ਹ ਰਿਹਾ ਹੈ। ਇਸ ਕੇਂਦਰਾਂ ਵਿਚ ਅਮਰੀਕਾ ਵਿਚ ਅਧਿਐਨ ਦੇ ਮੌਕਿਆਂ ਦੇ ਬਾਰੇ ਵਿਚ ਤਾਜ਼ਾ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਹਨ, ਜਿਸ ਨਾਲ ਭਾਰਤੀ ਵਿਦਿਆਰਥੀ ਅਮਰੀਕਾ ਵਿਚ ਉੱਚ ਸਿੱਖਿਆ ਦੇ 4,500 ਸੰਸਥਾਨਾਂ ਵਿਚੋਂ ਆਪਣੇ ਲਈ ਵਧੀਆ ਪ੍ਰੋਗਰਾਮ (ਕੋਰਸ) ਦੀ ਚੋਣ ਕਰ ਸਕਦੇ ਹਨ। ਉਨ੍ਹਾਂ ਨੇ ਦੱਸਿਆ ਐਜੂਕੇਸ਼ਨ.ਯੂ.ਐਸ.ਏ. ਇੰਡੀਆ ਐਪ ਜ਼ਰੀਏ ਵਾਧੂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਦਿ ਇੰਸਟੀਚਿਊਟ ਆਫ ਇੰਟਰਨੈਸ਼ਨਲ ਐਜੂਕੇਸ਼ਨ ਹਰ ਸਾਲ ਓਪਨ ਡੋਰਸ ਰਿਪੋਰਟ ਪ੍ਰਕਾਸ਼ਿਤ ਕਰਦਾ ਹੈ।

ਇਹ ਵੀ ਪੜ੍ਹੋ: ਵੱਡੀ ਕਾਰਵਾਈ ਕਰਨ ਦੀ ਤਾਕ 'ਚ ਸਨ ਜੈਸ਼-ਏ-ਮੁਹੰਮਦ ਦੇ 2 ਅੱਤਵਾਦੀ, ਹਥਿਆਰਾਂ ਸਮੇਤ ਪੁਲਸ ਨੇ ਦਬੋਚੇ


cherry

Content Editor

Related News