ਕਸ਼ਮੀਰ ਦੇ 2 ਨੇਤਾ ਨਜ਼ਰਬੰਦੀ ਤੋਂ ਰਿਹਾਅ

11/26/2019 1:53:36 AM

ਸ਼੍ਰੀਨਗਰ – ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ 2 ਨੇਤਾਵਾਂ ਨੂੰ ਨਜ਼ਰਬੰਦੀ ਤੋਂ ਰਿਹਾਅ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਇਲਾਵਾ ਦੋ ਹੋਰਨਾਂ ਨੂੰ ਵਿਧਾਇਕ ਹੋਸਟਲ ਤੋਂ ਉਨ੍ਹਾਂ ਦੇ ਘਰ ਸ਼ਿਫਟ ਕੀਤਾ ਜਾਵੇਗਾ।

ਅਧਿਕਾਰੀਆਂ ਨੇ ਦੱਸਿਆ ਕਿ ਪੀ. ਡੀ. ਪੀ. ਤੋਂ ਦਿਲਾਵਰ ਮੀਰ ਅਤੇ ਗੁਲਾਮ ਹਸਨ ਮੀਰ ਬੀਤੀ 5 ਅਗਸਤ ਤੋਂ ਨਜ਼ਰਬੰਦ ਸਨ। 110 ਦਿਨਾਂ ਤੋਂ ਵੱਧ ਦੀ ਨਜ਼ਰਬੰਦੀ ਤੋਂ ਬਾਅਦ ਨਵੇਂ ਕੇਂਦਰ ਸ਼ਾਸਿਤ ਸੂਬਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ। ਬਾਰਾਮੂਲਾ ਨਿਵਾਸੀ ਰਿਹਾਅ ਕੀਤੇ ਗਏ ਦੋਵੇਂ ਨੇਤਾ ਸਾਬਕਾ ਵਿਧਾਇਕ ਹਨ। ਆਰਟੀਕਲ-370 ’ਤੇ ਜ਼ਿਆਦਾਤਰ ਵਿਸਥਾਵਾਂ ਨੂੰ ਹਟਾਏ ਜਾਣ ਸਬੰਧੀ ਕੇਂਦਰ ਦੇ ਫੈਸਲੇ ਦੇ ਦਿਨ 5 ਅਗਸਤ ਤੋਂ ਇਨ੍ਹਾਂ ਲੋਕਾਂ ਨੂੰ ਆਪਣੇ-ਆਪਣੇ ਨਿਵਾਸਾਂ ’ਤੇ ਨਜ਼ਰਬੰਦ ਕੀਤਾ ਗਿਆ ਸੀ।


Inder Prajapati

Content Editor

Related News