ਧਾਰਾ-370 ਹਟਾਏ ਜਾਣ ਦੇ ਇਕ ਸਾਲ ਪੂਰੇ ਹੋਣ ਤੋਂ ਪਹਿਲਾਂ ਕਸ਼ਮੀਰ ''ਚ ਕਰਫਿਊ ਲਾਗੂ

08/04/2020 11:46:18 AM

ਸ਼੍ਰੀਨਗਰ— ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਨੂੰ ਇਕ ਸਾਲ ਪੂਰਾ ਹੋਣ ਤੋਂ ਪਹਿਲਾਂ ਮੰਗਲਵਾਰ ਨੂੰ ਪੂਰੀ ਘਾਟੀ 'ਚ ਕਰਫਿਊ ਲਾ ਦਿੱਤਾ ਗਿਆ ਹੈ। 5 ਅਗਸਤ ਨੂੰ ਵੱਖਵਾਦੀਆਂ ਵਲੋਂ ਕਾਲਾ ਦਿਨ ਦੇ ਰੂਪ 'ਚ ਮਨਾਏ ਜਾਣ ਦੀ ਯੋਜਨਾ ਅਤੇ ਪਾਕਿਸਤਾਨ ਸਪਾਂਸਰ ਸੰਗਠਨਾਂ ਵਲੋਂ ਹਿੰਸਕ ਪ੍ਰਦਰਸ਼ਨ ਕੀਤੇ ਜਾਣ ਦੀ ਸ਼ੰਕਾ ਦੇ ਮੱਦੇਨਜ਼ਰ ਇਹ ਕਰਫਿਊ ਲਾਇਆ ਗਿਆ ਹੈ। 

PunjabKesari

ਅਧਿਕਾਰੀਆਂ ਨੇ ਦੱਸਿਆ ਕਿ ਘਾਟੀ ਵਿਚ ਪੁਲਸ ਅਤੇ ਸੀ. ਆਰ. ਪੀ. ਐੱਫ. ਕਾਮਿਆਂ ਦੀ ਵੱਡੀ ਗਿਣਤੀ ਤਾਇਨਾਤ ਕੀਤੀ ਗਈ ਹੈ, ਤਾਂ ਕਿ ਯਕੀਨੀ ਹੋ ਸਕੇ ਕਿ ਸ਼ਾਂਤੀ ਭੰਗ ਕਰਨ ਦੀ ਵੱਖਵਾਦੀਆਂ ਦੀ ਮੰਸ਼ਾ ਸਫ਼ਲ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਲਾਊਡਸਪੀਕਰਾਂ ਨਾਲ ਲੈੱਸ ਪੁਲਸ ਵਾਹਨਾਂ ਨੇ ਇਲਾਕਿਆਂ 'ਚ ਜਾ ਕੇ ਦੋ ਦਿਨ ਲਈ ਸਖਤ ਕਰਫਿਊ ਲਾਏ ਜਾਣ ਦਾ ਐਲਾਨ ਕੀਤਾ। ਹਾਲਾਂਕਿ ਮੈਡੀਕਲ ਸਹੂਲਤ ਲਈ ਕਾਨੂੰਨੀ ਪਾਸ ਜਾਂ ਕਾਰਡ ਵਾਲੇ ਕੋਵਿਡ-19 ਡਿਊਟੀ 'ਤੇ ਮੌਜੂਦ ਸਟਾਫ਼ ਨੂੰ ਪਾਬੰਦੀਆਂ ਤੋਂ ਛੋਟ ਹੋਵੇਗੀ।

PunjabKesari

ਪੁਲਸ ਨੇ ਕਿਹਾ ਕਿ ਲੋਕਾਂ ਨੂੰ ਕਾਨੂੰਨ ਦਾ ਉਲੰਘਣ ਨਾ ਕਰਨ ਅਤੇ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਗਈ ਹੈ। ਸ਼੍ਰੀਨਗਰ ਸ਼ਹਿਰ ਸਮੇਤ ਕਸ਼ਮੀਰ ਦੀਆਂ ਸੈਂਕੜੇ ਥਾਵਾਂ 'ਤੇ ਬੈਰਕ ਲਾਏ ਗਏ ਹਨ, ਤਾਂ ਕਿ ਜ਼ਰੂਰੀ ਅਤੇ ਐਮਰਜੈਂਸੀ ਸੇਵਾਵਾਂ ਦੀ ਆਵਾਜਾਈ ਨੂੰ ਨਿਯਮਤ ਕੀਤਾ ਜਾ ਸਕੇ। ਅਧਿਕਾਰੀਆਂ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਜਾਨੀ-ਮਾਲੀ ਨੂੰ ਖ਼ਤਰੇ 'ਚ ਪਾਏ ਜਾਣ ਵਾਲੇ ਹਿੰਸਕ ਪ੍ਰਦਰਸ਼ਨਾਂ ਦੇ ਖਦਸ਼ੇ ਨੂੰ ਦੇਖਦਿਆਂ ਸ਼੍ਰੀਨਗਰ ਅਤੇ ਘਾਟੀ ਦੇ ਹੋਰ ਹਿੱਸਿਆਂ ਵਿਚ ਕਰਫਿਊ ਲਾਇਆ ਜਾਵੇਗਾ ਕਿਉਂਕਿ ਵੱਖਵਾਦੀ ਅਤੇ ਪਾਕਿਸਤਾਨ ਸਪਾਂਸਰ 5 ਅਗਸਤ ਨੂੰ ਕਾਲਾ ਦਿਨ ਮਨਾਉਣ ਦੀ ਯੋਜਨਾ ਬਣਾ ਰਹੇ ਹਨ।

PunjabKesari

ਦੱਸ ਦੇਈਏ ਕਿ ਕੇਂਦਰ ਸਰਕਾਰ ਵਲੋਂ 5 ਅਗਸਤ 2019 ਨੂੰ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਨੂੰ ਇਤਿਹਾਸਕ ਦਿਨ ਦੱਸਿਆ ਗਿਆ।


Tanu

Content Editor

Related News