ਫੋਮ ਫੈਕਟਰੀ ''ਚ ਲੱਗੀ ਭਿਆਨਕ ਅੱਗ ''ਚ 2 ਜ਼ਿੰਦਾ ਸੜੇ, ਕਈ ਗੰਭੀਰ ਰੂਪ ਨਾਲ ਜ਼ਖਮੀ (ਤਸਵੀਰਾਂ)

02/20/2017 5:33:46 PM

ਰੇਵਾੜੀ— ਇੱਥੇ ਬਾਵਲ ਸਥਿਤ ਉਦਯੋਗਿਕ ਖੇਤਰ ''ਚ ਇਕ ਫੋਮ ਫੈਕਟਰੀ ''ਚ ਸੋਮਵਾਰ ਦੁਪਹਿਰ ਅਚਾਨਕ ਅੱਗ ਲੱਗ ਗਈ। ਹਾਲਾਂਕਿ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ 2 ਲੋਕਾਂ ਦੀ ਜ਼ਿੰਦਾ ਸੜਨ ਨਾਲ ਮੌਤ ਹੋ ਗਈ, ਉੱਥੇ ਹੀ 5 ਹੋਰ ਗੰਭੀਰ ਹਾਲਤ ''ਚ ਹਨ। ਫਾਇਰ ਬ੍ਰਿਗੇਡ ਗੱਡੀਆਂ ਅੱਗ ''ਤੇ ਕਾਬੂ ਪਾਉਣ ''ਚ ਲੱਗੀਆਂ ਹਨ।
ਇਸ ਹਾਦਸੇ ''ਚ 2 ਲੋਕਾਂ ਦੀ ਮੌਤ ਹੋ ਗਈ, ਉੱਥੇ ਹੀ ਲਗਭਗ 15 ਲੋਕਾਂ ਦੇ ਝੁਲਸ ਜਾਣ ਦੀ ਸੂਚਨਾ ਹੈ। ਜਿੱਥੇ ਤੱਕ ਅੱਗ ਲੱਗਣ ਦੇ ਕਾਰਨਾਂ ਦੀ ਗੱਲ ਹੈ, ਮੰਨਿਆ ਜਾ ਰਿਹਾ ਹੈ ਕਿ ਸ਼ਾਰਟ-ਸਰਕਿਟ ਕਾਰਨ ਅਜਿਹਾ ਹੋਇਆ ਹੈ। ਨਾਲ ਹੀ ਸ਼ੱਕ ਇਹ ਵੀ ਹੈ ਕਿ ਫੈਕਟਰੀ ਕੋਲ ਹੀ ਟਰਾਂਸਫਾਰਮਰ ਬਦਲਿਆ ਜਾ ਰਿਹਾ ਸੀ, ਜਿਸ ਕਾਰਨ ਵੀ ਅਜਿਹਾ ਹਾਦਸਾ ਹੋ ਸਕਦਾ ਹੈ।

Disha

This news is News Editor Disha