ਲੱਦਾਖ ''ਚ ਕੋਰੋਨਾ ਵਾਇਰਸ ਦੇ 19 ਨਵੇਂ ਮਾਮਲੇ, ਮਰੀਜ਼ਾਂ ਦੀ ਗਿਣਤੀ ਹੋਈ 41

05/03/2020 12:39:48 PM

ਲੇਹ (ਭਾਸ਼ਾ)— ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ 'ਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ 19 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 41 ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨਵੇਂ ਮਾਮਲਿਆਂ ਵਿਚੋਂ 18 ਲੇਹ ਦੇ ਚੁਚੋਟ ਯੋਕਮਾ ਪਿੰਡ ਤੋਂ ਆਏ ਹਨ। ਇਹ ਖੇਤਰ ਵਿਚ ਇਕ ਦਿਨ 'ਚ ਆਏ ਸਭ ਤੋਂ ਜ਼ਿਆਦਾ ਮਾਮਲੇ ਹਨ। ਇਸ ਪਿੰਡ ਵਿਚ ਪਹਿਲਾਂ 3 ਲੋਕਾਂ ਦੇ ਕੋਰੋਨਾ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਸੀ, ਜਿਸ ਤੋਂ ਬਾਅਦ 17 ਮਾਰਚ ਨੂੰ ਇਸ ਨੂੰ ਵਰਜਿਤ ਖੇਤਰ ਐਲਾਨ ਕਰ ਦਿੱਤਾ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਕਾਰਗਿਲ ਦੇ ਕੋਕਸਰ ਪਿੰਡ ਦੀ 52 ਸਾਲ ਦੀ ਔਰਤ ਵੀ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਪਾਈ ਗਈ। ਅਧਿਕਾਰੀਆਂ ਨੇ ਦੱਸਿਆ ਕਿ ਔਰਤ ਜਿਆਰਤ ਲਈ ਈਰਾਨ ਗਈ ਸੀ। ਉਸ ਨੂੰ ਈਰਾਨ ਤੋਂ ਲਿਆਂਦਾ ਗਿਆ ਸੀ ਅਤੇ ਇਕ ਮਹੀਨੇ ਤੱਕ ਰਾਜਸਥਾਨ 'ਚ ਕੁਆਰੰਟੀਨ ਕੀਤਾ ਗਿਆ ਸੀ। ਇਸ ਤੋਂ ਬਾਅਦ ਪਿਛਲੇ ਹਫਤੇ ਹਵਾਈ ਮਾਰਗ ਤੋਂ ਉਸ ਨੂੰ ਗ੍ਰਹਿ ਨਗਰ ਪਹੁੰਚਾਇਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਔਰਤ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

Tanu

This news is Content Editor Tanu